5 ਹਜ਼ਾਰ ਡਾਲਰ ‘ਚ ਵਿਕ ਸਕਦਾ ਹੈ ਚਰਖੇ ਦੇ ਬਾਰੇ ਲਿਖਿਆ ਗਿਆ ਗਾਂਧੀ ਦਾ ਪੱਤਰ

ਵਾਸ਼ਿੰਗਟਨ – ਅਮਰੀਕਾ ਦੇ ਨੀਲਾਮੀ ਘਰ ਆਰ.ਆਰ. ਆਕਸ਼ਨ ਮੁਤਾਬਕ ਮਹਾਤਮਾ ਗਾਂਧੀ ਵੱਲੋਂ ਚਰਖੇ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਲਿਖਿਆ ਗਿਆ ਇਕ ਬਿਨਾਂ ਤਰੀਕ ਵਾਲਾ ਪੱਤਰ 5 ਹਜ਼ਾਰ ਡਾਲਰ ਵਿਚ ਨੀਲਾਮ ਹੋ ਸਕਦਾ ਹੈ। ਨੀਲਾਮੀ ਘਰ ਨੇ ਇਕ ਬਿਆਨ ਵਿਚ ਦੱਸਿਆ ਕਿ ਯਸ਼ਵੰਤ ਪ੍ਰਸਾਦ ਨਾਮ ਦੇ ਕਿਸੇ ਵਿਅਕਤੀ ਨੂੰ ਲਿਖਿਆ ਗਿਆ ਇਹ ਪੱਤਰ ਗੁਜਰਾਤੀ ਵਿਚ ਹੈ ਅਤੇ ਇਹ ”ਬਾਪੂ ਦਾ ਅਸ਼ੀਰਵਾਦ” ਨਾਲ ਦਸਤਖਤ ਕੀਤਾ ਹੋਇਆ ਹੈ। ਗਾਂਧੀ ਨੇ ਪੱਤਰ ਵਿਚ ਲਿਖਿਆ ਹੈ,”ਅਸੀਂ ਜੋ ਚਰਖੇ ਬਾਰੇ ਸੋਚਿਆ ਸੀ ਉਹ ਹੋ ਗਿਆ।” ਉਨ੍ਹਾਂ ਨੇ ਲਿਖਿਆ,”ਭਾਵੇਂਕਿ ਤੁਸੀਂ ਜੋ ਗੱਲ ਕਹੀ ਹੈ ਉਹ ਸਹੀ ਹੈ।” ਗਾਂਧੀ ਵੱਲੋਂ ਚਰਖੇ ਦਾ ਜ਼ਿਕਰ ਬਹੁਤ ਮਹੱਤਵਪੂਰਣ ਹੈ ਕਿਉਂਕਿ ਉਨ੍ਹਾਂ ਨੇ ਇਸ ਨੂੰ ਆਰਥਿਕ ਆਜ਼ਾਦੀ ਦੇ ਪ੍ਰਤੀਕ ਦੇ ਤੌਰ ‘ਤੇ ਅਪਨਾਇਆ ਸੀ। ਆਜ਼ਾਦੀ ਅੰਦੋਲਨ ਦੌਰਾਨ ਭਾਰਤੀਆਂ ਨੂੰ ਸਹਿਯੋਗ ਲਈ ਉਨ੍ਹਾਂ ਨੂੰ ਹਰ ਦਿਨ ਖਾਦੀ ਕੱਤਣ ਲਈ ਸਮਾਂ ਦੇਣ ਲਈ ਪ੍ਰੇਰਿਤ ਕੀਤਾ ਸੀ। ਉਨ੍ਹਾਂ ਨੇ ਸਵਦੇਸ਼ੀ ਅੰਦੋਲਨ ਦੇ ਤਹਿਤ ਸਾਰੇ ਭਾਰਤੀਆਂ ਨੂੰ ਬ੍ਰਿਟਿਸ਼ ਸਰਕਾਰ ਵੱਲੋਂ ਬਣਾਏ ਗਏ ਕੱਪੜਿਆਂ ਦੀ ਬਜਾਏ ਖਾਦੀ ਪਾਉਣ ਲਈ ਉਤਸ਼ਾਹਿਤ ਕੀਤਾ ਸੀ। ਚਰਖਾ ਅਤੇ ਖਾਦੀ ਭਾਰਤ ਦੇ ਆਜ਼ਾਦੀ ਅੰਦੋਲਨ ਦੇ ਪ੍ਰਤੀਕ ਬਣ ਗਏ ਸਨ। ਜ਼ਿਕਰਯੋਗ ਹੈ ਕਿ ਆਨਲਾਈਨ ਨੀਲਾਮੀ 12 ਸਤੰਬਰ ਨੂੰ ਖਤਮ ਹੋ ਜਾਵੇਗੀ।

VIA PUNJAB