- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੰਸਦ ਵਿੱਚ ਵਿੱਤ ਮੰਤਰੀ ਪਿਊਸ਼ ਗੋਇਲ ਅਤੇ ਖੜਗੇ ਵਿਚਾਲੇ ਤਿੱਖੀ ਬਹਿਸ
ਨਵੀਂ ਦਿੱਲੀ – ਸੰਸਦ ਵਿੱਚ ਅੱਜ ਜੀਐਸਟੀ ਸੋਧ ਬਿੱਲ ’ਤੇ ਚਰਚਾ ਦੌਰਾਨ ਵਿੱਤ ਮੰਤਰੀ ਪਿਊਸ਼ ਗੋਇਲ ਅਤੇ ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਵਿੱਚ ਤਿੱਖੀ ਬਹਿਸ ਹੋਈ। ਇਸ ਬਹਿਸ ਦੌਰਾਨ ਸ੍ਰੀ ਗੋਇਲ ਨੇ ਸ੍ਰੀ ਖੜਗੇ ਨੂੰ ਮੁੰਬਈ ਤੋਂ ਆਪਣੇ ਖ਼ਿਲਾਫ਼ ਚੋਣ ਲੜਨ ਦੀ ਚੁਣੌਤੀ ਤੱਕ ਦੇ ਦਿੱਤੀ। ਸ੍ਰੀ ਗੋਇਲ ਜੀਐਸਟੀ ਕਾਨੂੰਨ ਵਿੱਚ ਸੋਧ ਸਬੰਧੀ ਲੋਕ ਸਭਾ ਵਿੱਚ ਆਪਣਾ ਭਾਸ਼ਣ ਦੇ ਰਹੇ ਸਨ ਤਾਂ ਸ੍ਰੀ ਖੜਗੇ ਵੱਲੋਂ ਵਾਰ ਵਾਰ ਟੋਕੇ ਜਾਣ ’ਤੇ ਗੋਇਲ ਨੇ ਇਹ ਚੁਣੌਤੀ ਖੜਗੇ ਨੂੰ ਦਿੱਤੀ। ਇਸ ਤੋਂ ਪਹਿਲਾਂ ਖੜਗੇ ਨੇ ਗੋਇਲ ’ਤੇ ਹਮਲਾ ਕਰਦਿਆਂ ਕਿਹਾ, ‘‘ਗੋਇਲ ਕਦੇ ਲੋਕਲ ਚੋਣਾਂ ਵੀ ਨਹੀਂ ਜਿੱਤਿਆ ਪ੍ਰੰਤੂ ਰਾਜ ਸਭਾ ਦਾ ਮੈਂਬਰ ਬਣਨ ਮਗਰੋਂ ਵਿੱਤ ਮੰਤਰੀ ਬਣ ਗਿਆ ਹੈ। ਖੜਗੇ ਨੇ ਸੰਸਦ ਦੀ ਕਾਰਵਾਈ ਦੌਰਾਨ ਰਾਫ਼ਾਲ ਸਮਝੌਤੇ ਵਿੱਚ ਭ੍ਸ਼ਿਟਾਚਾਰ ਦਾ ਮੁੱਦਾ ਉਠਾਇਆ। ਉਨ੍ਹਾਂ ਇਸ ਸਬੰਧੀ ਸਾਂਝੀ ਪਾਰਲੀਮੈਂਟਰੀ ਕਮੇਟੀ ਬਣਾਉਣ ਦੀ ਵੀ ਮੰਗ ਕੀਤੀ। ਇਸ ’ਤੇ ਗੋਇਲ ਨੇ ਕਿਹਾ ਕਿ ਸੰਸਦ ਵਿੱਚ ਜੀਐਸਟੀ ਦੇ ਮੁੱਦੇ ’ਤੇ ਚਰਚਾ ਚੱਲ ਰਹੀ ਹੈ ਜਦੋਂ ਕਿ ਰਾਫ਼ਾਲ ਨਾਲ ਇਸ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾਂ ਡਿਪਟੀ ਸਪੀਕਰ ਐਮ. ਥੰਬੀਦੁਰਈ ਨੂੰ ਰਾਫ਼ਾਲ ਸਬੰਧੀ ਬਿਆਨ ਕਾਰਵਾਈ ’ਚੋਂ ਖ਼ਾਰਜ ਕਰਨ ਦੀ ਬੇਨਤੀ ਵੀ ਕੀਤੀ। ਪ੍ਰੰਤੂ ਖੜਗੇ ਵੱਲੋਂ ਵਾਰ ਵਾਰ ਸਰਕਾਰ ’ਤੇ ਹਮਲੇ ਬੋਲੇ ਗਏ। ਗੋਇਲ ਵੱਲੋਂ ਵਿਰੋਧੀ ਧਿਰ ਨੂੰ ਜੀਐਸਟੀ ਸੋਧ ਬਿੱਲ ’ਤੇ ਸਮਰਥਨ ਦੀ ਬੇਨਤੀ ਕੀਤੀ ਗਈ। ਪ੍ਰੰਤੂ ਵਾਰ ਵਾਰ ਟੋਕੇ ਜਾਣ ’ਤੇ ਗੋਇਲ ਨੇ ਖੜਗੇ ਵੱਲ ਟਿੱਪਣੀ ਕਰਦਿਆਂ ਕਿਹਾ, ‘‘ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਸੇ ਵਿਰੁੱਧ ਵੀ ਨਿੱਜੀ ਹਮਲਾ ਨਹੀਂ ਕੀਤਾ ਪਰ ਮੈਨੂੰ ਸਮਝ ਨਹੀਂ ਆ ਰਿਹਾ ਕਿ ਸ੍ਰੀ ਖੜਗੇ ਇਸ ਹੱਦ ਤਕ ਕਿਵੇਂ ਆ ਗਏ।’


