- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕ੍ਰਿਕਟ ਕਪਤਾਨ ਦੀ ਖੇਡ ਹੈ, ਕੋਚ ਨੂੰ ਪਰਦੇ ਦੇ ਪਿੱਛੇ ਰਹਿਣਾ ਚਾਹੀਦਾ ਹੈ : ਗਾਂਗੁਲੀ
ਪੁਣੇ – ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਸੋਮਵਾਰ ਨੂੰ ਇੱਥੇ ਕਿਹਾ ਕਿ ਫੁੱਟਬਾਲ ਦੇ ਉਲਟ ਕ੍ਰਿਕਟ ‘ਕਪਤਾਨ’ ਦੀ ਖੇਡ ਹੈ ਅਤੇ ਕੋਚ ਨੂੰ ‘ਪਰਦੇ ਦੇ ਪਿੱਛੇ ਤੋਂ ਕੰਮ’ ਕਰਨਾ ਚਾਹੀਦਾ ਹੈ। ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸਫਲ ਕਪਤਾਨਾਂ ‘ਚੋਂ ਇਕ 46 ਸਾਲਾ ਗਾਂਗੁਲੀ ਨੇ ਕਿਹਾ ਕਿ ਕੋਚ ਦਾ ਸਭ ਤੋਂ ਮਹੱਤਵਪੂਰਨ ਗੁਣ ‘ਖਿਡਾਰੀ ਪ੍ਰਬੰਧਨ’ ਦਾ ਹੋਣਾ ਚਾਹੀਦਾ ਹੈ। ਗਾਂਗੁਲੀ ਇੱਥੇ ਸਿੰਬੀਓਸਿਸ ਇੰਟਰਨੈਸ਼ਨਲ (ਡੀਮਡ ਯੂਨੀਵਰਸਿਟੀ) ‘ਚ ਆਪਣੀ ਕਿਤਾਬ- ‘ਏ ਸੈਂਚੁਰੀ ਇਜ਼ ਨਾਟ ਐਨਫ’ ਦੇ ਲਾਂਚ ਦੇ ਲਈ ਇੱਥੇ ਪਹੁੰਚੇ ਸਨ। ਸੀਨੀਅਰ ਖੇਡ ਲੇਖਕ ਗੌਤਮ ਭੱਟਾਚਾਰਿਆ ਇਸ ਕਿਤਾਬ ਦੇ ਸਹਿ ਲੇਖਕ ਹਨ। ਇਸ ਮੌਕੇ ‘ਤੇ ਗਾਂਗੁਲੀ ਨੇ ਭੱਟਾਚਾਰਿਆ ਦੇ ਨਾਲ ਇਕ ਪੈਨਲ ਚਰਚਾ ‘ਚ ਹਿੱਸਾ ਲਿਆ। ਭਾਰਤ ਵੱਲੋਂ 113 ਟੈਸਟ ਮੈਚ ਖੇਡਣ ਵਾਲੇ ਗਾਂਗੁਲੀ ਨੇ ਕੋਚ ਦੇ ਬਾਰੇ ‘ਚ ਪੁੱਛੇ ਗਏ ਸਵਾਲ ‘ਚ ਕਿਹਾ ਕਿ ਕੋਚ ਨੂੰ ‘ਖਿਡਾਰੀ ਪ੍ਰਬੰਧਨ’ ‘ਚ ਮਾਹਰ ਹੋਣਾ ਚਾਹੀਦਾ ਹੈ ਪਰ ”ਬਹੁਤ ਘੱਟ ਕੋਚਾਂ ‘ਚ ਅਜਿਹੀ ਕਾਬਲੀਅਤ ਹੈ।”


