- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਾਨੂੰ ਨਾਫਟਾ ਗੱਲਬਾਤ ਸਿਰੇ ਲਾਉਣ ਦੀ ਕੋਈ ਕਾਹਲੀ ਨਹੀਂ: ਟਰੰਪ
ਵਾਸ਼ਿੰਗਟਨ – ਨਾਫਟਾ ਗੱਲਬਾਤ ਸ਼ੁਰੂ ਹੋਣ ਤੋਂ ਠੀਕ ਇਕ ਸਾਲ ਬਾਅਦ ਇਕੱਲੇ ਮੈਕਸੀਕੋ ਨਾਲ ਚੱਲ ਰਹੀ ਤਾਜ਼ਾ ਗੱਲਬਾਤ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਡੀਲ ਲਈ ਕੋਈ ਕਾਹਲੀ ਨਹੀਂ ਨਹੀਂ ਹੈ, ਉਹ ਤਾਂ ਬੱਸ ਸਹੀ ਡੀਲ ਚਾਹੁੰਦੇ ਹਨ। ਇਸ ਨਾਲ ਮੈਕਸੀਕੋ ਨਾਲ ਡੀਲ ਸਿਰੇ ਚੜ੍ਹਨ ਦੇ ਕਿਆਸਾਂ ‘ਤੇ ਵੀ ਰੋਕ ਲੱਗ ਗਈ ਹੈ। ਮੈਕਸੀਕੋ ਨਾਲ ਅਮਰੀਕਾ ਦੀ ਗੱਲਬਾਤ ਚੌਥੇ ਹਫਤੇ ‘ਚ ਪਹੁੰਚ ਗਈ ਹੈ। ਇਸ ਸਬੰਧ ‘ਚ ਇਕੱਠੇ ਹੋਏ ਮੀਡੀਆ ਸਾਹਮਣੇ ਟਰੰਪ ਨੇ ਆਪਣੇ ਟ੍ਰੇਡ ਨੁਮਾਇੰਦੇ ਰਾਬਰਟ ਲਾਈਥਜ਼ਰ ਨੂੰ ਡੀਲ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਕਿਹਾ। ਲਾਈਥਜ਼ਰ ਨੇ ਕਿਹਾ ਕਿ ਸਾਨੂੰ ਪੂਰੀ ਆਸ ਹੈ ਕਿ ਕੁਝ ਦਿਨਾਂ ‘ਚ ਇਹ ਡੀਲ ਸਿਰੇ ਚੜ੍ਹ ਜਾਵੇਗੀ। ਪਰੰਤੂ ਅਜੇ ਵੀ ਕਈ ਮੁਸ਼ਕਲ ਮੁੱਦੇ ਹਨ, ਜਿਨ੍ਹਾਂ ‘ਤੇ ਵਿਚਾਰ ਹੋਣੀ ਜ਼ਰੂਰੀ ਹੈ। ਇਸ ਦੌਰਾਨ ਟਰੰਪ ਨੇ ਲਾਈਥਜ਼ਰ ਨੂੰ ਵਿਚੋਂ ਰੋਕਦਿਆਂ ਕਿਹਾ ਕਿ ਜੇ ਸਹੀ ਨਹੀਂ ਲੱਗਦਾ ਤਾਂ ਡੀਲ ਕਰਨ ਦੀ ਕੋਈ ਲੋੜ ਨਹੀਂ ਹੈ। ਸਾਡੇ ਕੋਲ ਹੋਰ ਵੀ ਅਹਿਮ ਬਦਲ ਮੌਜੂਦ ਹਨ।


