ਕੈਨੇਡਾ ਵਿੱਚ ਹੜ੍ਹ ਦਾ ਕਹਿਰ ਜਾਰੀ

ਮਾਂਟਰੀਅਲ – ਭਾਰੀ ਮੀਂਹ ਕਾਰਨ ਪੂਰਬੀ ਕੈਨੇਡਾ ਵਿੱਚ ਹੜ੍ਹ ਨੇ ਕਹਿਰ ਮਚਾਇਆ ਹੋਇਆ ਹੈ| ਓਨਟਾਰੀਓ, ਕਿਊਬਿਕ, ਨਿਊ ਬਰਨਜ਼ਵਿਕ ਸੂਬਿਆਂ ਵਿੱਚ ਸਥਿਤੀ ਬਹੁਤ ਖਰਾਬ ਹੈ| ਹੁਣ ਮਾਂਟਰੀਅਲ ਵਿੱਚ ਪੁਲ ਟੁੱਟ ਜਾਣ ਕਾਰਨ ਖਤਰਾ ਹੋਰ ਵੀ ਵਧ ਗਿਆ ਹੈ| ਤਕਰੀਬਨ 6500 ਵਿਅਕਤੀਆਂ ਨੂੰ ਆਪਣੇ ਘਰ ਖਾਲੀ ਕਰਕੇ ਸੁਰੱਖਿਅਤ ਥਾਵਾਂ ਤੇ ਜਾਣਾ ਪਿਆ| ਇਸ ਦੌਰਾਨ ਲੋਕ ਬਹੁਤ ਚਿੰਤਤ ਸਨ ਤੇ ਉਹ ਸੌਂ ਨਾ ਸਕੇ| ਬਹੁਤ ਸਾਰੇ ਲੋਕਾਂ ਦੇ ਘਰ ਬਰਬਾਦ ਹੋ ਗਏ ਹਨ| ਸਰਕਾਰ ਦੇ ਹਾਲੀਆ ਅੰਕੜਿਆਂ ਮੁਤਾਬਕ ਕਿਊਬਿਕ ਵਿੱਚ ਤਕਰੀਬਨ 8000 ਵਿਅਕਤੀਆਂ ਨੂੰ ਘਰ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ| ਇਹ ਅੰਕੜਾ 2017 ਦੇ ਅੰਕੜੇ ਤੋਂ ਵਧ ਹੈ ਜਦ ਇਸ ਇਲਾਕੇ ਵਿੱਚ 50 ਸਾਲਾਂ ਬਾਅਦ ਭਿਆਨਕ ਹੜ੍ਹ ਆਇਆ ਸੀ| ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਓਨਟਾਰੀਓ, ਕਿਊਬਿਕ, ਨਿਊ ਬਰਨਜ਼ਵਿਕ ਵਿੱਚ ਆਏ ਹੜ੍ਹ ਦਿਖਾਉਂਦੇ ਹਨ ਕਿ ਜਲਵਾਯੂ ਪਰਿਵਰਤਨ ਨਾਲ ਸਾਡਾ ਲੜਨਾ ਕਿੰਨਾ ਜ਼ਰੂਰੀ ਹੈ ਤਾਂ ਕਿ ਅਜਿਹੀ ਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ| ਲੋਕ ਰਲ-ਮਿਲ ਕੇ ਰੇਤ ਦੀਆਂ ਬੋਰੀਆਂ ਭਰ ਰਹੇ ਹਨ ਅਤੇ ਘਰਾਂ ਅੱਗੇ ਸੁੱਟ ਰਹੇ ਹਨ ਤਾਂ ਕਿ ਹੜ੍ਹ ਕਾਰਨ ਘਰਾਂ ਨੂੰ ਪੁੱਜਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕੇ| ਪ੍ਰਧਾਨ ਮੰਤਰੀ ਟਰੂਡੋ ਵੀ ਲੋਕਾਂ ਦਾ ਹੌਂਸਲਾ ਵਧਾਉਂਦੇ ਹੋਏ ਦਿਖੇ| ਉਹ ਆਪਣੇ ਪਰਿਵਾਰ ਨਾਲ ਰੇਤ ਦੀਆਂ ਬੋਰੀਆਂ ਭਰ ਰਹੇ ਸਨ| ਕੈਨੇਡੀਅਨ ਆਰਮੀ ਵਲੋਂ ਵੀ ਲੋਕਾਂ ਨੂੰ ਮਦਦ ਦਿੱਤੀ ਜਾ ਰਹੀ

VIA PUNJAB