ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਘਨੌਰ – ਸ਼ੀ੍ਰ ਗੁਰੂ ਗੋਬਿੰਦ ਸਿੰਘ ਜੀ ਦੇਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਘਨੌਰ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਕੁਸ਼ਟ ਨਿਵਾਰਣ ਸਰ ਸੇਖੂਪੁਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ| ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭੁਪਿੰਦਰ ਸਿੰਘ ਸਿੱਧੂ ਅਤੇ ਅਹੁਦੇਦਾਰਾਂ ਜਸਵਿੰਦਰ ਸਿੰਘ ਹੰਜਰਾ, ਗੁਰਪ੍ਰੀਤ ਸਿੰਘ ਚੰਬਲ, ਪ੍ਰੇਮ ਸਿੰਘ ਵੜੈਚ ਦੀ ਦੇਖ ਰੇਖ ਹੇਠ ਸਜਾਏ ਗਏ ਨਗਰ ਕੀਰਤਨ ਦੌਰਾਨ ਗੁਰ ਸਿੱਖ ਅਕੈਡਮੀ ਬਹਾਦਰਗੜ੍ਹ ਦੇ ਗੱਤਕਾ ਸਿੰਘ ਵੱਲੋਂ ਗੱਤਕਾ ਦੇ ਜ਼ੌਹਰ ਵਿਖਾਏ ਗਏ ਅਤੇ ਕੀਰਤਨੀ ਜੱਥੇ ਜਰਨੈਲ ਸਿੰਘ ਭਾਗੋਵਾਲ ਵੱਲੋਂ ਕੀਰਤਨ ਕੀਤਾ ਗਿਆ| ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਟਰੈਕਟਰ ਟਰਾਲੀਆਂ ਅਤੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਨਗਰ ਕੀਰਤਨ ਦੇ ਨਾਲ ਚੱਲ ਰਹੀ ਸੀ| ਨਗਰ ਕੀਰਤਨ ਦਾ ਪਿੰਡਾਂ ਵਿੱਚ ਥਾਂ ਥਾਂ ਤੇ ਸਵਾਗਤ ਕੀਤਾ ਗਿਆ| ਘਨੌਰ ਵਿੱਚ ਐਮਸੀ ਵਿਕਾਸ ਸ਼ਰਮਾ, ਵਿੱਕੀ, ਕਿਸਾਨ ਆਗੂ ਪਾਖਰ ਸਿੰਘ ਕਾਂਮੀ, ਹਰਜਿੰਦਰ ਸਿੰਘ ਲਾਛੜੂ, ਕੌਂਸਲਰ ਸੁਰਿੰਦਰ ਕੁਮਾਰ ਸ਼ਰਮਾ ਅਤੇ ਕ੍ਰਿਸ਼ਨ ਕੁਮਾਰ ਸ਼ਰਮਾ ਵੀ ਮੌਜੂਦ ਸਨ|

VIA PUNJAB