- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮੇਰੀ ਗੁਰੂਘਰ ਵਿਚ ਪੂਰੀ ਆਸਥਾ ਹੈ – ਮੁੱਖ ਮੰਤਰੀ
ਚੰਡੀਗੜ – ਕਰਨਾਲ ਦੇ ਇਕ ਗੁਰੂਦੁਆਰੇ ਵਿਚ ਭਿੰਡਰਾਵਾਲ ਦੀ ਫੋਟੋ ਨੂੰ ਲੈ ਕੇ ਝਗੜੇ ਵਿਚਕਾਰ ਸਿੱਖ ਸਮਾਜ ਲਈ ਮੁੱਖ ਮੰਤਰੀ ਮਨੋਹਰ ਲਾਲ ਦੇ ਸਮੱਰਥਨ ਵਿਚ ਆ ਗਏ ਹਨ| ਅੱਜ ਕਰਨਾਲ, ਪਾਣੀਪਤ, ਯਮੁਨਾਨਗਰ ਸਮੇਤ ਜੀ.ਟੀ. ਰੋਡ ਦੇ ਕਈ ਜਿਲਿਆਂ ਦੇ ਦੋ ਦਰਜਨ ਤੋਂ ਵੱਧ ਸਿੱਖ ਸਮਾਜ ਦੇ ਲੋਕਾਂ ਨੇ ਚੰਡੀਗੜਵਿਚ ਮੁੱਖ ਮੰਤਰੀ ਮਨੋਹਰ ਲਾਲ ਮੁਲਾਕਾਤ ਕੀਤੀ| ਮੁਲਾਕਾਤ ਕਰਨ ਵਾਲਿਆਂ ਵਿਚ ਵਿਧਾਇਕ ਬਖ਼ਸ਼ੀਸ ਸਿੰਘ ਵਿਰਕ, ਪੰਜਾਬੀ ਸਾਹਿਤ ਅਕਾਦਮੀ ਦੇ ਡਾਇਰੈਕਟਰ ਗੁਰਵਿੰਦਰ ਸਿੰਘ, ਅਸੰਧ ਮਾਰਕੀਟ ਕਮੇਟੀ ਦੇ ਪ੍ਰਧਾਨ ਗੁਲਾਬ ਸਿੰਘ ਮੁਨਕ, ਸਰਦਾਰ ਇੰਦਰਪਾਲ ਸਿੰਘ, ਪਰਵਿੰਦਰ ਸਿੰਘ, ਗੁਰਤੇਜ ਸਿੰਘ ਖਾਲਸਾ, ਪ੍ਰੀਤਪਾਲ ਪੰਨੂ, ਸੁਕਖਾ ਸਿੰਘਵਾਲਾ ਆਦਿ ਸਿੱਖ ਨੁਮਾਇੰਦੇ ਮੌਜ਼ੂਦ ਰਹੇ| ਕਰਨਾਲ ਦੇ ਗੁਰੂਦੁਆਰ ਦੀ ਘਟਨਾ ‘ਤੇ ਇੰਨਾਂ ਲੋਕਾਂ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਫੈਲਾਈ ਜਾ ਰਹੀ ਇਹ ਭਰਮ ਪੂਰੀ ਤਰਾਂ ਨਾਲ ਗਲਤ ਹੈ ਕਿ ਮੁੱਖ ਮੰਤਰੀ ਦੀ ਗੁਰੂਘਰਾਂ ਦੇ ਪ੍ਰਤੀ ਆਸਥਾ ਨਹੀਂ ਹੈ| ਇਸ ਲਈ ਉਨਾਂ ਨੇ ਮੁੱਖ ਮੰਤਰੀ ਤੋਂ ਅਪੀਲ ਕੀਤੀ ਕਿ ਉਹ ਗੁਰੂਘਰਾਂ ਦੇ ਦਰਸ਼ਨ ਜ਼ਰੂਰ ਕਰਨ| ਇਸ ‘ਤੇ ਮੁੱਖ ਮੰਤਰੀ ਨੇ ਸਿੱਖ ਸਮਾਜ ਦੇ ਨੁਮਾਇੰਦਆਂ ਨੂੰ ਕਿਹਾ, ਮੈਂ ਪਹਿਲਾਂ ਵੀ ਗੁਰੂਘਰਾਂ ਵਿਚ ਦਰਸ਼ਨ ਕਰਦਾ ਰਿਹਾ ਹਾਂ| ਮੇਰੀ ਅੱਜ ਤੋਂ ਨਹੀਂ, ਸਗੋਂ ਜਨਮ ਤੋਂ ਗੁਰੂਘਰਾਂ ਪ੍ਰਤੀ ਆਸਥਾ ਹੈ| ਮੈਂ ਜਨਮ ਤੋਂ ਹੀ ਗੁਰੂਘਰਾਂ ਨਾਲ ਜੁੜਿਆ ਹੋਇਆ ਹਾਂ ਅਤੇ ਗੁਰੂਗ੍ਰੰਥ ਸਾਹਿਬ ਦਾ ਸਨਮਾਨ ਕਰਦਾ ਹਾਂ| ਮੁੱਖ ਮੰਤਰੀ ਨੇ ਕਿਹਾ ਕਿ ਕੁਝ ਲੋਕ ਬਿਨਾਂ ਕਾਰਣ ਇਸ ਮਾਮਲੇ ਨੂੰ ਵਾਧਾ ਰਹੇ ਹਨ| ਜਿਸ ਗੁਰੂਘਰ ਵਿਚ ਮੇਰੇ ਨਹੀਂ ਜਾਣ ਨੂੰ ਲੈ ਕੇ ਝਗੜਾ ਹੋ ਰਿਹਾ ਹੈ, ਉਸ ਵਿਚ ਭਿੰਡਰਾਵਾਲੇ ਦੇ ਫੋਟੋ ਲੱਗੇ ਸਨ| ਮੈਂ ਅੱਜ ਵੀ ਆਪਣੇ ਸਟੈਂਡ ‘ਤੇ ਕਾਇਮ ਹਾਂ ਅਤੇ ਜਿੱਥੇ ਵੀ ਭਿੰਡਰਾਵਾਲੇ ਦੀ ਫੋਟੋ ਹੋਵੇਗੀ ਮੈਂ ਉੱਥੇ ਨਹੀਂ ਜਾਵਾਂਗਾ| ਮੁੱਖ ਮੰਤਰੀ ਨੇ ਸਿੱਖ ਸਮਾਜ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਮੇਰੇ ‘ਤੇ ਗੁਰੂ ਘਰ ਵਿਚ ਆਉਣ ਦਾ 6 ਅਕਤੂਬਰ ਦਾ ਬੰਧਨ ਨਾ ਲਗਾਓ| ਮੇਰੇ ਉੱਪਰ ਕੁਝ ਸੰਵਿਧਾਨਿਕ ਅਤੇ ਪ੍ਰਸ਼ਾਸਨਿਕ ਜਿੰਮੇਵਾਰੀਆਂ ਵੀ ਹਨ| ਮੁੱਖ ਮੰਤਰੀ ਨੇ ਕਿਹਾ ਕਿ, ਮੈਂ ਸਮਾਜ ਦੇ ਲੋਕਾਂ ਨੂੰ ਇਹ ਭਰੋਸਾ ਦਿੰਦਾ ਹਾਂ ਕਿ ਇਸ ਮਹੀਨੇ ਗੁਰੂ ਘਰ ਦੇ ਦਰਸ਼ਨ ਕਰਨ ਜ਼ਰੂਰ ਆਵਾਂਗਾ| ਇਸ ‘ਤੇ ਮੁੱਖ ਮੰਤਰੀ ਤੋਂ ਮਿਲਣ ਪੁੱਜੇ ਸਿੱਖ ਸਮਾਜ ਦੇ ਲੋਕਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ|


