- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਈਐਮਐੱਫ ਵੱਲੋਂ ਭਾਰਤ ਲਈ ਸੁਸਤ ਵਿਕਾਸ ਦਰ ਦੀ ਪੇਸ਼ੀਨਗੋਈ
ਕੌਮਾਂਤਰੀ ਮੁਦਰਾ ਫੰਡ ਨੇ ਭਾਰਤ ਲਈ 2019 ਤੇ 2020 ਵਿਚ ਸੁਸਤ ਵਿਕਾਸ ਦਰ ਦੀ ਪੇਸ਼ੀਨਗੋਈ ਕੀਤੀ ਹੈ। ਸੰਗਠਨ ਮੁਤਾਬਕ ਵਿਕਾਸ ਦਰ ਦੋਵਾਂ ਸਾਲਾਂ ਲਈ 0.3 ਫ਼ੀਸਦ ਦੀ ਦਰ ਨਾਲ ਹੇਠਾਂ ਨੂੰ ਖਿਸਕੇਗੀ। ਆਈਐਮਐੱਫ ਮੁਤਾਬਕ ਜੀਡੀਪੀ ਹੁਣ ਸੱਤ ਤੇ 7.2 ਫ਼ੀਸਦ ਦੀ ਦਰ ਨਾਲ ਸੰਭਾਵੀ ਘਰੇਲੂ ਮੰਗ ਦੇ ਉਲਟ ਕਮਜ਼ੋਰ ਰਹੇਗੀ। ਹਾਲਾਂਕਿ ਭਾਰਤ ਇਸ ਦੇ ਬਾਵਜੂਦ ਵੀ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥਵਿਵਸਥਾ ਬਣਿਆ ਰਹੇਗਾ ਤੇ ਚੀਨ ਤੋਂ ਕਾਫ਼ੀ ਅੱਗੇ ਰਹੇਗਾ। ਸੰਗਠਨ ਮੁਤਾਬਕ ਭਾਰਤ ਦੀ ਆਰਥਿਕਤਾ 2019 ਵਿਚ 7 ਫ਼ੀਸਦ ਤੇ 2020 ਵਿਚ ਵੱਧ ਕੇ 7.2 ਫ਼ੀਸਦ ਦੀ ਦਰ ਨਾਲ ਵਧੇਗੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵੱਧ ਰਹੇ ਟੈਕਸ ਤੇ ਡਿਊਟੀ, ਘੱਟ ਰਹੀ ਵਿਦੇਸ਼ੀ ਮੰਗ ਚੀਨ ’ਤੇ ਭਾਰੂ ਪੈ ਰਹੀ ਹੈ। ਚੀਨ ਦੀ ਵਿਕਾਸ ਦਰ ਮੰਦੇ ਦੀ ਮਾਰ ਝੱਲ ਰਹੀ ਹੈ ਤੇ ਇਸ ਨੂੰ ਕਿਸੇ ਰੈਗੂਲੇਟਰ ਰਾਹੀਂ ਹੀ ਨੱਥ ਪਾਈ ਜਾ ਸਕਦੀ ਹੈ। ਚੀਨ ਨੂੰ ਕਰਜ਼ੇ ’ਤੇ ਨਿਰਭਰਤਾ ਘਟਾਉਣ ਦਾ ਸੁਝਾਅ ਦਿੱਤਾ ਗਿਆ ਹੈ। ਚੀਨ ਦੀ ਵਿਕਾਸ ਦਰ 2019 ਲਈ 6.2 ਫ਼ੀਸਦ ਤੇ 2020 ਵਿਚ 6.0 ਫ਼ੀਸਦ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਇਹ ਰਿਪੋਰਟ ਚਿਲੀ ਵਿਚ ਭਾਰਤੀ ਮੁੂਲ ਦੀ ਆਈਐਮਐੱਫ ਦੀ ਅਧਿਕਾਰੀ ਗੀਤਾ ਗੋਪੀਨਾਥ ਨੇ ਰਿਲੀਜ਼ ਕੀਤੀ ਹੈ। ਆਲਮੀ ਵਿਕਾਸ ਦਰ ਵੀ 2019 ਵਿਚ ਘਟ ਕੇ 3.2 ਫ਼ੀਸਦ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ ਜਦਕਿ 2020 ਲਈ ਇਸ ਨੂੰ 3.5 ਫ਼ੀਸਦ ਦੱਸਿਆ ਗਿਆ ਹੈ।


