- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਪੀਕਰ ਰਾਣਾ ਕੇ ਪੀ ਸਿੰਘ ਨੇ ਪੁਲਿਸ ਥਾਣਾ ਕੀਰਤਪੁਰ ਸਾਹਿਬ ਦੀ ਇਮਾਰਤ ਦਾ ਰੱਖਿਆ ਨੀਂਹ ਪੱਥਰ
ਕੀਰਤਪੁਰ ਸਾਹਿਬ – ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਅੱਜ ਕੀਰਤਪੁਰ ਸਾਹਿਬ ਵਿੱਚ 2.33 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਪੁਲਿਸ ਥਾਣੇ ਦੀ ਇਮਾਰਤ ਦਾ ਨੀਂਹ ਪੱਥਰ ਰੱਖਆ । ਇਹ ਅਧੁਨਿਕ ਇਮਾਰਤ 12,575 ਵਰਗ ਫੁੱਟ ਵਿੱਚ ਦੋ ਮੰਜਿਲ ਉਸਾਰੀ ਜਾਵੇਗੀ ਜੋ ਕਿ ਸਾਰੀਆਂ ਅਧੁਨਿਕ ਸਹੂਲਤਾਂ ਨਾਲ ਲੈਸ ਹੋਵੇਗੀ। ਇਸ ਮੋਕੇ ਡੀ ਆਈ ਜੀ ਪੁਲਿਸ ਸ੍ਰੀ ਐਮ ਕੇ ਤਿਵਾੜੀ ਚੇਅਰਮੈਨ ਪੁਲਿਸ ਹਾਊਸਿੰਗ ਕਾਰਪੋਰੇਸ਼ਨ, ਐਸ ਐਸ ਪੀ ਰੂਪਨਗਰ ਸ੍ਰੀ ਸਵਪਨ ਸ਼ਰਮਾਂ, ਐਸ ਪੀ ਆਈ ਜੀ ਸ੍ਰੀ ਆਲਮ ਵਿਜੇ ਸਿੰਘ, ਡੀ ਐਸ ਪੀ ਦਵਿੰਦਰ ਸਿੰਘ, ਐਸ ਐਚ ਉ ਸੰਨੀ ਸ਼ਰਮਾਂ ਵੀ ਮੋਜੂਦ ਸਨ। ਇਸ ਮੋਕੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਸ੍ਰੀ ਐਮ ਕੇ ਤਿਵਾੜੀ ਚੇਅਰਮੈਨ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਤੋਂ ਇਸ ਅਧੁਨਿਕ ਇਮਾਰਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਲੈਣ ਉਪਰੰਤ ਕਿਹਾ ਕਿ ਕੀਰਤਪੁਰ ਸਾਹਿਬ ਵਿੱਚ ਪੁਲਿਸ ਥਾਣੇ ਦੀ ਇਮਾਤਰ ਨੂੰ ਨਵੇਂ ਸਿਰੇ ਤੋਂ ਉਸਾਰੀ ਕਰਵਾਉਣ ਦੀ ਚੀਰਾ ਤੋਂ ਲਟਕਦੀ ਮੰਗ ਨੂੰ ਹੁਣ ਬੂਰ ਪੈ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਸ ਇਮਾਰਤ ਦੀ ਉਸਾਰੀ ਲਈ ਫੰਡ ਜਾਰੀ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਪੁਲਿਸ ਮੁਲਾਜਮ 24 ਘੰਟੇ ਡਿਊਟੀ ਕਰਦੇ ਹਨ ਪ੍ਰੰਤੂ ਪਿਛਲੇ ਕਾਫੀ ਸਮੇਂ ਤੋਂ ਪੁਲਿਸ ਥਾਣਾ ਕੀਰਤਪੁਰ ਸਾਹਿਬ ਦੀ ਇਮਾਰਤ ਵਿੱਚ ਸਹੂਲਤਾਂ ਦੀ ਘਾਟ ਹੋਣ ਕਾਰਨ ਇਥੇ ਤੈਨਾਤ ਮੁਲਾਜ਼ਮ ਕਾਫੀ ਔਕੜਾਂ ਮਹਿਸੂਸ ਕਰ ਰਹੇ ਸਨ। ਮੋਜੂਦਾ ਸਮੇਂ ਇਸ ਅਧੁਨਿਕ ਇਮਾਰਤ ਦੀ ਉਸਾਰੀ ਹੋਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਵਿੱਚ ਵੀ ਸੁਧਾਰ ਹੋਵੇਗਾ ਜਿਸ ਨਾਲ ਪੁਲਿਸ ਕਰਮਚਾਰੀਆਂ ਦੀ ਕਾਰਗੁਜਾਰੀ ਪਹਿਲਾਂ ਤੋਂ ਹੋਰ ਬੇਹੱਤਰ ਹੋਵੇਗੀ। ਉਹਨਾਂ ਕਿਹਾ ਕਿ ਇਸ ਪੁਲਿਸ ਥਾਣੇ ਦੀ 2 ਮੰਜਲੀ ਇਮਾਰਤ ਤੋਂ ਇਲਾਵਾ ਬੇਸਮੈਂਟ ਦੀ ਉਸਾਰੀ ਵੀ ਕਰਵਾਈ ਜਾਵੇਗੀ। ਇਸ ਇਮਾਰਤ ਦੀ ਉਸਾਰੀ ਵਿੱਚ ਮਹਿਲਾ ਪੁਲਿਸ ਕਰਮਚਾਰੀਆਂ ਦੀ ਸਹੁਲਤ ਅਨੁਸਾਰ ਉਹਨਾਂ ਲਈ ਵੱਖਰੇ ਸੈਕਸ਼ਨ ਦੀ ਉਸਾਰੀ ਕਰਵਾਈ ਜਾਵੇਗੀ। ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਨਾਲ ਪੰਜਾਬ ਵਿੱਚ ਨਸ਼ੇਆਂ ਦਾ ਲੱਕ ਤੋੜਨ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਅਤੇ ਗੈਂਗਸਟਰਾਂ ਨੂੰ ਵੀ ਨੱਥ ਪਾਈ ਗਈ ਹੈ ਉਹਨਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਸਥਾਨਕ ਲੋਕਾਂ ਦੀ ਜਾਗਰੂਕਤਾ ਅਤੇ ਪੁਲਿਸ ਨੂੰ ਦਿੱਤੇ ਸਹਿਯੋਗ ਨਾਲ ਇਥੇ ਗੈਂਗਸਟਰਾਂ ਅਤੇ ਨਸ਼ਾਂ ਵਿਕਰੇਤਾਵਾਂ ਉਤੇ ਦੱਬਿਸ ਦੇਣ ਵਿੱਚ ਸਥਾਨਕ ਪੁਲਿਸ ਕਾਮਯਾਬ ਹੋਈ ਹੈ। ਉਹਨਾਂ ਇਸ ਮੋਕੇ ਨਵੀਂ ਉਸਾਰੀ ਜਾਣ ਵਾਲੀ ਇਮਾਰਤ ਦਾ ਪੰਤਵੱਤਿਆਂ ਦੀ ਹਾਜ਼ਰੀ ਵਿੱਚ ਪਰਦਾ ਹਟਾ ਕੇ ਨੀਂਹ ਪੱਥਰ ਰੱਖਿਆ। ਇਸ ਮੋਕੇ ਰਜਿੰਦਰ ਸਿੰਘ ਰਾਣਾ, ਸਵਿਟੀ ਕੋੜਾ, ਪਾਲੀ ਸ਼ਾਹ ਕੋੜਾ, ਸਾਬਕਾ ਸਰਪੰਚ ਸੋਮਦੱਤ ਜੋਸ਼ੀ, ਸਰਪੰਚ ਰਮਨ ਜੋਤ ਸਿੰਘ ਗੋਨਾ ਦਬੂੜ, ਭੁਪਿੰਦਰ ਸਿੰਘ ਭਾਰਜ, ਬਲਵੀਰ ਸਿੰਘ ਭੀਰੀ, ਗੁਰਦਿਆਲ ਸਿੰਘ ਕੇ ਟੀ ਸੀ, ਸਰਪੰਚ ਹਰਦਿਆਲ ਸਿੰਘ ਮੱਸੇਵਾਲ, ਨੰਬਰਦਾਰ ਜਰਨੈਲ ਸਿੰਘ ਮੱਸੇਵਾਲ, ਠੇਕੇਦਾਰ ਗੁਰਚਰਨ ਸਿੰਘ ਢਾਡੀ, ਦਵਿੰਦਰ ਸਿੰਘ ਨੱਕੀਆਂ, ਐਡਵੋਕੇਟ ਵਿਕਰਮ ਠਾਕੁਰ ਦੋਲੋਵਾਲ, ਬਰਜਿੰਦਰਪਾਲ ਸਿੰਘ ਜਗੀਰਦਾਰ, ਨੰਬਰਦਾਰ ਤੇਜਵੀਰ ਸਿੰਘ, ਸੂਬੇਦਾਰ ਗੁਰਭਜਨ ਸਿੰਘ, ਪ੍ਰੇਮ ਸਿੰਘ ਬਾਸੋਵਾਲ ਪ੍ਰਧਾਨ ਬਲਾਕ ਕਾਂਗਰਸ, ਦੇਵੀ ਸਿੰਘ ਦਬੂੜ, ਦਿਆਲ ਸਿੰਘ, ਬਿਸ਼ਨ ਸਿੰਘ, ਸਿਮਰਨਜੋਤ ਸਿੰਘ ਢਾਡੀ, ਸਰਪੰਚ ਭਰਤਗੜ੍ਹ, ਚੈਨ ਸਿੰਘ ਰਾਣਾ, ਜਗਤਾਰ ਸਿੰਘ ਭਗਵਾਲਾ, ਮਹਿੰਦਰ ਸਿੰਘ ਭੀਰਥੀਪੁਰ ਅਤੇ ਪੱਤਵੱਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।


