- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਬਰਾਬਰੀ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਟੀਮ
ਬੰਗਲੌਰ-ਭਾਰਤ ਦੀਆਂ ਨਜ਼ਰਾਂ ਪੂਰੀ ਤਰ੍ਹਾਂ ਨਾਲ ਆਗਾਮੀ ਵਿਸ਼ਵ ਕੱਪ ’ਤੇ ਟਿਕੀਆਂ ਹੋਈਆਂ ਹਨ, ਪਰ ਟੀਮ ਦੂਜੇ ਟੀ20 ਕੌਮਾਂਤਰੀ ਕ੍ਰਿਕਟ ਮੈਚ ਵਿਚ ਬੁੱਧਵਾਰ ਨੂੰ ਜਦੋਂ ਇੱਥੇ ਆਸਟਰੇਲੀਆ ਨਾਲ ਭਿੜੇਗੀ ਤਾਂ ਚਾਹੇਗੀ ਕਿ ਘਰੇਲੂ ਲੜੀ ਨਾ ਗੁਆਏ। ਵਿਸ਼ਾਖਾਪਟਨਮ ਵਿਚ ਪਹਿਲੇ ਟੀ20 ਵਿਚ ਖਰਾਬ ਬੱਲੇਬਾਜ਼ੀ ਪ੍ਰਦਰਸ਼ਨ ਕਾਰਨ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਟੀਮ ਇੰਡੀਆ ਤਿੰਨ ਮੈਚਾਂ ਦੀ ਲੜੀ ਵਿਚ 1-0 ਨਾਲ ਪੱਛੜ ਗਈ ਸੀ।
ਭਾਰਤੀ ਕਪਤਾਨ ਵਿਰਾਟ ਕੋਹਲੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਮਈ-ਜੁਲਾਈ ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਉਨ੍ਹਾਂ ਦੀ ਟੀਮ ਲਗਭਗ ਤੈਅ ਹੈ, ਪਰ ਆਸਟੇਰਲੀਆ ਖ਼ਿਲਾਫ਼ ਦੋ ਟੀ20 ਤੇ ਪੰਜ ਇਕ ਦਿਨਾ ਮੈਚਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਨੂੰ ਮੌਕਾ ਮਿਲਣ ਦੀ ਸੰਭਾਵਨਾ ਤੋਂ ਉਨ੍ਹਾਂ ਇਨਕਾਰ ਨਹੀਂ ਕੀਤਾ। ਕਪਤਾਨ ਕੋਹਲੀ ਲੋਕੇਸ਼ ਰਾਹੁਲ ਤੇ ਰਿਸ਼ਭ ਪੰਤ ਦੋਵਾਂ ਨੂੰ ਆਸਟਰੇਲੀਆ ਖ਼ਿਲਾਫ਼ ਜ਼ਿਆਦਾਤਰ ਮੈਚਾਂ ਵਿਚ ਮੌਕਾ ਦੇ ਸਕਦੇ ਹਨ। ਭਾਰਤ ਨੇ ਰੈਗੂਲਰ ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ ਨੂੰ ਆਰਾਮ ਦੇ ਕੇ ਰਾਹੁਲ ਨੂੰ ਮੌਕਾ ਦੇਣ ਦਾ ਫ਼ੈਸਲਾ ਕੀਤਾ, ਜਿਨ੍ਹਾਂ ਵਾਪਸੀ ਕਰਦਿਆਂ ਪਹਿਲੇ ਮੈਚ ਵਿਚ 36 ਗੇਂਦਾਂ ’ਤੇ 50 ਦੌੜਾਂ ਦੀ ਪਾਰੀ ਖੇਡੀ।
ਗੇਂਦਬਾਜ਼ ਉਮੇਸ਼ ਯਾਦਵ ਕਾਫ਼ੀ ਮਹਿੰਗੇ ਸਾਬਿਤ ਹੋਏੇ ਹਨ। ਭਾਰਤ ਉਮੇਸ਼ ਦੀ ਥਾਂ ਸਿਧਾਰਥ ਕੌਲ ਨੂੰ ਮੌਕਾ ਦੇ ਸਕਦਾ ਹੈ। ਬੱਲੇਬਾਜ਼ੀ ਨੂੰ ਮਜ਼ਬੂਤ ਕਰਨ ਲਈ ਹਰਫ਼ਨਮੌਲਾ ਵਿਜੈ ਸ਼ੰਕਰ ਨੂੰ ਆਖ਼ਰੀ ਗਿਆਰਾਂ ਵਿਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਮੇਜ਼ਬਾਨ ਟੀਮ ਪਹਿਲੇ ਟੀ20 ਵਿਚ ਲੰਮੇ ਹੇਠਲੇ ਕ੍ਰਮ ਦੇ ਨਾਲ ਉਤਰੀ ਸੀ, ਜਿਸ ਦਾ ਅਸਰ ਉਸ ਦੇ ਆਖ਼ਰੀ ਸਕੋਰ ’ਤੇ ਪਿਆ ਤੇ ਟੀਮ ਨੌਵੇਂ ਓਵਰ ਵਿਚ ਇਕ ਵਿਕਟ ’ਤੇ 69 ਦੌੜਾਂ ਬਣਾ ਕੇ ਚੰਗੀ ਸਥਿਤੀ ਵਿਚ ਹੋਣ ਦੇ ਬਾਵਜੂਦ ਮਜ਼ਬੂਤ ਟੀਚਾ ਨਹੀਂ ਦੇ ਸਕੀ।
ਆਸਟਰੇਲੀਆ ਲਈ ਬੱਲੇਬਾਜ਼ੀ ਚਿੰਤਾ ਦਾ ਸਬੱਬ ਹੈ। ਟੀਮ ਕਾਫ਼ੀ ਮਜ਼ਬੂਤ ਸਥਿਤੀ ਵਿਚ ਹੋਣ ਦੇ ਬਾਵਜੂਦ ਪਹਿਲਾ ਮੈਚ ਆਖ਼ਰੀ ਓਵਰ ਵਿਚ ਹੀ ਜਿੱਤ ਸਕੀ। ਕਪਤਾਨ ਐਰੋਨ ਫਿੰਚ ਦੀਆਂ ਨਜ਼ਰਾਂ ਵੱਡੀ ਪਾਰੀ ’ਤੇ ਟਿਕੀਆਂ ਹੋਣਗੀਆਂ ਤੇ ਗਲੈਨ ਮੈਕਸਵੈੱਲ ਤੋਂ ਵੀ ਟੀਮ ਨੂੰ ਚੰਗੇ ਪ੍ਰਦਰਸ਼ਨ ਦੀ ਆਸ ਹੈ। ਮੈਚ ਭਲਕੇ ਰਾਤ ਸੱਤ ਵਜੇ ਸ਼ੁਰੂ ਹੋਵੇਗਾ।


