22ਵੀਂ ਪੰਜਾਬ ਸਟੇਟ ਸਪਾਰਿੰਗ ਅਤੇ ਮੂਏ ਤਾਇਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ

ਐਸ. ਏ. ਐਸ. ਨਗਰ – 22ਵੀਂ ਪੰਜਾਬ ਸਟੇਟ ਸਪਾਰਿੰਗ ਅਤੇ ਮੂਏ ਤਾਇਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਹਾਲ, ਸੋਲਖੀਆਂ, ਰੋਪੜ ਵਿਖੇ ਕੀਤਾ ਗਿਆ| ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਤਾਇਕਵਾਂਡੋ ਐਸੋਸ਼ੀਏਸ਼ਨ ਦੇ ਜਨਰਲ ਸਕੱਤਰ-ਤਕਨੀਕੀ ਡਾਇਰੈਕਟਰ ਇੰਜੀ. ਸਤਪਾਲ ਸਿੰਘ ਰੀਹਲ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਦਾ ਉਦਘਾਟਨ ਸ. ਸੁਖਦੇਵ ਸਿੰਘ (ਐਸ.ਐਸ.ਪੀ ਰਿਟਾਇਰਡ), ਸ. ਹਰਦੀਪ ਸਿੰਘ ਟਿਵਾਨਾ, ਸ. ਭੁਪਿੰਦਰ ਸਿੰਘ ਅਤੇ ਸ. ਕੰਵਲਜੀਤ ਸਿੰਘ ਵਾਲੀਆ, ਉਪ ਪ੍ਰਧਾਨ, ਪੰਜਾਬ ਤਾਇਕਵਾਂਡੋ ਐਸ਼ੋਸ਼ੀਏਸ਼ਨ ਨੇ ਸੰਯੁਕਤ ਰੂਪ ਵਿਚ ਕੀਤਾ| ਮੁੱਖ ਮਹਿਮਾਨ ਸ. ਸੁਖਦੇਵ ਸਿੰਘ ਨੇ ਆਪਣੇ ਸੰਬੋਧਨ ਵਿਚ ਖਿਡਾਰੀਆਂ ਨੂੰ ਖੇਲ ਭਾਵਨਾ ਨਾਲ ਖੇਡਣ ਵਾਸਤੇ ਪ੍ਰੇਰਤ ਕੀਤਾ ਅਤੇ ਕਿਹਾ ਕਿ ਖਿਡਾਰੀਆਂ ਨੂੰ ਆਪਣੀ ਜਿੰਦਗੀ ਦਾ ਗੋਲ ਨਿਸ਼ਚਿਤ ਕਰਕੇ ਅੱਗੇ ਵਧਣਾ ਚਾਹੀਦਾ ਹੈ|ਮੁਕਾਬਲੇ ਦੇ ਦੂਸਰੇ ਦਿਨ ਇਨਾਮ ਵੰਡ ਸਮਾਰੋਹ ਵਿੱਚ ਸ. ਬਰਿੰਦਰ ਸਿੰਘ ਢਿੱਲੋਂ (ਪ੍ਰਧਾਨ ਕਾਂਗਰਸ ਕਮੇਟੀ, ਰੋਪੜ), ਬੀਬੀ ਕਮਲਜੀਤ ਕੌਰ (ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ), ਸ. ਭੁਪਿੰਦਰ ਸਿੰਘ ਅਤੇ ਸ. ਕੰਵਲਜੀਤ ਸਿੰਘ ਵਾਲੀਆ ਉਪ ਪ੍ਰਧਾਨ, ਪੰਜਾਬ ਤਾਇਕਵਾਂਡੋ ਐਸ਼ੋਸ਼ੀਏਸ਼ਨ) ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ| ਇਸ ਮੌਕੇ ਸਮੇਂ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਡਾ. ਬਿੰਦੂ ਸ਼ਰਮਾ, ਉੱਪ ਪ੍ਰਿੰਸੀਪਲ ਸ਼੍ਰੀਮਤੀ ਪੂਨਮ ਡੋਗਰਾ ਅਤੇ ਔਰਗੇਨਾਇਜਿੰਗ ਸੈਕਟਰੀ ਸ. ਮਨਜਿੰਦਰ ਸਿੰਘ ਨੇ ਆਉਣ ਵਾਲੇ ਖਿਡਾਰੀਆਂ, ਕੋਚਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ|ਸ੍ਰ. ਇੰਜੀ. ਸਤਪਾਲ ਸਿੰਘ ਰੀਹਲ ਨੇ ਦੱਸਿਆ ਸਭ ਤੋਂ ਵੱਧ 21 ਸੋਨ, 3 ਚਾਂਦੀ ਤੇ 3 ਕਾਂਸੇ ਦੇ ਤਮਗੇ ਪ੍ਰਾਪਤ ਕਰਕੇ ਮੁਹਾਲੀ ਜਿਲ੍ਹੇ ਦੀ ਟੀਮ ਪਹਿਲੇ ਸਥਾਨ ਤੇ, 15 ਸੋਨ, 12 ਚਾਂਦੀ ਅਤੇ 7 ਕਾਂਸੇ ਦੇ ਤਮਗੇ ਪ੍ਰਾਪਤ ਕਰਕੇ ਰੋਪੜ ਜਿਲ੍ਹੇ ਦੀ ਟੀਮ ਦੂਸਰੇ ਸਥਾਨ ਤੇ ਅਤੇ 10 ਸੋਨ, 5 ਚਾਂਦੀ, 7 ਕਾਂਸੇ ਦੇ ਤਮਗੇ ਜਿੱਤ ਸੰਗਰੂਰ ਜਿਲ੍ਹੇ ਦੀ ਟੀਮ ਤੀਸਰੇ ਸਥਾਨ ਤੇ ਰਹੀ| ਉਹਨਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਚੁਣੇ ਹੋਏ ਖਿਡਾਰੀ, .ਲਖਨਊ ਦੇ ਕੇ. ਡੀ. ਸਿੰਘ ਸਟੇਡੀਅਮ ਵਿਖੇ 14 ਤੋਂ 16 ਜੂਨ ਨੂੰ ਹੋ ਰਹੀ 39ਵੀ ਰਾਸ਼ਟਰੀ ਤਾਇਕਵਾਂਡੋ ਚੈਂਪੀਅਨਸ਼ਿਪ ਵਿਚ ਭਾਗ ਲੈਣਗੇ|

VIA PUNJAB