ਹਿਲੇਰੀ ਕਲਿੰਟਨ ਦਾ ਵਾਹਨ ਹੋਇਆ ਹਾਦਸਾਗ੍ਰਸਤ

ਜੇਰਸੇ ਸਿਟੀ – ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦਾ ਖੁਫੀਆ (ਸੀਕ੍ਰੇਟ) ਸਰਵਿਸ ਵਾਹਨ ਹਾਦਸਾਗ੍ਰਸਤ ਹੋ ਗਿਆ। ਹਾਲਾਂਕਿ ਇਸ ਹਾਦਸੇ ‘ਚ ਉਹ ਜ਼ਖਮੀ ਨਹੀਂ ਹੋਈ। 2016 ‘ਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਰਹੀ ਹਿਲੇਰੀ ਕਲਿੰਟਨ ਮੰਗਲਵਾਰ ਰਾਤ ਜੇਰਸੇ ਸਿਟੀ ‘ਚ ਨਿਊਜਰਸੀ ਦੇ ਅਮਰੀਕੀ ਸੈਨ ਬਾਬ ਮੈਨੇਡੇਂਜ਼ ਲਈ ਫੰਡ ਜੁਟਾਉਣ ਲਈ ਜਾ ਰਹੀ ਸੀ। ਵਾਹਨ ਇਕ ਪਾਰਕਿੰਗ ਗੈਰਾਜ ‘ਚ ਹਾਦਸਾਗ੍ਰਸਤ ਹੋਇਆ। ਸੀਕ੍ਰੇਟ ਸਰਵਿਸ ਦਾ ਕਹਿਣਾ ਹੈ ਕਿ ਇਸ ‘ਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਸਥਾਨਕ ਪੁਲਸ ਅਧਿਕਾਰੀ ਇਸ ਘਟਨਾ ਦੀ ਜਾਂਚ ਕਰ ਰਹੇ ਹਨ।

VIA PUNJAB