- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਨੇ ਸਿਰਜਿਆ ਇਤਿਹਾਸ
ਜਕਾਰਤਾ – ਭਾਰਤੀ ਸ਼ਟਲਰ ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਨੇ 18ਵੀਆਂ ਏਸ਼ਿਆਈ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਵਿੱਚ ਅੱਜ ਮਹਿਲਾ ਸਿੰਗਲਜ਼ ਸੈਮੀ ਫਾਈਨਲ ਵਿੱਚ ਪਹੁੰਚ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗ਼ਮਾ ਜੇਤੂ ਸਾਇਨਾ ਨੇ ਇਸ ਦੇ ਨਾਲ ਹੀ ਪਹਿਲੀ ਵਾਰ ਭਾਰਤ ਦੇ ਏਸ਼ਿਆਡ ਵਿੱਚ ਦੋ ਮਹਿਲਾ ਤਗ਼ਮੇ ਪੱਕੇ ਕਰ ਲਏ ਹਨ। ਸਾਇਨਾ ਨੇ ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰਨ ਅਤੇ ਆਪਣੀ ਪੁਰਾਣੀ ਰਿਵਾਇਤੀ ਵਿਰੋਧੀ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨੂੰ ਲਗਾਤਾਰ ਸੈੱਟਾਂ ਵਿੱਚ 21-18, 21-16 ਨਾਲ ਹਰਾਇਆ, ਜਦਕਿ ਓਲੰਪਿਕ, ਰਾਸ਼ਟਰਮੰਡਲ ਅਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਨੇ ਥਾਈਲੈਂਡ ਦੀ ਨਿਚੋਨ ਜਿੰਦਾਪੋਲ ਨੂੰ 61 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਤਿੰਨ ਸੈੱਟਾਂ ਵਿੱਚ 21-11, 16-21, 21-14 ਨਾਲ ਹਾਰ ਦਿੱਤੀ। ਪੀਵੀ ਸਿੰਧੂ ਚਾਰ ਸਾਲ ਪਹਿਲਾਂ ਇੰਚਿਓਨ ਏਸ਼ਿਆਈ ਖੇਡਾਂ ਵਿੱਚ ਆਖ਼ਰੀ 16 ਵਿੱਚ ਹਾਰ ਗਈ ਸੀ, ਜਦਕਿ ਸਾਇਨਾ ਨੂੰ ਕੁਆਰਟਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਪਰ ਇਸ ਵਾਰ ਦੋਵੇਂ ਖਿਡਾਰਨਾਂ ਸੈਮੀ ਫਾਈਨਲਜ਼ ਵਿੱਚ ਪਹੁੰਚ ਗਈਆਂ ਹਨ। ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਬੈਡਮਿੰਡਟਨ ਦੀ 20 ਮੈਂਬਰੀ ਟੀਮ ਉਤਾਰੀ ਸੀ, ਜਿਨ੍ਹਾਂ ਵਿੱਚੋਂ ਸਿਰਫ਼ ਸਿੰਧੂ ਅਤੇ ਸਾਇਨਾ ਸੈਮੀ ਫਾਈਨਲਜ਼ ਤੱਕ ਪਹੁੰਚ ਸਕੀਆਂ ਹਨ। ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮਾਂ ਕੁਆਰਟਰ ਫਾਈਨਲਜ਼ ਵਿੱਚ ਹਾਰ ਗਈਆਂ ਸਨ। ਭਾਰਤ ਨੇ ਪਿਛਲੀਆਂ ਏਸ਼ਿਆਈ ਖੇਡਾਂ ਵਿੱਚ ਮਹਿਲਾ ਟੀਮ ਦਾ ਕਾਂਸੀ ਦਾ ਤਗ਼ਮਾ ਜਿੱਤਿਆ ਸੀ, ਜਦਕਿ ਸਿੰਗਲਜ਼ ਵਰਗ ਵਿੱਚ ਆਖ਼ਰੀ ਵਾਰ ਉਸ ਨੂੰ ਕਾਂਸੀ ਦਾ ਤਗ਼ਮਾ 1982 ਦੌਰਾਨ ਨਵੀਂ ਦਿੱਲੀ ਏਸ਼ਿਆਈ ਖੇਡਾਂ ਵਿੱਚ ਸੈਯਦ ਮੋਦੀ ਨੇ ਦਿਵਾਇਆ ਸੀ। ਭਾਰਤ ਦੇ ਨਾਮ ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਬੈਡਮਿੰਟਨ ਵਿੱਚ ਅੱਠ ਕਾਂਸੀ ਦੇ ਤਗ਼ਮੇ ਹਨ। ਮੋਦੀ ਦੀ ਉਪਲਬਧੀ ਦੇ 36 ਸਾਲ ਮਗਰੋਂ ਹੁਣ ਭਾਰਤ ਬੈਡਮਿੰਟਨ ਵਿੱਚ ਵਿਅਤੀਗਤ ਤਗ਼ਮੇ ਹਾਸਲ ਕਰੇਗਾ। ਸਾਇਨਾ ਨੇ ਕੁਆਰਟਰ ਫਾਈਨਲ ਵਿੱਚ 40 ਮਿੰਟ ਤੱਕ ਚੱਲੇ ਇਸ ਮੁਕਾਬਲੇ ਵਿੱਚ ਰਤਚਾਨੋਕ ਨੂੰ ਹਰਾਇਆ।


