- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਾਕੀ ਇੰਡੀਆ ਆਫੀਸ਼ੀਅਲ ਨੇ ਭਾਰਤੀ ਖਿਡਾਰੀਆਂ ਨਾਲ ਕੀਤੀ ਬਦਸਲੂਕੀ
ਨਵੀਂ ਦਿੱਲੀ – ਭਾਰਤੀ ਹਾਕੀ ਟੀਮ ਕਿਸੇ ਵੱਡੇ ਟੂਰਨਾਮੈਂਟ ‘ਚ ਜਾਵੇ ਅਤੇ ਕੋਈ ਵਿਵਾਦ ਨਾ ਹੋਵੇ ਅਜਿਹਾ ਬਹੁਤ ਘੱਟ ਹੀ ਹੁੰਦਾ ਹੈ,ਪਰ ਇਸ ਵਾਰ ਹਾਕੀ ਵਰਲਡ ਕੱਪ ਦੌਰਾਨ ਇਕ ਅਜਿਹਾ ਵਿਵਾਦ ਸਾਹਮਣੇ ਆਇਆ ਜੋ ਭਾਰਤੀ ਖਿਡਾਰੀਆਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲਾ ਹੈ। ਖਬਰ ਹੈ ਕਿ ਭੁਵਨੇਸ਼ਵਰ ‘ਚ ਮੰਗਲਵਾਰ ਨੂੰ ਨੇਦਰਲੈਂਡ ਅਤੇ ਕਨੇਡਾ ਵਿਚਕਾਰ ਖੇਡੇ ਜਾ ਰਹੇ ਮੁਕਾਬਲੇ ‘ਚ ਭਾਰਤੀ ਹਾਕੀ ਟੀਮ ਦੇ ਸੀਨੀਅਰ ਖਿਡਾਰੀਆਂ ਨਾਲ ਇਕ ਹਾਕੀ ਇੰਡੀਆ ਆਫੀਸ਼ੀਅਲ ਨੇ ਬਹੁਤ ਬਦਸਲੂਕੀ ਨਾਲ ਗੱਲ ਕੀਤੀ ਜਿਸ ਤੋਂ ਬਾਅਦ ਖਿਡਾਰੀਆਂ ‘ਚ ਕਾਫੀ ਰੋਸ ਹੈ। ਦਰਅਸਲ ਹਾਕੀ ਨਾਲ ਜੁੜੇ ਇਕ ਕੋਚ ਲਿਓ ਦੇਵਾਦਾਸ ਨੇ ਆਪਣੀ ਫੇਸਬੁੱਕ ਪੋਸਟ ‘ਤੇ ਇਸ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਮੁਤਾਬਕ ਇਸ ਮੁਕਾਬਲੇ ਦੌਰਾਨ ਭਾਰਤੀ ਟੀਮ ਦੇ ਕੁਝ ਮੈਂਬਰ ਜਿਨ੍ਹਾਂ ‘ਚ ਕਪਤਾਨ ਮਨਪ੍ਰੀਤ ਦੇ ਨਾਲ-ਨਾਲ ਮਨਦੀਪ ਸਿੰਘ ਗੁਰਜੰਤ ਸਿੰਘ ਅਤੇ ਕ੍ਰਿਸ਼ਨ ਪਾਠਕ ਵੀ.ਆਈ.ਪੀ. ਲਾਜ਼ ‘ਚ ਕੁਝ ਫੈਨਜ਼ ਨਾਲ ਸੈਲਫੀ ਖਿਚਵਾ ਅਤੇ ਆਟੋਗ੍ਰਾਫ ਦੇ ਰਹੇ ਸਨ। ਇਸੇ ਦੌਰਾਨ ਹਾਕੀ ਆਫੀਸ਼ੀਅਲ ਦੀ ਨਜ਼ਰ ਇਨ੍ਹਾਂ ਖਿਡਾਰੀਆਂ ‘ਤੇ ਪਈ। ਇਸ ਆਫੀਸ਼ੀਅਲ ਨੇ ਗੁੱਸੇ ਨਾਲ ਇਨ੍ਹਾਂ ਖਿਡਾਰੀਆਂ ਨੂੰ ਉਨ੍ਹਾਂ ਦੇ ਫੈਨਜ਼ ਦੇ ਸਾਹਮਣੇ ਹੀ ਬਹੁਤ ਸਖਤ ਭਾਸ਼ਾ ‘ਚ ਡਾਂਟਿਆ। ਪੋਸਟ ਮੁਤਾਬਕ ਹਾਕੀ ਇੰਡੀਆ ‘ਚ ਵੱਡੇ ਪਦ ‘ਤੇ ਤੈਨਾਤ ਇਸ ਵਿਦੇਸ਼ੀ ਆਫੀਸ਼ੀਅਲ ਨੇ ਕਠੋਰ ਆਵਾਜ਼ ‘ਚ ਖਿਡਾਰੀਆਂ ਨੂੰ ਕਿਹਾ,’ ਭੱਜੋ ਇਥੋ, ਇੱਧਰ ਆਉਣ ਦੀ ਤੁਹਾਡੀ ਹਿੰਮਤ ਕਿਦਾ ਹੋਈ। ਚੁੱਪ ਹੋ ਜਾਓ ਅਤੇ ਜਾਓ ਇਥੋ।’ ਇਸ ਦੌਰਾਨ ਉਥੇ ਕਈ ਸਾਬਕਾ ਖਿਡਾਰੀ ਮੌਜੂਦ ਸਨ, ਆਫੀਸ਼ੀਅਲ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਇਤਰਾਜਯੋਗ ਭਾਸ਼ਾ ‘ਚ ਇਨ੍ਹਾਂ ਖਿਡਾਰੀਆਂ ਬਾਰੇ ਗੱਲ ਕੀਤੀ।


