- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਰੌਜਰ ਫੈਡਰਰ ਤੇ ਨੋਵਾਕ ਜੋਕੋਵਿਚ ਤੀਜੇ ਦੌਰ ਵਿੱਚ ਦਾਖ਼ਲ
ਨਿਊਯਾਰਕ – ਵਿਸ਼ਵ ਦਾ ਨੰਬਰ ਦੋ ਖਿਡਾਰੀ ਸਵਿਟਜ਼ਰਲੈਂਡ ਦੇ ਰੌਜਰ ਫੈਡਰਰ ਅਤੇ ਦੋ ਵਾਰ ਦੇ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਸਾਲ ਦੇ ਆਖਰੀ ਗਰੈਂਡ ਸਲੈਮ ਯੂਐਸ ਓਪਨ ਦੇ ਤੀਜੇ ਦੌਰ ਵਿੱਚ ਪੁੱਜਣ ਲਈ ਖਾਸਾ ਸੰਘਰਸ਼ ਕਰਨਾ। ਉਧਰ ਮਹਿਲਾ ਵਰਗ ਵਿੱਚ ਦੂਜਾ ਦਰਜਾ ਪ੍ਰਾਪਤ ਡੈਨਮਾਰਕ ਦੀ ਕੈਰੋਲਾਈਨ ਵੋਜ਼ਨਿਆਕੀ ਦੂਜੇ ਹੀ ਦੌਰ ਵਿੱਚ ਉਲਟਫੇਰ ਦਾ ਸ਼ਿਕਾਰ ਹੋ ਗਈ। 37 ਸਾਲਾ ਫੈਡਰਰ ਨੇ ਫਰਾਂਸ ਦੇ ਬੇਨੋਇਟ ਪੀਅਰੇ ਨੂੰ ਲਗਾਤਾਰ ਸੈੱਟਾਂ ਵਿੱਚ 7-5, 6-4, 6-4 ਨਾਲ ਹਰਾਇਆ। 20 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਫੈਡਰਰ ਦਾ ਅਗਲਾ ਮੁਕਾਬਲਾ ਆਸਟਰੇਲੀਆ ਦੇ ਨਿਕ ਕਿਰਗਿਓਸ ਨਾਲ ਹੋਵੇਗਾ, ਜਿਨ੍ਹਾਂ ਇਕ ਹੋਰ ਮੁਕਾਬਲੇ ਵਿੱਚ ਫਰਾਂਸੀਸੀ ਖਿਡਾਰੀ ਪੀਅਰੇ ਹਿਊਜ ਹਰਬਟ ਨੂੰ ਹਰਾਇਆ। ਜੋਕੋਵਿਚ ਨੇ ਅਮਰੀਕਾ ਦੇ ਟੇਨੀ ਸੈਂਡਗ੍ਰੇਨ ਨੂੰ ਦੂਜੇ ਦੌਰ ਵਿੱਚ 6-1, 6-3, 6-7, 6-2 ਦੀ ਸ਼ਿਕਸਤ ਦਿੱਤੀ। ਮੈਚ ਉਪਰੰਤ ਸਰਬਿਆਈ ਖਿਡਾਰੀ ਨੇ ਕਿਹਾ, ‘ਮੈਂ ਦੋ ਸੈੱਟਾਂ ਵਿੱਚ ਚੰਗਾ ਖੇਡਿਆ, ਪਰ ਮਾਨਸਿਕ ਪੱਖੋਂ ਤੀਜਾ ਸੈੱਟ ਗੁਆ ਬੈਠਾ। ਮੈਂ ਆਪਣੀ ਲੈਅ ਤੇ ਧਿਆਨ ਗੁਆ ਬੈਠਾ, ਪਰ ਫਿਰ ਮੈਂ ਚੌਥੇ ਸੈੱਟ ਵਿੱਚ ਵਾਪਸੀ ਕੀਤੀ।’ ਛੇਵਾਂ ਦਰਜਾ ਤੇ ਇਸ ਸਾਲ ਵਿੰਬਲਡਨ ਖ਼ਿਤਾਬ ਜਿੱਤਣ ਵਾਲਾ ਜੋਕੋਵਿਚ ਹੁਣ ਅਗਲੇ ਗੇੜ ਵਿੱਚ ਫਰਾਂਸ ਦੇ ਰਿਚਰਡ ਗਾਸਕੇ ਨਾਲ ਮੱਥਾ ਲਾਏਗਾ।


