- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਵੀਡਨ ਚ ਯਮਨ ਸ਼ਾਂਤੀ ਗੱਲਬਾਤ ਚ ਹਿੱਸਾ ਲੈਣਗੇ ਗੁਤੇਰਸ
ਸੰਯੁਕਤ ਰਾਸ਼ਟਰ ਦੇ ਮਹਾਸਕੱਤਰ ਐਂਟੋਨੀਓ ਗੁਤੇਰਸ ਸਵੀਡਨ ‘ਚ ਹੋਣ ਵਾਲੀ ਯਮਨ ਸ਼ਾਂਤੀ ਗੱਲਬਾਤ ਦੇ ਆਖਰੀ ਦਿਨ ਵੀਰਵਾਰ ਨੂੰ ਇਸ ‘ਚ ਹਿੱਸਾ ਲੈਣਗੇ। ਸੰਯੁਕਤ ਰਾਸ਼ਟਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਯਮਨ ਸਰਕਾਰ ਅਤੇ ਹੋਤੀ ਵਿਦਰੋਹੀਆਂ ਵਿਚਕਾਰ ਸਟਾਕਹੋਮ ਦੇ ਰਿਮਬੋ ਪਿੰਡ ‘ਚ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਵਾਲੀ ਗੱਲਬਾਤ ‘ਚ ਗੁਤਰੇਸ ਹਿੱਸਾ ਲੈਣਗੇ। ਸੰਯੁਕਤ ਰਾਸ਼ਟਰ ਨੇ ਇਕ ਬਿਆਨ ‘ਚ ਕਿਹਾ,”ਉਹ ਦੋ ਡੈਲੀਗੇਸ਼ਨਜ਼ ਨਾਲ ਬੈਠਕ ਕਰਨਗੇ ਅਤੇ ਇਸ ਦੌਰ ਦੀ ਗੱਲ ਦੇ ਆਖਰੀ ਸੈਸ਼ਨ ਨੂੰ ਸੰਬੋਧਨ ਕਰਨਗੇ।” ਜ਼ਿਕਰਯੋਗ ਹੈ ਕਿ ਸ਼ਾਂਤੀ ਵਾਰਤਾ ਦਾ ਮਕਸਦ ਯਮਨ ‘ਚ ਈਰਾਨ ਸਮਰਥਤ ਹੋਤੀ ਵਿਦਰੋਹੀਆਂ ਅਤੇ ਰਾਸ਼ਟਰਪਤੀ ਅਬੇਦਰਾਬੂ ਮੰਸੂਰ ਹਾਦੀ ਦੀ ਸਰਕਾਰ ਦੇ ਵਿਚਕਾਰ ਸੰਘਰਸ਼ ਨੂੰ ਖਤਮ ਕਰਵਾਉਣਾ ਹੈ।


