150 ਪੇਟੀ ਨਾਜਾਇਜ਼ ਸ਼ਰਾਬ ਸਣੇ 2 ਟੈਂਪੂ ਚਾਲਕ ਗ੍ਰਿਫ਼ਤਾਰ

ਸਮਰਾਲਾ – ਸਮਰਾਲਾ ਪੁਲਿਸ ਨੇ 150 ਪੇਟੀਆਂ ਨਾਜਾਇਜ਼ ਸ਼ਰਾਬ ਸਣੇ 2 ਟੈਂਪੂ ਚਾਲਕਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਹਾਇਕ ਥਾਣੇਦਾਰ ਸੋਹਣ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਸਮਰਾਲਾ ਦੇ ਮੁੱਖ ਚੌਂਕ ‘ਚ ਮੌਜੂਦ ਸਨ ਤਾਂ ਕਿਸੇ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਹਰਦੀਪ ਸਿੰਘ ਉਰਫ ਹੰਸਾ ਪੁੱਤਰ ਮਹਿੰਗਾ ਰਾਮ ਵਾਸੀ ਤਾਜਪੁਰ ਰੋਡ ਲੁਧਿਆਣਾ ਅਤੇ ਰਾਜ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਲੁਧਿਆਣਾ ਜੋ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆਕੇ ਵੇਚਣ ਦਾ ਧੰਦਾ ਕਰਦੇ ਹਨ, ਅੱਜ ਵੀ ਗੱਡੀ ਨੰਬਰ ਪੀ.ਬੀ.10 ਐਫ.ਐਫ., 5143 ਮਾਰਕਾ ਸਵਰਾਜ ਵਿਚ ਚੰਡੀਗੜ੍ਹ ਤੋਂ ਕਾਫੀ ਮਾਤਰਾ ‘ਚ ਸ਼ਰਾਬ ਲੈਕੇ ਚੰਡੀਗੜ੍ਹ ਤੋਂ ਵਾਇਆ ਸਮਰਾਲਾ ਲੰਘਕੇ ਲੁਧਿਆਣਾ ਜਾ ਰਹੇ ਹਨ। ਇਸ ਸੂਚਨਾ ਦੇ ਆਧਾਰ ਤੇ ਪੁਲਿਸ ਪਾਰਟੀ ਨੇ ਮੁੱਖ ਚੌਂਕ ‘ਚ ਕੀਤੀ ਨਾਕਾਬੰਦੀ ਦੌਰਾਨ ਗੱਡੀ ‘ਚ ਸਵਾਰਾਂ ਨੂੰ ਰੋਕਿਆ ਅਤੇ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਵਿਚੋਂ 150 ਪੇਟੀਆਂ ਚੰਡੀਗੜ੍ਹ ‘ਚ ਵਿਕਣਯੋਗ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਬਰਾਮਦ ਕੀਤੀ ਗਈ ਸ਼ਰਾਬ ਸਬੰਧੀ ਮੁਲਜਮ ਕੋਈ ਵੀ ਪਰਮਿਟ ਜਾਂ ਦਸਤਾਵੇਜ ਪੁਲਿਸ ਨੂੰ ਨਹੀਂ ਵਿਖਾ ਸਕੇ। ਪੁਲਿਸ ਪਾਰਟੀ ਨੇ ਮੁਲਜਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਖ਼ਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗ਼ਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

VIA PUNJAB