- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਪਿਨਰ ਸਮੇਂ ਨਾਲ ਹੋਰ ਵਧੀਆ ਹੁੰਦੇ ਨੇ : ਕੋਚ ਭਰਤ ਅਰੁਣ
ਪਰਥ – ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਭਰੋਸਾ ਜਤਾਇਆ ਹੈ ਕਿ ਐਡੀਲੇਡ ਟੈਸਟ ਦੀ ਤਰ੍ਹਾਂ ਪਰਥ ਵਿਚ ਵੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਵਧੀਆ ਗੇਂਦਬਾਜ਼ੀ ਨਾਲ ਮਹੱਤਵਪੂਰਨ ਸਾਬਿਤ ਹੋਵੇਗਾ। ਐਡੀਲੇਡ ਟੈਸਟ ਦੀਆਂ ਦੋਵਾਂ ਪਾਰੀਆਂ ਵਿਚ ਅਸ਼ਵਿਨ ਦਾ ਪ੍ਰਦਰਸ਼ਨ ਟੀਮ ਲਈ ਅਹਿਮ ਸਾਬਤ ਹੋਇਆ ਸੀ। ਉਸ ਨੇ ਕੁਲ 6 ਵਿਕਟਾਂ ਲਈਆਂ ਸਨ। 32 ਸਾਲਾ ਗੇਂਦਬਾਜ਼ ਦੀ ਪ੍ਰਸ਼ੰਸਾ ਕਰਦੇ ਹੋਏ ਗੇਂਦਬਾਜ਼ੀ ਕੋਚ ਨੇ ਪਰਥ ਵਿਚ ਟੀਮ ਦੇ ਅਭਿਆਸ ਤੋਂ ਬਾਅਦ ਕਿਹਾ ਕਿ ਅਸ਼ਵਿਨ ਦਾ ਪ੍ਰਦਰਸ਼ਨ ਪਹਿਲੇ ਟੈਸਟ ‘ਚ ਬਹੁਤ ਸ਼ਾਨਦਾਰ ਸੀ। ਅਰੁਣ ਨੇ ਕਿਹਾ ਕਿ ਸਪਿਨਰ ਉਮਰ ਦੇ ਨਾਲ ਹੋਰ ਵਧੀਆ ਹੁੰਦਾ ਹੈ। ਉਹ ਵਾਈਨ ਦੀ ਤਰ੍ਹਾਂ ਹੈ, ਜੋ ਸਮਾਂ ਬੀਤਣ ਨਾਲ ਹੋਰ ਵਧੀਆ ਹੁੰਦੀ ਹੈ। ਅਸ਼ਵਿਨ ਨੇ ਆਖਰੀ ਮੈਚ ਵਿਚ ਕਮਾਲ ਦੀ ਖੇਡ ਦਿਖਾਈ ਅਤੇ ਵਿਰੋਧੀ ਟੀਮ ਨੂੰ ਕੰਟਰੋਲ ਕਰਨ ‘ਚ ਮਦਦ ਕੀਤੀ। ਅਸ਼ਵਿਨ ਨੇ 90 ਓਵਰਾਂ ਤੱਕ ਗੇਂਦਬਾਜ਼ੀ ਕੀਤੀ ਅਤੇ ਆਪਣੀ ਭੂਮਿਕਾ ਨੂੰ ਬਾਖੂਬੀ ਅਦਾ ਕੀਤਾ।


