ਹਨੁਮਾ ਬਣਿਆ ਭਾਰਤ ਦਾ 292ਵਾਂ ਟੈਸਟ ਖਿਡਾਰੀ

ਲੰਡਨ – ਬੱਲੇਬਾਜ਼ ਹਨੁਮਾ ਵਿਹਾਰੀ ਨੂੰ ਅੱਜ ਇੰਗਲੈਂਡ ਖ਼ਿਲਾਫ਼ ਓਵਲ ਵਿੱਚ ਖੇਡੇ ਜਾ ਰਹੇ ਪੰਜਵੇਂ ਅਤੇ ਆਖ਼ਰੀ ਟੈਸਟ ਵਿੱਚ ਕਪਤਾਨ ਵਿਰਾਟ ਕੋਹਲੀ ਨੇ ਕੈਪ ਸੌਂਪ ਕੇ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ, ਜਿਸ ਦੇ ਨਾਲ ਹੀ ਉਹ ਟੈਸਟ ਟੀਮ ਵਿੱਚ ਸ਼ਾਮਲ ਹੋਣ ਵਾਲਾ 292ਵਾਂ ਖਿਡਾਰੀ ਬਣ ਗਿਆ ਹੈ। 24 ਸਾਲ ਦੇ ਹਨੁਮਾ ਨੂੰ ਪੰਜਵੇਂ ਮੈਚ ਲਈ ਹਰਫ਼ਨਮੌਲਾ ਹਾਰਦਿਕ ਪੰਡਿਆ ਦੀ ਥਾਂ ਟੀਮ ਵਿੱਚ ਲਿਆ ਗਿਆ ਹੈ। ਵਿਹਾਰੀ ਲਗਪਗ 18 ਸਾਲਾਂ ਦੇ ਵਕਫ਼ੇ ਮਗਰੋਂ ਟੈਸਟ ਕ੍ਰਿਕਟ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਆਂਧਰਾ ਪ੍ਰਦੇਸ਼ ਦਾ ਪਹਿਲਾ ਕ੍ਰਿਕਟਰ ਵੀ ਬਣ ਗਿਆ ਹੈ।

VIA PUNJAB