ਉੱਤਰੀ ਕੋਰੀਆ ਨਾਲ ਜੰਗ ਨਹੀਂ ਚਾਹੁੰਦਾ ਅਮਰੀਕਾ : ਟਰੰਪ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਮਾਣੂ ਹਥਿਆਰਾਂ ਨੂੰ ਤਬਾਹ ਕਰਨ ‘ਚ ਕੋਈ ਕੰਮ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਉੱਤਰੀ ਕੋਰੀਆ ਦੀ ਪਹਿਲੀ ਨਿਰਧਾਰਤ ਯਾਤਰਾ ਰੱਦ ਹੋਣ ਦੇ ਬਾਵਜੂਦ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨਾਲ ਆਪਣੇ ਵਿਅਕਤੀਗਤ ਸੰਬੰਧਾਂ ਦੀ ਤਰੀਫ ਕੀਤੀ ਅਤੇ ਆਖਿਆ ਕਿ ਦੱਖਣੀ ਕੋਰੀਆ ਨਾਲ ਯੁੱਧ ਅਭਿਆਸ ਫਿਰ ਤੋਂ ਸ਼ੁਰੂ ਕਰਨ ਦਾ ਉਨ੍ਹਾਂ ਦਾ ਕੋਈ ਮੁਕਸਦ ਨਹੀਂ ਹੈ। ਟਰੰਪ ਨੇ ਵ੍ਹਾਈਟ ਹਾਊਸ ਦੇ ਇਕ ਬਿਆਨ ਨੂੰ ਟਵੀਟ ਕੀਤਾ ਕਿ ਉੱਤਰੀ ਕੋਰੀਆ ਚੀਨ ਦੇ ਭਾਰੀ ਦਬਾਅ ‘ਚ ਹੈ ਅਤੇ ਚੀਨ ਉਸ ਨੂੰ ਈਧਨ ਅਤੇ ਹੋਰ ਵਸਤੂਆਂ ਦੀ ਸਪਲਾਈ ਕਰਕੇ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ, ਜਿਸ ਨਾਲ ਸਮੱਸਿਆ ਦੇ ਹੱਲ ‘ਚ ਅੜਿੱਕਾ ਪੈਦਾ ਹੋ ਰਿਹਾ ਹੈ। ਇਸ ਦੇ ਬਾਵਜੂਦ ਟਰੰਪ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਚੰਗੇ ਸੰਬੰਧ ਹਨ। ਅਜਿਹੇ ਸਮੇਂ ‘ਚ ਅਮਰੀਕੀ-ਦੱਖਣੀ ਕੋਰੀਆਈ ਯੁੱਧ ਅਭਿਆਸਾਂ ‘ਤੇ ਧਨ-ਰਾਸ਼ੀ ਖਰਚ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।

VIA PUNJAB