- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਲਾਸਕਾ ਏਅਰ ਕੈਰੀਅਰ ਵਲੋਂ ਜਹਾਜ਼ਾਂ ਦਾ ਸੰਚਾਲਨ ਬੰਦ
ਵਾਸ਼ਿੰਗਟਨ – ਇਕ ਹਫਤੇ ਵਿਚ ਲਗਾਤਾਰ ਦੋ ਭਿਆਨਕ ਜਹਾਜ਼ ਹਾਦਸਿਆਂ ਦੇ ਬਾਅਦ ਅਲਾਸਕਾ ਏਅਰ ਕੈਰੀਅਰ ਨੇ ਸਵੈ-ਇੱਛਾ ਨਾਲ ਆਪਣੇ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ| ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਮੁਤਾਬਕ ਟਕਸਨ ਏਅਰ ਵੱਲੋਂ ਸੰਚਾਲਿਤ ਇਕ ਇੰਜਣ ਵਾਲਾ ਬੇਵਰ ਫਲੋਟਪਲੇਨ ਮੇਟਲਾਕਟਲਾ ਹਾਰਬਰ ਤੇ ਹਾਦਸੇ ਦਾ ਸ਼ਿਕਾਰ ਹੋ ਗਿਆ| ਹਾਦਸੇ ਵਿਚ ਇਕ ਯਾਤਰੀ ਅਤੇ ਪਾਇਲਟ ਦੀ ਮੌਤ ਹੋ ਗਈ, ਜਿਸ ਦੇ ਬਾਅਦ ਸੰਚਾਲਨ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ ਗਿਆ| ਹਾਦਸੇ ਵਿੱਚ ਜਾਨ ਗਵਾਉਣ ਵਾਲੇ ਯਾਤਰੀ ਦੀ ਪਛਾਣ ਕੈਲੀਫੋਰਨੀਰਆ ਦੇ ਰਹਿਣ ਵਾਲੇ ਸਾਰਾ ਲੂਨਾ ਦੇ ਰੂਪ ਵਿਚ ਹੋਈ|ਚਸ਼ਮਦੀਦਾਂ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਲੈਂਡਿੰਗ ਦੌਰਾਨ ਜਹਾਜ਼ ਦਾ ਇਕ ਪੱਖਾ ਪਾਣੀ ਨਾਲ ਟਕਰਾ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ| ਅਲਾਸਕਾ ਵਿੱਚ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਦੇ ਪ੍ਰਮੁੱਖ ਕਲਿੰਟ ਜੌਨਸਨ ਨੇ ਕਿਹਾ ਕਿ ਹਾਦਸੇ ਦੇ ਬਾਅਦ ਜਹਾਜ਼ ਪਾਣੀ ਵਿਚ ਡੁੱਬਣ ਲੱਗਾ| ਉਨ੍ਹਾਂ ਨੇ ਕਿਹਾ ਕਿ ਐਨ.ਟੀ.ਐਸ.ਬੀ. ਦੇ ਜਾਂਚ ਕਰਤਾ ਦੱਖਣ-ਪੂਰਬ ਅਲਾਸਕਾ ਲਈ ਰਵਾਨਾ ਹੋ ਗਏ ਹਨ| ਕਲਿੰਟ ਜੌਨਸਨ ਨੇ ਦੱਸਿਆ ਕਿ ਜਹਾਜ਼ ਵਿੱਚ ਕਾਰਗੋ ਦਾ ਭਾਰ ਵੀ ਸੀ ਅਤੇ ਲੈਂਡਿੰਗ ਦੇ ਬਾਅਦ ਜਹਾਜ਼ ਹੋਰ ਯਾਤਰੀਆਂ ਨੂੰ ਸਵਾਰ ਕਰਨ ਵਾਲਾ ਸੀ|ਬਿਆਨ ਵਿਚ ਟੈਕਸਨ ਏਅਰ ਨੇ ਪੁਸ਼ਟੀ ਕੀਤੀ ਕਿ ਉਸ ਨੇ ਆਪਣੇ ਸਾਰੇ ਕੰਮਾਂ ਨੂੰ ਮੁਅੱਤਲ ਕਰ ਦਿੱਤਾ ਹੈ| ਕੰਪਨੀ ਨੇ ਕਿਹਾ ਕਿ ਸੋਮਵਾਰ ਅਤੇ ਪਿਛਲੇ ਹਫਤੇ ਹੋਏ ਹਾਦਸੇ, ਜਿਸ ਵਿਚ 6 ਲੋਕਾਂ ਦੀ ਮੌਤ ਹੋ ਗਈ ਸੀ ਉਹ ਕਾਫੀ ਭਿਆਨਕ ਸੀ| ਸਾਡੀ ਤਰਜੀਹ ਸਾਡੇ ਯਾਤਰੀਆਂ ਅਤੇ ਉਨਾਂ ਦੇ ਪਰਿਵਾਰ ਦੀ ਸੁਰੱਖਿਆ ਹੈ|


