- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
3 ਸਾਲਾਂ ਚ ਦੂਰ ਹੋਣਗੀਆਂ ਬੋਇੰਗ 737 ਜਹਾਜ਼ ਦੀਆਂ ਕਮੀਆਂ
ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੇ ਆਪਣੇ ਸਭ ਤੋਂ ਮਹੱਤਵਪੂਰਣ ਜਹਾਜ਼ ਬੋਇੰਗ 737 ਮੈਕਸ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਤਿੰਨ ਸਾਲ ਤਕ ਇੰਤਜ਼ਾਰ ਕਰਨ ਦੀ ਯੋਜਨਾ ਬਣਾਈ ਹੈ। ਹਾਲ ਹੀ ‘ਚ ਬੋਇੰਗ 737 ਮੈਕਸ ਦੇ ਦੋ ਵੱਡੇ ਹਾਦਸਿਆਂ ਦੇ ਬਾਅਦ ਕੰਪਨੀ ਨੇ ਇਹ ਫੈਸਲਾ ਲਿਆ ਹੈ। ਕੰਪਨੀ ਨੇ ਦੱਸਿਆ ਕਿ ਦੋ ਮੁੱਖ ਸੰਸਦ ਮੈਂਬਰਾਂ ਵਲੋਂ ਸ਼ੁੱਕਰਵਾਰ ਨੂੰ ਕੰਪਨੀ ਦੀ ਸਮਾਂ ਸਾਰਣੀ ਦਾ ਖੁਲ੍ਹਾਸਾ ਕਰਨ ਦੇ ਬਾਅਦ 2020 ‘ਚ ਕਾਕਪਿਟ ਚਿਤਾਵਨੀ ਲਾਈਟ ਨੂੰ ਠੀਕ ਕਰਨ ਦੀ ਯੋਜਨਾ ਬਣਾਈ ਗਈ ਹੈ। ਦਰਅਸਲ, ਓਰੇਗਨ ਦੇ ਸੰਸਦ ਮੈਂਬਰ ਪੀਟਰ ਡੇਫਾਜਿਓ ਅਤੇ ਵਾਸ਼ਿੰਗਟਨ ਦੇ ਸੰਸਦ ਮੈਂਬਰ ਰਿਕ ਲਾਰਸਨ ਨੇ ਬੋਇੰਗ ਅਤੇ ਫੈਡਰਲ ਏਵੀਏਸ਼ਨ ਐਡਮਿਨਸਟ੍ਰੇਸ਼ਨ ਤੋਂ ਪੁੱਛਿਆ ਸੀ ਕਿ ਸੁਰੱਖਿਆ ਏਜੰਸੀ ਅਤੇ ਏਅਰਲਾਈਨਜ਼ ਨੂੰ ਇਹ ਦੱਸਣ ‘ਚ ਇਕ ਸਾਲ ਤੋਂ ਜ਼ਿਆਦਾ ਦਾ ਸਮਾਂ ਕਿਉਂ ਲੱਗਾ ਕਿ ਮੈਕਸ ਜੈਟਸ ਦਾ ਅਲਰਟ ਸੈਂਸਰ ਕੰਮ ਨਹੀਂ ਕਰਦਾ।ਦਰਅਸਲ ਜਹਾਜ਼ ‘ਚ ਏ. ਓ. ਏ. ਅਲਰਟ ਨਾਮਕ ਇਕ ਸੈਂਸਰ ਹੁੰਦਾ ਹੈ, ਜੋ ਸਾਹਮਣੇ ਤੋਂ ਆ ਰਹੀਆਂ ਹਵਾਵਾਂ ਕਾਰਨ ਜਹਾਜ਼ ਉੱਪਰ ਤੇ ਹੇਠਾਂ ਹੋਣ ਦੇ ਬਾਰੇ ‘ਚ ਪਾਇਲਟ ਨੂੰ ਜਾਣਕਾਰੀ ਦਿੰਦਾ ਹੈ।


