ਮੈਕਸੀਕੋ ਵਿੱਚ ਜਹਾਜ਼ ਹਾਦਸਾਗ੍ਰਸਤ ਚਾਰ ਵਿਅਕਤੀਆਂ ਦੀ ਮੌਤ

ਮੈਕਸੀਕੋ ਸਿਟੀ – ਮੈਕਸੀਕੋ ਦੇ ਉੱਤਰੀ ਚਿਹੁਆਹੁਆ ਸੂਬੇ ਵਿੱਚ ਇਕ ਛੋਟਾ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ 4 ਵਿਅਕਤੀਆਂ ਦੀ ਮੌਤ ਹੋ ਗਈ| ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੇ ਸਿਊਡਾਡ ਸ਼ਹਿਰ ਦੇ ਨੇੜੇ ਇਕ ਵਪਾਰਕ ਕਾਰੀਡੋਰ ਵਿੱਚ ਖੇਤ ਦੇ ਉੱਪਰੋਂ ਜਹਾਜ਼ ਨੇ ਉਡਾਣ ਭਰੀ ਅਤੇ ਕੁਝ ਪਲਾਂ ਦੇ ਬਾਅਦ ਹੀ ਦੁਰਘਟਨਾ ਦਾ ਸ਼ਿਕਾਰ ਹੋ ਗਿਆ|ਐਮਰਜੈਂਸੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਦੇ ਅੰਦਰੋਂ ਪਾਇਲਟ ਸਮੇਤ 3 ਪੁਰਸ਼ਾਂ ਤੇ ਇਕ ਔਰਤ ਦੀ ਲਾਸ਼ ਬਰਾਮਦ ਕੀਤੀ| ਮੈਕਸੀਕੋ ਦੇ ਹਵਾਈ ਵਿਭਾਗ ਦੇ ਅਧਿਕਾਰੀ ਇਸ ਦੁਰਘਟਨਾ ਦੀ ਜਾਂਚ ਕਰਨਗੇ| ਸਥਾਨਕ ਮੀਡੀਆ ਮੁਤਾਬਕ ਮਾਰੇ ਗਏ ਲੋਕਾਂ ਵਿੱਚ ਇਕ ਪਾਦਰੀ ਵੀ ਸ਼ਾਮਲ ਸੀ, ਜੋ ਦੋ ਹੋਰ ਸਵਾਰੀਆਂ ਨਾਲ ਦੁਰਾਂਗੋ ਜਾ ਰਿਹਾ ਸੀ| ਹਾਦਸੇ ਦੇ ਕਾਰਨਾਂ ਦੀ ਅਜੇ ਜਾਂਚ ਚੱਲ ਰਹੀ ਹੈ|

VIA PUNJAB