- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਾਕੀ: ਭਾਰਤ ਚੌਥੀ ਜਿੱਤ ਦਰਜ ਕੇ ਸੈਮੀ ਫਾਈਨਲ ਵਿੱਚ
ਜਕਾਰਤਾ – ਮੌਜੂਦਾ ਚੈਂਪੀਅਨ ਭਾਰਤ ਦੀ ਖ਼ਿਤਾਬ ਬਚਾਓ ਮੁਹਿੰਮ ਜਾਰੀ ਹੈ। ਉਸ ਨੇ 18ਵੀਆਂ ਏਸ਼ਿਆਈ ਖੇਡਾਂ ਵਿੱਚ ‘ਸੋਨਾ ਜਿੱਤੋ ਅਤੇ ਓਲੰਪਿਕ ਟਿਕਟ ਹਾਸਲ ਕਰੋ’ ਦੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਅੱਜ ਮਜ਼ਬੂਤ ਵਿਰੋਧੀ ਦੱਖਣੀ ਕੋਰੀਆ ਨੂੰ ਪੂਲ ‘ਏ’ ਵਿੱਚ 5-3 ਨਾਲ ਹਰਾ ਕੇ ਆਪਣੀ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਹੈ। ਸੈਮੀ ਫਾਈਨਲ ਵਿੱਚ ਆਪਣਾ ਸਥਾਨ ਪਹਿਲਾਂ ਹੀ ਪੱਕਾ ਕਰ ਚੁੱਕੇ ਭਾਰਤ ਨੇ ਇਸ ਟੂਰਨਾਮੈਂਟ ਵਿੱਚ ਆਪਣੇ ਗੋਲਾਂ ਦੀ ਗਿਣਤੀ 56 ਕਰ ਲਈ ਹੈ ਅਤੇ ਉਹ 12 ਅੰਕਾਂ ਨਾਲ ਚੋਟੀ ’ਤੇ ਹੈ। ਕੋਰੀਆ ਨੂੰ ਚਾਰ ਮੈਚਾਂ ਵਿੱਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਪੂਲ ਵਿੱਚ ਦੂਜੇ ਸਥਾਨ ’ਤੇ ਹੈ। ਭਾਰਤ ਲਈ ਰੁਪਿੰਦਰਪਾਲ ਸਿੰਘ ਨੇ ਪਹਿਲੇ, ਚਿੰਗਲੇਨਸਾਨਾ ਸਿੰਘ ਨੇ ਚੌਥੇ, ਲਲਿਤ ਕੁਮਾਰ ਉਪਾਧਿਆਇ ਨੇ 15ਵੇਂ, ਮਨਪ੍ਰੀਤ ਸਿੰਘ ਨੇ 49ਵੇਂ ਅਤੇ ਆਕਾਸ਼ਦੀਪ ਸਿੰਘ ਨੇ 55ਵੇਂ ਮਿੰਟ ਵਿੱਚ ਗੋਲ ਕੀਤੇ। ਭਾਰਤ ਨੇ ਅੱਧੇ ਸਮੇਂ ਤੱਕ 3-0 ਦੀ ਲੀਡ ਬਣਾ ਲਈ ਸੀ, ਪਰ 33ਵੇਂ ਮਿੰਟ ਵਿੱਚ ਕੋਰਿਆਈ ਕਪਤਾਨ ਮਾਨਜੇਈ ਜੁੰਗ ਨੇ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਸਕੋਰ 3-1 ਅਤੇ ਫਿਰ 35ਵੇਂ ਮਿੰਟ ਵਿੱਚ ਆਪਣਾ ਦੂਜਾ ਗੋਲ ਦਾਗ਼ ਕੇ ਸਕੋਰ 3-2 ਕਰ ਕੀਤਾ। ਤੀਜਾ ਗੋਲ ਜੋਂਗਹਿਊਨ ਜੇਂਗ ਨੇ 59ਵੇਂ ਮਿੰਟ ਵਿੱਚ ਕੀਤਾ। ਤੀਜਾ ਕੁਆਰਟਰ ਫਾਈਨਲ ਹੋਣ ਤੱਕ ਮੁਕਾਬਲਾ ਚੁਣੌਤੀ ਪੂਰਨ ਹੋਣ ਜਾਪਿਆ ਸੀ, ਪਰ ਮਹਿਲਾ ਟੀਮ ਵਾਂਗ ਪੁਰਸ਼ ਟੀਮ ਨੇ ਵੀ ਆਖ਼ਰੀ ਕੁਆਰਟਰ ਵਿੱਚ ਦੋ ਗੋਲ ਦਾਗ਼ਦਿਆਂ ਕੋਰੀਆ ਦੀ ਚੁਣੌਤੀ ਖ਼ਤਮ ਕੀਤੀ। ਭਾਰਤੀ ਮਹਿਲਾ ਟੀਮ ਨੇ ਕੱਲ੍ਹ ਕੋਰੀਆ ਖ਼ਿਲਾਫ਼ ਆਖ਼ਰੀ ਸੱਤ ਮਿੰਟ ਵਿੱਚ ਤਿੰਨ ਗੋਲ ਕਰਕੇ 4-1 ਨਾਲ ਜਿੱਤ ਦਰਜ ਕੀਤੀ ਸੀ।


