ਵਿਵਸਥਾ ਵਿੱਚ ਅਨੁਸ਼ਾਸਨ ਜ਼ਰੂਰੀ: ਮੋਦੀ

ਵਿਵਸਥਾ ਵਿੱਚ ਅਨੁਸ਼ਾਸਨ ਜ਼ਰੂਰੀ: ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਵਸਥਾ ਵਿੱਚ ਅਨੁਸ਼ਾਸਨ ਦੇ ਮਹੱਤਵ ਨੂੰ ਪਹਿਲ ਦਿੰਦਿਆਂ ਕਿਹਾ ਕਿ ਅੱਜ-ਕੱਲ੍ਹ ਅਨੁਸ਼ਾਸਨ ਦੀ ਪਾਲਣਾ ਕਰਨ ਲਈ ਕਹਿਣ ਵਾਲੇ ਨੂੰ ‘ਤਾਨਾਸ਼ਾਹ’ ਕਰਾਰ ਦਿੱਤਾ ਜਾਂਦਾ ਹੈ। ਮੋਦੀ ਨੇ ਐਤਵਾਰ ਨੂੰ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਦੀ ਪੁਸਤਕ ‘ਮੂਵਿੰਗ ਆਨ…ਮੂਵਿੰਗ ਫਾਰਵਰਡ’ ਦੇ ਰਿਲੀਜ਼ ਸਮਾਗਮ ਵਿੱਚ ਉਪ ਰਾਸ਼ਟਰਪਤੀ ਦੀ ਅਨੁਸ਼ਾਸਨ ਪਸੰਦ ਕਾਰਜਸ਼ੈਲੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਜ਼ਿੰਮੇਵਾਰੀਆਂ ਦੀ ਪੁੂਰਤੀ ਵਿੱਚ ਸਫ਼ਲਤਾ ਲਈ ਨਿਯਮਬੱਧ ਕਾਰਜਪ੍ਰਣਾਲੀ ਜ਼ਰੂਰੀ ਹੈ। ਵਿਵਸਥਾ ਅਤੇ ਵਿਅਕਤੀ ਦੋਵਾਂ…

VIA PUNJAB
ਅੱਗੇ ਪੜ੍ਹੋ

ਜੰਮੂ-ਕਸ਼ਮੀਰ ‘ਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ

ਜੰਮੂ-ਕਸ਼ਮੀਰ ‘ਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ

ਸ਼ੋਪੀਆਂ – ਜੰਮੂ-ਕਸ਼ਮੀਰ ਦੇ ਸ਼ੋਪੀਆਂ ‘ਚ ਫੌਜ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਫੌਜ ਨੂੰ ਲੱਡੀ ਇਮਾਮਸਾਹਬ ਪਿੰਡ ‘ਚ 3 ਅੱਤਵਾਦੀਆਂ ਦੀ ਮੌਜੂਦਗੀ ਦੀ ਖਬਰ ਮਿਲੀ ਸੀ। ਇਸ ਦੇ ਬਾਅਦ ਤੋਂ ਮੁਕਾਬਲਾ ਸ਼ੁਰੂ ਹੋ ਗਿਆ। ਇਸ ਤੋਂ ਪਹਿਲਾਂ ਸੂਬੇ ਦੇ ਬਾਂਦੀਪੋਰਾ ਜ਼ਿਲੇ ‘ਚ ਫੌਜ ਨਾਲ ਮੁਕਾਬਲੇ ‘ਚ ਘੱਟ ਤੋਂ ਘੱਟ 3 ਅੱਤਵਾਦੀ ਮਾਰੇ ਗਏ। ਸ਼ਨੀਵਾਰ ਨੂੰ ਸ਼੍ਰੀਨਗਰ ਦੇ ਰੱਖਿਆ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ,”ਉੱਤਰੀ ਕਸ਼ਮੀਰ ਦੇ ਬਾਂਦੀਪੁਰਾ ਜ਼ਿਲੇ ਦੇ ਡੰਨਾ ‘ਚ…

VIA PUNJAB
ਅੱਗੇ ਪੜ੍ਹੋ

ਮੋਦੀ ਸਰਕਾਰ ਆਪਣੀ ਪੀਡ਼੍ਹੀ ਹੇਠਾਂ ਸੋਟੀ ਫੇਰੇ: ਚਿਦੰਬਰਮ

ਮੋਦੀ ਸਰਕਾਰ ਆਪਣੀ ਪੀਡ਼੍ਹੀ ਹੇਠਾਂ ਸੋਟੀ ਫੇਰੇ: ਚਿਦੰਬਰਮ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਯੂਪੀਏ ਦੇ ਰਾਜ ਦੌਰਾਨ ਕਰਜ਼ ਦੇਣ ਬਾਰੇ ਕੀਤੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਅੱਜ ਆਖਿਆ ਕਿ ਮੌਜੂਦਾ ਸਰਕਾਰ ਇਹ ਦੱਸੇ ਕਿ ਉਸ ਦੇ ਸ਼ਾਸਨ ਕਾਲ ਦੌਰਾਨ ਦਿੱਤੇ ਕਿੰਨੇ ਕਰਜ਼ੇ ਡੁੱਬ (ਐਨਪੀਏ) ਚੁੱਕੇ ਹਨ। ਵੱਖ ਵੱਖ ਟਵੀਟਾਂ ਵਿੱਚ ਸੀਨੀਅਰ ਕਾਂਗਰਸ ਆਗੂ ਨੇ ਇਹ ਸਵਾਲ ਵੀ ਕੀਤਾ ਕਿ ਮੌਜੂਦਾ ਸਰਕਾਰ ਨੇ ਪਿਛਲੀ ਸਰਕਾਰ ਵੇਲੇ ਦਿੱਤੇ ਗੲੇ ਉਹ ਕਰਜ਼ੇ ਰੱਦ ਕਿਉਂ ਨਹੀਂ ਕੀਤੇ ਜੋ ਡੁੱਬ…

VIA PUNJAB
ਅੱਗੇ ਪੜ੍ਹੋ

ਮੇਰੇ ’ਤੇ ‘ਦਬਾਅ’ ਪਾਉਣ ਦੀ ਕੋਸ਼ਿਸ਼ ਕੀਤੀ ਗਈ: ਜਸਟਿਸ ਬੈਨਰਜੀ

ਮੇਰੇ ’ਤੇ ‘ਦਬਾਅ’ ਪਾਉਣ ਦੀ ਕੋਸ਼ਿਸ਼ ਕੀਤੀ ਗਈ: ਜਸਟਿਸ ਬੈਨਰਜੀ

ਨਵੀਂ ਦਿੱਲੀ – ਸੁਪਰੀਮ ਕੋਰਟ ਦੀ ਜੱਜ ਜਸਟਿਸ ਇੰਦਰਾ ਬੈਨਰਜੀ ਨੇ ਇਥੇ ਇਕ ਖੁੱਲ੍ਹੀ ਅਦਾਲਤ ਵਿੱਚ ਖੁਲਾਸਾ ਕੀਤਾ ਕਿ ਹੋਟਲ ਰੌਇਲ ਪਲਾਜ਼ਾ ਨਾਲ ਸਬੰਧਤ ਇਕ ਕੇਸ ਵਿੱਚ ਉਨ੍ਹਾਂ ’ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਜਸਟਿਸ ਅਰੁਨ ਮਿਸ਼ਰਾ ਅਤੇ ਜਸਟਿਸ ਬੈਨਰਜੀ ’ਤੇ ਆਧਾਰਤ ਬੈਂਚ 30 ਅਗਸਤ ਨੂੰ ਕੋਰਟ ਨੰਬਰ ਅੱਠ ਵਿੱਚ ਸੁਣਵਾਈ ਕਰ ਰਿਹਾ ਸੀ ਜਦੋਂ ਇਹ ਖੁਲਾਸਾ ਕੀਤਾ ਗਿਆ। ਜਸਟਿਸ ਮਿਸ਼ਰਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਸ਼ਿਸ਼ ਅਦਾਲਤ ਦਾ ਅਪਮਾਨ ਹੈ। ਸੀਨੀਅਰ ਵਕੀਲ…

VIA PUNJAB
ਅੱਗੇ ਪੜ੍ਹੋ

ਖ਼ਾਲਿਸਤਾਨ ਦੀ ਲਹਿਰ ਮੁੜ ਉਭਰਨ ਨਹੀਂ ਦਿਆਂਗੇ : ਰਾਜਨਾਥ

ਖ਼ਾਲਿਸਤਾਨ ਦੀ ਲਹਿਰ ਮੁੜ ਉਭਰਨ ਨਹੀਂ ਦਿਆਂਗੇ : ਰਾਜਨਾਥ

ਲਖਨਊ – ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਖ਼ਾਲਿਸਤਾਨ ਦੀ ਲਹਿਰ ਮੁੜ ਉਭਰਨ ਨਹੀਂ ਦਿੱਤੀ ਜਾਵੇਗੀ। ਹਾਲ ਹੀ ਵਿੱਚ ਲੰਡਨ ਵਿੱਚ ਹੋਈ ‘ਰੈਫਰੰਡਮ 2020 ਰੈਲੀ’ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਯੂਕੇ ਵਿੱਚ 10 ਲੱਖ ਤੋਂ ਵੱਧ ਸਿੱਖ ਵਸਦੇ ਹਨ ਜਦਕਿ ਰੈਲੀ ਵਿੱਚ 1500 ਤੋਂ 2000 ਲੋਕ ਹੀ ਸ਼ਾਮਲ ਹੋਏ ਸਨ ਜਦਕਿ ਭਾਰਤ ਤੋਂ ਕਿਸੇ ਵੀ ਸਿੱਖ ਨੇ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਹਿੱਸਾ ਨਹੀਂ ਲਿਆ ਸੀ। ਇਸ ਤੋਂ ਇਲਾਵਾ ਇਸ ਰੈਲੀ ਵਿੱਚ ਪਾਕਿਸਤਾਨ…

VIA PUNJAB
ਅੱਗੇ ਪੜ੍ਹੋ

ਦਿੱਲੀ ਵਿੱਚ ਭਾਰੀ ਮੀਂਹ ਕਾਰਨ ਸੜਕ ਵਿਚਾਲੇ ਫਸੀ ਯਾਤਰੀਆਂ ਨਾਲ ਭਰੀ ਬੱਸ

ਦਿੱਲੀ ਵਿੱਚ ਭਾਰੀ ਮੀਂਹ ਕਾਰਨ ਸੜਕ ਵਿਚਾਲੇ ਫਸੀ ਯਾਤਰੀਆਂ ਨਾਲ ਭਰੀ ਬੱਸ

ਨਵੀਂ ਦਿੱਲੀ – ਰਾਜਧਾਨੀ ਦਿੱਲੀ ਦੇ ਯਮੁਨਾ ਬਾਜ਼ਾਰ ਇਲਾਕੇ ਵਿੱਚ ਰਿੰਗ ਰੋਡ ਉਤੇ ਹਨੂੰਮਾਨ ਮੰਦਿਰ ਦੇ ਕੋਲ ਮੀਂਹ ਦਾ ਪਾਣੀ ਇਕੱਠਾ ਹੋਣ ਕਾਰਨ ਇੱਕ ਯਾਤਰੀ ਬੱਸ ਫਸ ਗਈ| ਪੁਲੀਸ ਪ੍ਰਸ਼ਾਸਨ ਨੇ ਮੌਕੇਉਤੇ ਪਹੁੰਚ ਕੇ ਰਾਹਤ ਅਤੇ ਬਚਾਅ ਮੁਹਿੰਮ ਚਲਾ ਕੇ ਬੱਸ ਵਿੱਚ ਫਸੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ| ਦਿੱਲੀ ਵਿੱਚ ਭਾਰੀ ਮੀਂਹ ਕਾਰਨ ਸੜਕਾਂ ਉਤੇ ਥਾਂ-ਥਾਂ ਪਾਣੀ ਭਰ ਗਿਆ ਹੈ|

VIA PUNJAB
ਅੱਗੇ ਪੜ੍ਹੋ

ਜਸਟਿਸ ਰੰਜਨ ਗੋਗੋਈ ਹੋਣਗੇ ਸੁਪਰੀਮ ਕੋਰਟ ਦੇ ਅਗਲੇ ਮੁੱਖ ਜੱਜ

ਜਸਟਿਸ ਰੰਜਨ ਗੋਗੋਈ ਹੋਣਗੇ ਸੁਪਰੀਮ ਕੋਰਟ ਦੇ ਅਗਲੇ ਮੁੱਖ ਜੱਜ

3 ਅਕਤੂਬਰ ਨੂੰ ਅਹੁਦੇ ਦਾ ਲੈਣਗੇ ਹਲਫ਼ ਨਵੀਂ ਦਿੱਲੀ – ਸੁਪਰੀਮ ਕੋਰਟ ਦੇ ਅਗਲੇ ਮੁਖ ਜਜ ਲਈ ਜਸਟਿਸ ਰੰਜਨ ਗੋਗੋਈ ਦੇ ਨਾਂ ਦੀ ਸ਼ਿਫਾਰਿਸ਼ ਕੀਤੀ ਗਈ ਹੈ। ਉਨ੍ਹਾਂ ਦੇ ਨਾਂ ਦੀ ਸਿਫਾਰਿਸ਼ ਮੌਜੂਦਾ ਸੀ.ਜੇ.ਆਈ. ਦੀਪਕ ਮਿਸ਼ਰਾ ਕੀਤੀ ਹੈ। ਮੁਖ ਜਜ ਜਸਟਿਸ ਦੀਪਕ ਮਿਸ਼ਰਾ 2 ਅਕਤੂਬਰ ਨੂੰ ਰਿਟਾਇਰਡ ਹੋਣ ਜਾ ਰਹੇ ਹਨ ਤੇ ਇਸ ਤੋਂ ਪਹਿਲਾਂ ਉਹ ਕਾਨੂੰਨ ਮੰਤਰਾਲਾ ਦੇ ਪ੍ਰੋਟੋਕਾਲ ਦੇ ਤਹਿਤ ਉਤਰਾਧਿਕਾਰੀ ਦੇ ਨਾਂ ਦੀ ਸ਼ਿਫਾਰਿਸ਼ ਕਰਨ ਦਾ ਐਲਾਨ ਕਰਨਗੇ।ਮੁਖ ਜਜ ਦੇ ਤੌਰ ‘ਤੇ…

VIA PUNJAB
ਅੱਗੇ ਪੜ੍ਹੋ

ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਕੇਰਲਾ ਦੇ ਹੜ੍ਹ ਪੀੜਤਾਂ ਨੂੰ ਮਦਦ ਦਾ ਫੈਸਲਾ

ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਕੇਰਲਾ ਦੇ ਹੜ੍ਹ ਪੀੜਤਾਂ ਨੂੰ ਮਦਦ ਦਾ ਫੈਸਲਾ

ਚੰਡੀਗੜ੍ਹ- ਹੜ੍ਹਾਂ ਤੇ ਭਾਰੀ ਮੀਂਹ ਦੀ ਮਾਰ ਕਾਰਨ ਕੁਦਰਤ ਦੇ ਕਹਿਰ ਨਾਲ ਪ੍ਰਭਾਵਿਤ ਲੋਕਾਂ ਦੇ ਮੁੜ-ਵਸੇਬੇ ਅਤੇ ਬੁਨਿਆਦੀ ਢਾਂਚੇ ਦੇ ਪੁਨਰ ਨਿਰਮਾਣ ਲਈ ਵੱਡੀ ਮਾਤਰਾ ਵਿੱਚ ਸਰੋਤ ਲੋੜੀਂਦੇ ਹਨ। ਇਸ ਮੁਸ਼ਕਿਲ ਦੀ ਘੜੀ ਵਿੱਚ ਪੰਜਾਬ, ਹਰਿਆਣਾ ਅਤੇ ਯੂ.ਟੀ ਚੰਡੀਗੜ੍ਹ ਦੇ ਸਾਰੇ ਕਾਨੂੰਦਾਨਾਂ ਦੀ ਜਮਾਤ, ਕੇਰਲਾ ਦੇ ਲੋਕਾਂ ਦਾ ਦੁੱਖ-ਦਰਦ ਵੰਡਾਉਣ ਅਤੇ ਇੱਕਜੁੱਟ ਹੋਕੇ ਇਸ ਸੰਕਟ ਭਰੇ ਦੌਰ ਨਾਲ ਨ੍ਯਜਿੱਠਣ ਲਈ ਸਹਾਇਤਾ ਦੇਣ ਦਾ ਭਰੋਸਾ ਦਿੰਦੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸ੍ਰੀ…

VIA PUNJAB
ਅੱਗੇ ਪੜ੍ਹੋ

ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਇੰਡੀਆ ਪੋਸਟ ਪੇਮੈਂਟਸ ਬੈਂਕ ਦੀ ਸ਼ੁਰੂਆਤ, ਦੇਸ਼ ਭਰ ’ਚ ਹੋਣਗੀਆਂ 650 ਬਰਾਂਚਾਂ

ਪ੍ਰਧਾਨ ਮੰਤਰੀ ਮੋਦੀ ਨੇ ਕੀਤੀ ਇੰਡੀਆ ਪੋਸਟ ਪੇਮੈਂਟਸ ਬੈਂਕ ਦੀ ਸ਼ੁਰੂਆਤ, ਦੇਸ਼ ਭਰ ’ਚ ਹੋਣਗੀਆਂ 650 ਬਰਾਂਚਾਂ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਰਾਜਧਾਨੀ ਦਿਲੀ ਵਿਖੇ ਤਾਲਕਟੋਰਾ ਸਟੇਡੀਅਮ ‘ਚ ਇੰਡੀਆ ਪੋਸਟ ਪੇਮੈਂਟਸ ਬੈਂਕ (ਆਈ. ਪੀ. ਪੀ. ਬੀ.) ਨੂੰ ਲਾਂਚ ਕੀਤਾ। ਸ਼ੁਰੂਆਤ ‘ਚ ਆਈ. ਪੀ. ਪੀ. ਬੀ. ਦੀਆਂ ਦੇਸ਼ ਭਰ ‘ਚ 650 ਬਰਾਂਚਾਂ ਅਤੇ 3,250 ਸਰਵਿਸ ਸੈਂਟਰ ਕੰਮ ਕਰਨਗੇ। ਬੈਂਕ ਦੀ ਸ਼ੁਰੂਆਤ ਕਰਨ ਦਾ ਉਦੇਸ਼ ਪੇਂਡੂ ਇਲਾਕਿਆਂ ਨੂੰ ਵਿਤੀ ਸੇਵਾਵਾਂ ਨਾਲ ਜੋੜਨਾ ਹੈ। ਸਾਲ ਦੇ ਅੰਤ ਤਕ ਇੰਡੀਆ ਪੋਸਟ ਪੇਮੈਂਟਸ ਬੈਂਕ ਨਾਲ ਦੇਸ਼ ਦੇ ਸਾਰੇ 1 ਲਖ, 55 ਹਜ਼ਾਰ ਡਾਕਘਰਾਂ…

VIA PUNJAB
ਅੱਗੇ ਪੜ੍ਹੋ

ਹਰਿਆਣਾ ਸਰਕਾਰ ਨੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਵਿਚ ਤਬਾਦਲੇ ਕੀਤੇ

ਹਰਿਆਣਾ ਸਰਕਾਰ ਨੇ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਵਿਚ ਤਬਾਦਲੇ ਕੀਤੇ

ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਤੋਂ ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਤਿੰਨ ਡਿਪਟੀ ਡਾਇਰੈਕਟਰਾਂ, ਇਕ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਅਤੇ 9 ਸਹਾਇਕ ਸੂਚਨਾ ਤੇ ਲੋਕ ਸੰਪਰਕ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ। ਸਤੀਸ਼ ਮੇਹਰਾ, ਡਿਪਟੀ ਡਾਇਰੈਕਟਰ (ਸਥਾਪਨਾ), ਮੁਖ ਦਫਤਰ, ਚੰਡੀਗੜ੍ਹ ਨੂੰ ਹਰਿਆਣਾ ਰਾਜ ਭਵਨ ਵਿਚ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਬੀ.ਐਲ.ਧੀਮਾਨ, ਹਰਿਆਣਾ ਰਾਜ ਭਵਨ, ਚੰਡੀਗੜ੍ਹ ਨੂੰ ਮੁਖ ਦਫਤਰ ‘ਤੇ ਪ੍ਰੈਸ ਬ੍ਰਾਂਚ (ਸੀ.ਐਮ.ਸੈਲ) ਵਿਚ ਲਗਾਇਆ ਗਿਆ ਹੈ?…

VIA PUNJAB
ਅੱਗੇ ਪੜ੍ਹੋ
1 298 299 300 301 302 325