ਪ੍ਰੋ ਕਬੱਡੀ ਲੀਗ ਦਬੰਗ ਦਿੱਲੀ ਤੇ ਗੁਜਰਾਤ ਦਾ ਮੈਚ ਹੋਇਆ ਡਰਾਅ

ਪ੍ਰੋ ਕਬੱਡੀ ਲੀਗ ਦਬੰਗ ਦਿੱਲੀ ਤੇ ਗੁਜਰਾਤ ਦਾ ਮੈਚ ਹੋਇਆ ਡਰਾਅ

ਚੇਨਈ – ਦਬੰਗ ਦਿੱਲੀ ਤੇ ਗੁਜਰਾਤ ਫਾਰਚੂਨਜੈਂਟਸ ਦੇ ਵਿਚਾਲੇ ਪ੍ਰੋ ਕਬੱਡੀ ਲੀਗ ਸੀਜ਼ਨ-6 ਦਾ ਮੈਚ ਅੱਜ 32-32 ਨਾਲ ਡਰਾਅ ਰਿਹਾ। ਦੋਵਾਂ ਟੀਮਾਂ ਸਖਤ ਮੁਕਾਬਲੇ ‘ਚ ਇਕ-ਦੂਜੇ ‘ਤੇ ਹਾਵੀ ਰਹੀਆਂ। ਦਿੱਲੀ ਵਲੋਂ ਚੰਦ੍ਰਨ ਰੰਜੀਤ ਨੇ ਸ਼ਾਨਦਾਰ ਖੇਡ ਦਿਖਾਇਆ ਤੇ 9 ਅੰਕ ਹਾਸਲ ਕੀਤੇ। ਉਸ ਨੂੰ ਮੈਚ ਦਾ ਸਰਵਸ੍ਰੇਸ਼ਠ ਰੇਡਰ ਚੁਣਿਆ ਗਿਆ। ਗੁਜਰਾਤ ਦੇ ਸੁਨੀਲ ਕੁਮਾਰ ਨੂੰ ਸਰਵਸ੍ਰੇਸ਼ਠ ਸਟੋਪਰ ਨਾਲ ਚੁਣਿਆ ਗਿਆ। ਦਿੱਲੀ ਆਖਰੀ ਇਕ ਮਿੰਟ ਤੱਕ ਇਕ ਅੰਕ ਦੀ ਬੜ੍ਹਤ ‘ਤੇ ਸੀ ਪਰ ਗੁਜਰਾਤ ਦੀ ਟੀਮ…

VIA PUNJAB
ਅੱਗੇ ਪੜ੍ਹੋ

ਦੋ ਵੱਡੀਆਂ ਕੰਪਨੀਆਂ ਨੂੰ ਪ੍ਰਿਥਵੀ ਸ਼ਾਅ ਨੇ ਭੇਜਿਆ ਕਾਨੂੰਨੀ ਨੋਟਿਸ, ਮੰਗੇ 1-1 ਕਰੋੜ ਰੁਪਏ

ਦੋ ਵੱਡੀਆਂ ਕੰਪਨੀਆਂ ਨੂੰ ਪ੍ਰਿਥਵੀ ਸ਼ਾਅ ਨੇ ਭੇਜਿਆ ਕਾਨੂੰਨੀ ਨੋਟਿਸ, ਮੰਗੇ 1-1 ਕਰੋੜ ਰੁਪਏ

ਨਵੀਂ ਦਿੱਲੀ – ਵੈਸਟ ਇੰਡੀਜ਼ ਦੇ ਖਿਲਾਫ ਰਾਜਕੋਟ ਵਿੱਚ ਸ਼ਾਨਦਾਰ ਸੈਂਕੜਾ ਠੋਕ ਕੇ ਮੈਨ ਆਫ ਦਿ ਮੈਚ ਬਣਨ ਵਾਲੇ ਪ੍ਰਿਥਵੀ ਸ਼ਾਅ ਨੇ ਸਾਰੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ| ਦਿੱਗਜਾਂ ਤੋਂ ਲੈ ਕੇ ਕਰੋੜਾਂ ਫੈਂਸ ਨੇ ਉਨ੍ਹਾਂ ਨੂੰ ਸ਼ਾਨਦਾਰ ਡੈਬਿਊ ਦੀ ਵਧਾਈ ਦਿੱਤੀ ਹੈ| ਹਾਲਾਂਕਿ ਦੋ ਵੱਡੀਆਂ ਕੰਪਨੀਆਂ ਨੂੰ ਉਨ੍ਹਾਂ ਨੂੰ ਵਧਾਈ ਦੇਣਾ ਮੁਸੀਬਤ ਬਣ ਹੈ| ਜਿਕਰਯੋਗ ਹੈ ਕਿ ਪ੍ਰਿਥਵੀ ਸ਼ਾਅ ਨੂੰ ਵਧਾਈ ਦਿੰਦੇ ਹੋਏ ਕਈ ਬ੍ਰਾਂਡਸ ਨੇ ਆਪਣੀ ਐਡ ਵਿੱਚ ਪ੍ਰਿਥਵੀ ਦੇ ਨਾਂ ਦਾ…

VIA PUNJAB
ਅੱਗੇ ਪੜ੍ਹੋ

ਵਿਜੇ ਹਜ਼ਾਰੇ ਟ੍ਰਾਫੀ ‘ਚ ਮੁੰਬਈ ਨੂੰ ਮਿਲੇਗੀ ਨਵੀਂ ਤਾਕਤ, ਰੋਹਿਤ ਸ਼ਰਮਾ ਦਾ ਦਿਖੇਗਾ ਜਲਵਾ

ਵਿਜੇ ਹਜ਼ਾਰੇ ਟ੍ਰਾਫੀ ‘ਚ ਮੁੰਬਈ ਨੂੰ ਮਿਲੇਗੀ ਨਵੀਂ ਤਾਕਤ, ਰੋਹਿਤ ਸ਼ਰਮਾ ਦਾ ਦਿਖੇਗਾ ਜਲਵਾ

ਨਵੀਂ ਦਿੱਲੀ – ਭਾਰਤ ਨੂੰ ਏਸ਼ੀਆ ਕੱਪ ਜਿਤਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ ਹੁਣ ਘਰੇਲੂ ਟੀਮ ਮੁੰਬਈ ਲਈ ਅਹਿਮ ਮੁਕਾਬਲੇ ‘ਚ ਖੇਡਦੇ ਦਿਖਣਗੇ। ਰੋਹਿਤ ਸ਼ਰਮਾ ਵਿਜੇ ਹਜ਼ਾਰੇ ਟ੍ਰਾਫੀ ‘ਚ ਮੁੰਬਈ ਵੱਲੋਂ ਬਿਹਾਰ ਖਿਲਾਫ ਨਾਕਆਊਟ ਕੁਆਟਰ ਫਾਈਨਲ ਮੈਚ ਖੇਡ ਸਕਦੇ ਹਨ। ਰੋਹਿਤ ਸ਼ਰਮਾਂ ਏਸ਼ੀਆ ਕੱਪ ਤੋਂ ਬਾਅਦ ਫ੍ਰੀ ਹਨ। ਉਨ੍ਹਾਂ ਨੂੰ ਵੈਸਟ ਇੰਡੀਜ਼ ਖਿਲਾਫ ਟੈਸਟ ਟੀਮ ਦਾ ਹਿੱਸਾ ਨਹੀਂ ਬਣਾਇਆ ਗਿਆ ਹੈ। ਭਾਰਤੀ ਟੀਮ ਪਹਿਲਾਂ ਟੈਸਟ ਜਿੱਤਣ ਤੋਂ ਬਾਅਦ ਸ਼ੁੱਕਰਵਾਰ ਤੋਂ ਹੈਦਰਾਬਾਦ ‘ਚ ਦੂਜਾ ਟੈਸਟ ਮੈਚ ਖੇਡੇਗੀ।…

VIA PUNJAB
ਅੱਗੇ ਪੜ੍ਹੋ

ਪਾਕਿਸਤਾਨ ਨੇ ਕੰਗਾਰੂਆਂ ’ਤੇ ਸ਼ਿਕੰਜਾ ਕੱਸਿਆ

ਪਾਕਿਸਤਾਨ ਨੇ ਕੰਗਾਰੂਆਂ ’ਤੇ ਸ਼ਿਕੰਜਾ ਕੱਸਿਆ

ਦੁਬਈ – ਪਾਕਿਸਤਾਨ ਨੇ ਦੂਜੀ ਪਾਰੀ ਵਿੱਚ ਖਰਾਬ ਸ਼ੁਰੂਆਤ ਦੇ ਬਾਵਜੂਦ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਆਫ਼ ਸਪਿੰਨਰ ਬਿਲਾਲ ਆਸਿਫ਼ ਦੀਆਂ ਛੇ ਵਿਕਟਾਂ ਦੀ ਬਦੌਲਤ ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਬਿਲਾਲ ਨੇ 36 ਦੌੜਾਂ ਬਦਲੇ ਛੇ ਵਿਕਟ ਲਏ ਤੇ ਆਸਟਰੇਲਿਆਈ ਪਾਰੀ ਦੇ ਪਤਨ ਵਿੱਚ ਅਹਿਮ ਭੂਮਿਕਾ ਨਿਭਾਈ। ਆਸਟਰੇਲੀਆ ਦਾ ਸਕੋਰ ਇਕ ਸਮੇਂ ਬਿਨਾਂ ਕਿਸੇ ਨੁਕਸਾਨ ਦੇ 142 ਦੌੜਾਂ ਸੀ, ਪਰ ਟੀਮ ਨੇ 60 ਦੌੜਾਂ ਦੇ ਵਕਫ਼ੇ…

VIA PUNJAB
ਅੱਗੇ ਪੜ੍ਹੋ

ਜੋਹਰ ਕੱਪ ’ਚ ਭਾਰਤ ਦੀ ਲਗਾਤਾਰ ਤੀਜੀ ਜਿੱਤ

ਜੋਹਰ ਕੱਪ ’ਚ ਭਾਰਤ ਦੀ ਲਗਾਤਾਰ ਤੀਜੀ ਜਿੱਤ

ਜੋਹਰ ਬਾਰੂ – ਕਪਤਾਨ ਮਨਦੀਪ ਮੋਰ ਵੱਲੋਂ 42ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਕੀਤੇ ਗੋਲ ਦੀ ਮਦਦ ਨਾਲ ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਜ ਇਥੇ ਮੀਂਹ ਪ੍ਰਭਾਵਿਤ ਮੁਕਾਬਲੇ ਵਿੱਚ ਜਾਪਾਨ ਨੂੰ 1-0 ਦੀ ਸ਼ਿਕਸਤ ਦਿੰਦਿਆਂ ਅੱਠਵੇਂ ਸੁਲਤਾਨ ਜੋਹਰ ਕੱਪ ਟੂਰਨਾਮੈਂਟ ਵਿੱਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਪਹਿਲੇ ਕੁਆਰਟਰ ਦੌਰਾਨ ਮੀਂਹ ਕਰਕੇ ਮੈਚ ਨੂੰ ਕੁਝ ਦੇਰ ਲਈ ਰੋਕਣਾ ਪਿਆ, ਪਰ ਇਸ ਦੇ ਬਾਵਜੂਦ ਮੈਚ ਦਾ ਰੋਮਾਂਚ ਘੱਟ ਨਹੀਂ ਹੋਇਆ। ਦੋਵਾਂ ਟੀਮਾਂ ਨੇ ਇਕ ਦੂਜੇ…

VIA PUNJAB
ਅੱਗੇ ਪੜ੍ਹੋ

ਹਵਾਬਾਜ਼ੀ ਖੇਤਰ ਦੀ ਸੁਰੱਖਿਆ ਨਜ਼ਰਅੰਦਾਜ਼ ਨਹੀਂ ਕਰ ਸਕਦੇ : ਰਾਜਨਾਥ

ਹਵਾਬਾਜ਼ੀ ਖੇਤਰ ਦੀ ਸੁਰੱਖਿਆ ਨਜ਼ਰਅੰਦਾਜ਼ ਨਹੀਂ ਕਰ ਸਕਦੇ : ਰਾਜਨਾਥ

ਨਵੀਂ ਦਿੱਲੀ – ਸਾਲ 2009 ਵਿੱਚ ਸਾਹਮਣੇ ਆਏ ‘ਅੰਡਰਵੀਅਰ ਬੰਬਾਰ’ ਦਾ ਚੇਤਾ ਕਰਦਿਆਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਆਖਿਆ ਕਿ ਦਹਿਸ਼ਤਗਰਦ ਕੌਮਾਂਤਰੀ ਉਡਾਣਾਂ ਨੂੰ ਨਿਸ਼ਾਨਾ ਬਣਾਉਣ ਲਈ ਆਪਣੀਆਂ ਹੱਦਾਂ ਮੋਕਲੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ 40 ਛੋਟੇ ਹਵਾਈ ਅੱਡਿਆਂ ਅਤੇ ਹੈਲੀਪੋਰਟਾਂ ਦੀ ਸੁਰੱਖਿਆ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਕੇਂਦਰੀ ਗ੍ਰਹਿ ਮੰਤਰੀ ਨੇ ਇੱਥੇ ‘ਕੌਮਾਂਤਰੀ ਸ਼ਹਿਰੀ ਹਵਾਬਾਜ਼ੀ ਸੁਰੱਖਿਆ’ ਬਾਰੇ ਦੋ ਰੋਜ਼ਾ ਸੈਮੀਨਾਰ ਦਾ ਉਦਘਾਟਨ ਕਰਦਿਆਂ ਕਿਹਾ ‘‘ ਸ਼ਹਿਰੀ…

VIA PUNJAB
ਅੱਗੇ ਪੜ੍ਹੋ

ਸੀਟਾਂ ਦੀ ‘ਭੀਖ’ ਮੰਗਣ ਨਾਲੋਂ ਇਕੱਲਿਆਂ ਲੜਾਂਗੇ ਚੋਣਾਂ: ਮਾਇਆਵਤੀ

ਸੀਟਾਂ ਦੀ ‘ਭੀਖ’ ਮੰਗਣ ਨਾਲੋਂ ਇਕੱਲਿਆਂ ਲੜਾਂਗੇ ਚੋਣਾਂ: ਮਾਇਆਵਤੀ

ਨਵੀਂ ਦਿੱਲੀ – ਬਸਪਾ ਸੁਪਰੀਮੋ ਮਾਇਆਵਤੀ ਨੇ ਮੰਗਲਵਾਰ ਨੂੰ ਕਿਹਾ ਕਿ ਗੱਠਜੋੜ ਦੀ ਰਾਜਨੀਤੀ ਵਿੱਚ ਉਹ ਸੀਟਾਂ ਦੀ ‘ਭੀਖ’ ਮੰਗਣ ਨਾਲੋਂ ਇਕੱਲਿਆਂ ਚੋਣਾਂ ਲੜਨ ਵਿੱਚ ਵਿਸ਼ਵਾਸ ਰੱਖਦੇ ਹਨ। ਤਿੰਨ ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਸਬੰਧੀ ਪਿਛਲੇ ਹਫ਼ਤੇ ਕਾਂਗਰਸ ਨਾਲ ਹੋਈ ਮੀਟਿੰਗ ਤੋਂ ਬਾਅਦ ਬਸਪਾ ਸੁਪਰੀਮੋ ਨੇ ਇਹ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਗੱਠਜੋੜ ਵਿੱਚ ਜੇ ਬਸਪਾ ਨੂੰ ਮੰਗ ਅਨੁਸਾਰ ਪੂਰੀਆਂ ਸੀਟਾਂ ਨਹੀਂ ਮਿਲਦੀਆਂ ਤਾਂ ਉਹ ਇਕੱਲਿਆਂ ਹੀ ਚੋਣ ਲੜਨਾ ਬਿਹਤਰ ਸਮਝੇਗੀ। ਉਨ੍ਹਾਂ ਕਿਹਾ ਕਿ…

VIA PUNJAB
ਅੱਗੇ ਪੜ੍ਹੋ

ਸਬਰੀਮਾਲਾ ਮੰਦਰ ਮਾਮਲਾ: ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ

ਸਬਰੀਮਾਲਾ ਮੰਦਰ ਮਾਮਲਾ: ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ

ਕੇਰਲ – ਕੇਰਲ ਦੇ ਸਬਰੀਮਾਲਾ ਮੰਦਰ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਅੱਜ ਸਾਰੀਆਂ ਉਮਰ ਵਰਗ ਦੀਆਂ ਔਰਤਾਂ ਦੇ ਪ੍ਰਵੇਸ਼ ਨੂੰ ਮਨਜ਼ੂਰੀ ਦੇਣ ਦੇ ਫੈਸਲੇ ਖਿਲਾਫ ਦਾਇਰ ਮੁੜ ਵਿਚਾਰ ਪਟੀਸ਼ਨ ਤੇ ਤੁਰੰਤ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ| ਇਸ ਦੇ ਬਾਅਦ ਭਗਵਾਨ ਅੱਯਪਾ ਦੇ ਭਗਤਾਂ ਨੇ ਤ੍ਰਿਵੇਂਦਰਮ ਵਿੱਚ ਰਾਜਭਵਨ ਤੱਕ ‘ਅਯੱਪਾ ਨਮ: ਜਪ ਯਾਤਰਾ ਕੱਢੀ’ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਨੈਸ਼ਨਲ ਅੱਯਪਾ ਡਿਵੋਟੀ ਐਸੋਸੀਏਸ਼ਨ ਨੇ ਸੋਮਵਾਰ ਨੂੰ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ…

VIA PUNJAB
ਅੱਗੇ ਪੜ੍ਹੋ

ਕਾਂਗਰਸ ਵਲੋਂ ਲੋਕ ਸਭਾ ਚੋਣਾਂ ਲਈ ਕਮਰਕਸੇ

ਕਾਂਗਰਸ ਵਲੋਂ ਲੋਕ ਸਭਾ ਚੋਣਾਂ ਲਈ ਕਮਰਕਸੇ

ਵਿਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਸਣੇ ਚੋਣ ਮਨੋਰਥ ਪਤਰ ਕਮੇਟੀ ਦੇ ਮੈਂਬਰਾਂ ਵਲੋਂ ਚੇਨਈ ਵਿਚ ਖੇਤੀਬਾੜੀ ਨਾਲ ਸਬੰਧਤ ਮਸਲਿਆਂ ’ਤੇ ਵਿਚਾਰਾਂ ਚੰਡੀਗੜ੍ਹ – 2019 ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਲੋਕ-ਪਖੀ ਚੋਣ ਮਨੋਰਥ ਪਤਰ ਤਿਆਰ ਕਰਨ ਵਾਸਤੇ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਵਲੋਂ ਕਾਇਮ ਕੀਤੀ ਗਈ ਚੋਣ ਮੈਨੀਫੈਸਟੋ ਡਰਾਫਟਿੰਗ ਕਮੇਟੀ ਵਲੋਂ ਅਜ ਚੇਨਈ ਵਿਚ ਬੈਠਕ ਕੀਤੀ ਗਈ। ਕਾਂਗਰਸ ਦੀ ਚੋਣ ਮਨੋਰਥ ਪਤਰ ਤਿਆਰ ਕਰਨ ਵਾਲੀ ਕਮੇਟੀ ਦੇ ਮੈਂਬਰ ਅਤੇ ਪੰਜਾਬ ਦੇ ਵਿਤ…

VIA PUNJAB
ਅੱਗੇ ਪੜ੍ਹੋ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉੱਘੇ ਪੱਤਰਕਾਰ ਅਖਿਲ ਗੌਤਮ ਦੇ ਦੇਹਾਂਤ ’ਤੇ ਦੁੱਖ ਪ੍ਰਗਟ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉੱਘੇ ਪੱਤਰਕਾਰ ਅਖਿਲ ਗੌਤਮ ਦੇ ਦੇਹਾਂਤ ’ਤੇ ਦੁੱਖ ਪ੍ਰਗਟ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਘੇ ਪੱਤਰਕਾਰ ਅਤੇ ਚੰਡੀਗੜ ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਅਖਿਲ ਗੌਤਮ (70) ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜੋ ਅੱਜ ਨਵੀਂ ਦਿੱਲੀ ਵਿਖੇ ਲੰਮੀ ਬਿਮਾਰੀ ਤੋਂ ਬਾਅਦ ਵਿਛੋੜਾ ਦੇ ਗਏ ਹਨ। ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਅਖਿਲ ਗੌਤਮ ਨੂੰ ਇਕ ਵਧੀਆ ਪੱਤਰਕਾਰ ਦੱਸਿਆ ਜੋ ਹਮੇਸ਼ਾ ਹੀ ਪ੍ਰੈਸ ਦੀ ਆਜ਼ਾਦੀ ਦੇ ਕਾਜ਼ ਵਾਸਤੇ ਮੋਹਰੀ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੰਡੀਗੜ…

VIA PUNJAB
ਅੱਗੇ ਪੜ੍ਹੋ
1 1,092 1,093 1,094 1,095 1,096 1,271