- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
220 ਨਸ਼ੀਲੇ ਟੀਕਿਆਂ ਸਮੇਤ ਦੋ ਦੋਸ਼ੀ ਗ੍ਰਿਫਤਾਰ
ਖੰਨਾ – ਸ੍ਰੀ ਰਣਬੀਰ ਸਿੰਘ ਖਟੜਾ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ ਲੁਧਿਆਣਾ, ਰੇਜ਼, ਲੁਧਿਆਣਾ, ਜੀ ਦੇ ਦਿਸ਼ਾਂ ਨਿਰਦੇਸ਼ਾ ਅਨੁਸਾਰ ਨਸ਼ਿਆ ਦੀ ਤਸਕਰੀ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਡੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਸ਼੍ਰੀ ਜਸਵੀਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ (ਆਈ), ਖੰਨਾ, ਸ਼੍ਰੀ ਜਗਵਿੰਦਰ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ (ਆਈ) ਖੰਨਾ, ਸ੍ਰੀ ਦੀਪਕ ਰਾਏ ਪੀ.ਪੀ.ਐਸ, ਉਪ ਪੁਲਿਸ ਕਪਤਾਨ ਖੰਨਾ, ਇੰਸਪੈਕਟਰ ਰਜਨੀਸ਼ ਕੁਮਾਰ ਮੁਖ ਅਫਸਰ ਥਾਣਾ ਸਿਟੀ-2 ਖੰਨਾ, ਐਸ.ਆਈ ਲਾਭ ਸਿੰਘ ਨਾਰਕੋਟਿਕ ਸੈਲ ਖੰਨਾ ਅਤੇ ਥਾਣੇਦਾਰ ਬਲਵਿੰਦਰ ਸਿੰਘ ਥਾਣਾ ਸਿਟੀ-2 ਖੰਨਾ ਸਮੇਤ ਪੁਲਿਸ ਪਾਰਟੀ ਵਲੋ ਬਾਹਦ ਪ੍ਰਿਸਟੀਨ ਮਾਲ ਜੀ.ਟੀ ਰੋਡ ਖੰਨਾ (ਅਲੌੜ) ਪਾਸ ਮੋਬਾਇਲ-ਨਾਕਾਬੰਦੀ ਕਰਕੇ ਸ਼ਕੀ ਵਹੀਕਲਾਂ/ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਦੋ ਨੌਜਵਾਨ ਵਿਅਕਤੀ ਸਰਵਿਸ ਲੇਨ ‘ਤੇ ਗੋਬਿੰਦਗੜ੍ਹ ਸਾਈਡ ਵਲੋ ਪੈਦਲ ਤੁਰੇ ਆ ਰਹੇ ਸਨ। ਜੋ ਪੁਲਿਸ ਪਾਰਟੀ ਨੂੰ ਦੇਖਕੇ ਇਕਦਮ ਪਿਛੇ ਮੁੜਨ ਲਗੇ ਤਾਂ ਜਿਹਨਾ ਨੂੰ ਪੁਲਿਸ ਪਾਰਟੀ ਵਲੋ ਸ਼ਕ ਦੀ ਬਿਨਾਹ ‘ਤੇ ਰੋਕਿਆ ਗਿਆ। ਪੁਛਣ ‘ਤੇ ਜਿਹਨਾ ਨੇ ਆਪਣਾ ਨਾਮ ਰਾਹੁਲ ਪਰਾਸ਼ਰ ਪੁਤਰ ਬਲਦੇਵ ਰਾਜ ਪਰਾਸ਼ਰ ਵਾਸੀ ਪਲਾਟ ਨੰਬਰ 13/14, ਗਲੀ ਨੰਬਰ 2 ਨਿਊ ਹਰਗੋਬਿੰਦ ਨਗਰ, ਧੋਗੜੀ ਰੋਡ ਬਾਈਪਾਸ ਜਲੰਧਰ ਜਿਲਾ ਜਲੰਧਰ ਅਤੇ ਪ੍ਰਿੰਸ ਮਹਿਤਾ ਪੁਤਰ ਨੰਦ ਕਿਸ਼ੋਰ ਮਹਿਤਾ ਵਾਸੀ ਮਕਾਨ ਨੰਬਰ 120, ਕੋਟ ਕਿਸ਼ਨਚੰਦ ਥਾਣਾ ਡਵੀਜਨ ਨੰਬਰ 3, ਜਲੰਧਰ ਦਸਿਆ। ਮੌਕੇ ‘ਤੇ ਸ਼੍ਰੀ ਜਗਵਿੰਦਰ ਸਿੰਘ ਚੀਮਾ ਪੀ.ਪੀ.ਐਸ. ਉਪ ਪੁਲਿਸ ਕਪਤਾਨ (ਆਈ) ਖੰਨਾ ਦੀ ਹਾਜਰੀ ਵਿਚ ਉਕਤ ਵਿਅਕਤੀਆ ਦੀ ਤਲਾਸ਼ੀ ਦੌਰਾਨ ਉਹਨਾ ਦੇ ਬੈਗ ਵਿਚੋਂ 110 ਟੀਕੇ ਏਵਿਲ, 65 ਟੀਕੇ ਰੈਸਕੋਜੈਸਿਕ ਅਤੇ 45 ਟੀਕੇ ਬੁਪੀਨ (ਕੁਲ 220 ਨਸ਼ੀਲੇ ਟੀਕੇ) ਬ੍ਰਾਮਦ ਹੋਏ। ਦੋਸੀਆ ਦੇ ਖਿਲਾਫ ਮੁਕਦਮਾ ਦਰਜ਼ ਕਰਕੇ ਉਕਤ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ।


