ਜਲ ਵਾਰਤਾ ਲਈ 9 ਮੈਂਬਰੀ ਭਾਰਤੀ ਵਫ਼ਦ ਲਾਹੌਰ ਪੁੱਜਿਆ

ਲਾਹੌਰ, ਸਿੰਧ ਜਲ ਸੰਧੀ ਬਾਰੇ ਗੱਲਬਾਤ ਕਰਨ ਲਈ ਭਾਰਤੀ ਜਲ ਕਮਿਸ਼ਨ ਦਾ ਇਕ ਵਫ਼ਦ ਅੱਜ ਇੱਥੇ ਪਹੁੰਚ ਗਿਆ ਹੈ। ਇਮਰਾਨ ਖ਼ਾਨ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਇਹ ਪਹਿਲਾ ਮੌਕਾ ਹੋਵੇਗਾ। ਪਾਕਿਸਤਾਨ ਦੇ ਜਲ ਕਮਿਸ਼ਨਰ ਸਈਅਦ ਮੇਹਰ ਅਲੀ ਸ਼ਾਹ ਤੇ ਵਧੀਕ ਕਮਿਸ਼ਨਰ ਸ਼ੇਰਾਜ਼ ਜਮੀਲ ਨੇ ਵਾਹਗਾ ਸਰਹੱਦ ਰਾਹੀਂ ਇੱਥੇ ਪੁੱਜੇ ਸ੍ਰੀ ਪੀ ਕੇ ਸਕਸੈਨਾ ਦੀ ਅਗਵਾਈ ਹੇਠ 9 ਮੈਂਬਰੀ ਭਾਰਤੀ ਵਫ਼ਦ ਦਾ ਸਵਾਗਤ ਕੀਤਾ। ਪੱਤਰਕਾਰਾਂ ਨਾਲ…

VIA PUNJAB
ਅੱਗੇ ਪੜ੍ਹੋ

ਈਰਾਨ ਅੰਤਰਰਾਸ਼ਟਰੀ ਕੋਰਟ ਦਾ ਕਰ ਰਿਹੈ ਗਲਤ ਇਸਤੇਮਾਲ : ਅਮਰੀਕਾ

ਵਾਸ਼ਿੰਗਟਨ — ਅਮਰੀਕਾ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਕੋਰਟ (ਸੀ. ਆਈ. ਜੇ.) ਤੋਂ ਈਰਾਨ ਦੀ ਉਸ ਪਟੀਸ਼ਨ ਨੂੰ ਖਾਰਜ ਕਰਨ ਦੀ ਅਪੀਲ ਕੀਤੀ ਹੈ, ਜਿਸ ‘ਚ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਈਰਾਨ ਖਿਲਾਫ ਲਾਈਆਂ ਗਈਆਂ ਪਾਬੰਦੀਆਂ ਨੂੰ ਖਤਮ ਕਰਨ ਦਾ ਆਦੇਸ਼ ਦੇਣ ਦਾ ਜ਼ਿਕਰ ਕੀਤਾ ਗਿਆ ਸੀ। ਅਮਰੀਕਾ ਦੇ ਵਕੀਲਾਂ ਨੇ ਸੀ. ਆਈ. ਜੇ. ਸਾਹਮਣੇ ਆਖਿਆ ਕਿ ਈਰਾਨ ਦਾ ਮੁੱਖ ਉਦੇਸ਼ 2015 ਦੇ ਈਰਾਨ ਪ੍ਰਮਾਣੂ ਸਮਝੌਤੇ ਨੂੰ ਮੁੜ ਤੋਂ ਬਹਾਲ ਕਰਨਾ ਹੈ, ਜਿਸ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ…

VIA PUNJAB
ਅੱਗੇ ਪੜ੍ਹੋ

ਕੋਰੀਆਈ ਪ੍ਰਾਇਦੀਪ ‘ਤੇ ਫੌਜੀ ਅਭਿਆਸਾਂ ਨੂੰ ਮੁਅੱਤਲ ਕਰਨ ਦੇ ਫੈਸਲੇ ਨੂੰ ਖਤਮ ਕਰੇਗਾ ਅਮਰੀਕਾ

ਵਾਸ਼ਿੰਗਟਨ — ਪੇਂਟਾਗਨ ਨੇ ਮੰਗਲਵਾਰ ਨੂੰ ਆਖਿਆ ਕਿ ਅਮਰੀਕਾ ਕੋਰੀਆਈ ਪ੍ਰਾਇਦੀਪ ‘ਤੇ ਫੌਜੀ ਅਭਿਆਸ ਦੇ ਮੁਅੱਤਲ ਕਰਨ ਦੇ ਫੈਸਲੇ ਨੂੰ ਖਤਮ ਕਰੇਗਾ। ਅਮਰੀਕਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆਈ ਪ੍ਰਮੁੱਖ ਕਿਮ ਜੋਂਗ ਉਨ ਨਾਲ ਸ਼ਿਖਰ ਸੰਮੇਲਨ ਤੋਂ ਬਾਅਦ ‘ਪੱਕੇ ਭਰੋਸੇ’ ਦੇ ਤੌਰ ‘ਤੇ ਫੌਜੀ ਅਭਿਆਸ ਨਾ ਕਰਨ ਦਾ ਫੈਸਲਾ ਕੀਤਾ ਸੀ। ਰੱਖਿਆ ਮੰਤਰੀ ਜਿਮ ਮੈਟਿਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਅਸੀਂ ਪੱਕਾ ਭਰੋਸਾ ਕਾਇਮ ਕਰਨ ਦੇ ਤੌਰ ‘ਤੇ ਵੱਡੇ ਫੌਜੀ ਅਭਿਆਸ…

VIA PUNJAB
ਅੱਗੇ ਪੜ੍ਹੋ

ਮੈੱਕੇਨ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਨਹੀਂ ਹੋਣਗੇ ਟਰੰਪ

ਮੈੱਕੇਨ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਨਹੀਂ ਹੋਣਗੇ ਟਰੰਪ

ਫੀਨਿਕਸ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਹਫਤੇ ਦੇ ਆਖਿਰ ‘ਚ ਵਾਸ਼ਿੰਗਟਨ ‘ਚ ਜਾਨ ਮੈੱਕੇਨ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਨਹੀਂ ਹੋਣਗੇ। ਸਵ. ਸੀਨੇਟਰ ਦੇ ਬੁਲਾਰਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੇ ਲੰਬੇ ਸਮੇਂ ਤੋਂ ਸਹਿਯੋਗੀ ਰਹੇ ਰਿਕ ਡੇਵਿਸ ਨੇ ਐਰਿਜੋਨਾ ‘ਚ ਇਕ ਪੱਤਰਕਾਰ ਵਾਰਤਾ ‘ਚ ਕਿਹਾ ਕਿ ਜਿਥੇ ਤਕ ਸਾਨੂੰ ਪਤਾ ਹੈ, ਰਾਸ਼ਟਰਪਤੀ ਅੰਤਿਮ ਸੰਸਕਾਰ ‘ਚ ਸ਼ਾਮਲ ਨਹੀਂ ਹੋਣਗੇ।

VIA PUNJAB
ਅੱਗੇ ਪੜ੍ਹੋ

2 ਸਤੰਬਰ ਨੂੰ ਹੋਵੇਗਾ ਮੈਕੇਨ ਦਾ ਅੰਤਿਮ ਸਸਕਾਰ

2 ਸਤੰਬਰ ਨੂੰ ਹੋਵੇਗਾ ਮੈਕੇਨ ਦਾ ਅੰਤਿਮ ਸਸਕਾਰ

ਵਾਸ਼ਿੰਗਟਨ – ਅਮਰੀਕੀ ਸੈਨੇਟਰ ਅਤੇ ਵੀਅਤਨਾਮ ਯੁੱਧ ਦੇ ਹੀਰੋ ਜੌਨ ਮੈਕੇਨ ਦਾ 81 ਸਾਲ ਦੀ ਉਮਰ ਵਿਚ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। ਮਰਹੂਮ ਸੈਨੇਟਰ ਜੌਨ ਮੈਕੇਨ ਦੀ ਮ੍ਰਿਤਕ ਦੇਹ ਅਖੀਰੀ ਦਰਸ਼ਨਾਂ ਲਈ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਵਿਚ ਅਮਰੀਕੀ ਕੈਪੀਟੋਲ ਵਿਚ ਰੱਖੀ ਜਾਵੇਗੀ। ਮੈਕੇਨ ਦੇ ਦਫਤਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੌਮੀ ਕੈਥੇਡ੍ਰਲ ਵਿਚ ਉਨ੍ਹਾਂ ਦੇ ਯਾਦਗਾਰੀ ਸਮਾਰੋਹ ਦੇ ਬਾਅਦ 2 ਸਤੰਬਰ (ਐਤਵਾਰ) ਨੂੰ ਐਨਾਪੋਲਿਸ ਨੇੜੇ ਅਮਰੀਕੀ ਜਲ ਸੈਨਾ ਅਕੈਡਮੀ ਵਿਚ ਦਫਨਾਇਆ ਜਾਵੇਗਾ। ਕੌਮੀ ਪੱਧਰ ਦੇ ਆਯੋਜਨਾਂ…

VIA PUNJAB
ਅੱਗੇ ਪੜ੍ਹੋ

ਯੂਐਨ ਆਮ ਸਭਾ ਵਿੱਚ ਹੋ ਸਕਦੀ ਹੈ ਸਵਰਾਜ-ਕੁਰੈਸ਼ੀ ਮੁਲਾਕਾਤ

ਯੂਐਨ ਆਮ ਸਭਾ ਵਿੱਚ ਹੋ ਸਕਦੀ ਹੈ ਸਵਰਾਜ-ਕੁਰੈਸ਼ੀ ਮੁਲਾਕਾਤ

ਇਸਲਾਮਾਬਾਦ – ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਉਨ੍ਹਾਂ ਦੇ ਨਵੇਂ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਅਗਲੇ ਮਹੀਨੇ ਸੰਯੁਕਤ ਰਾਸ਼ਟਰ ਦੀ ਆਮ ਸਭਾ ਦੌਰਾਨ ਅਮਰੀਕਾ ਵਿੱਚ ਇਕ ਦੂਜੇ ਨਾਲ ‘ਸੰਭਾਵੀ’ ਮੁਲਾਕਾਤ ਕਰ ਸਕਦੇ ਹਨ। ਇਹ ਦਾਅਵਾ ਇਕ ਮੀਡੀਆ ਰਿਪੋਰਟ ਵਿੱਚ ਕੀਤਾ ਗਿਆ ਹੈ। ਇਮਰਾਨ ਖ਼ਾਨ ਵੱਲੋਂ 18 ਅਗਸਤ ਨੂੰ ਪਾਕਿਸਤਾਨ ਦੇ 22ਵੇਂ ਵਜ਼ੀਰੇ ਆਜ਼ਮ ਵਜੋਂ ਹਲਫ਼ ਲੈਣ ਮਗਰੋਂ ਦੋਵਾਂ ਮੁਲਕਾਂ ਵਿੱਚ ਮੰਤਰੀ ਪੱਧਰ ਦੀ ਇਹ ਪਲੇਠੀ ਦੁਵੱਲੀ ਗੱਲਬਾਤ ਹੋ ਸਕਦੀ ਹੈ। ਡਾਅਨ ਅਖ਼ਬਾਰ ਨੇ…

VIA PUNJAB
ਅੱਗੇ ਪੜ੍ਹੋ

ਅਮਰੀਕਾ ਵੱਲੋਂ ‘ਆਰਥਿਕ ਸੰਘੀ’ ਘੁਟਣ ’ਤੇ ਲਾਈ ਜਾਵੇ ਰੋਕ: ਇਰਾਨ

ਅਮਰੀਕਾ ਵੱਲੋਂ ‘ਆਰਥਿਕ ਸੰਘੀ’ ਘੁਟਣ ’ਤੇ ਲਾਈ ਜਾਵੇ ਰੋਕ: ਇਰਾਨ

ਇਰਾਨ ਨੇ ਸੰਯੁਕਤ ਰਾਸ਼ਟਰ ਦੀ ਮੋਹਰੀ ਅਦਾਲਤ ’ਚ ਮੰਗ ਕੀਤੀ ਹੈ ਕਿ ਅਮਰੀਕਾ ਵੱਲੋਂ ਉਨ੍ਹਾਂ ਖਿਲਾਫ਼ ‘ਆਰਥਿਕ ਤੌਰ ’ਤੇ ਸੰਘੀ’ ਨੱਪਣ ਦੇ ਫ਼ੈਸਲੇ ਨੂੰ ਮੁਅੱਤਲ ਕੀਤਾ ਜਾਵੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ਖਿਲਾਫ਼ ਆਰਥਿਕ ਪਾਬੰਦੀਆਂ ਲਗਾਏ ਜਾਣ ਦੇ ਫ਼ੈਸਲੇ ਨੂੰ ਇਰਾਨ ਨੇ ਹੇਗ ਸਥਿਤ ਕੌਮਾਂਤਰੀ ਨਿਆਂ ਅਦਾਲਤ ’ਚ ਚੁਣੌਤੀ ਦਿੱਤੀ ਹੈ। ਇਰਾਨ ਨੇ ਕਿਹਾ ਹੈ ਕਿ ਟਰੰਪ ਨੇ 1955 ਦੀ ਸੰਧੀ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਬੰਦੀਆਂ ਕਾਰਨ ਉਨ੍ਹਾਂ ਦੇ ਅਰਥਚਾਰੇ ’ਤੇ…

VIA PUNJAB
ਅੱਗੇ ਪੜ੍ਹੋ

ਪੋਪ ਦੇ ਆਇਰਲੈਂਡ ਪੁੱਜਣ ਉਤੇ ਹੋਏ ਪ੍ਰਦਰਸ਼ਨ, ਲੋਕਾਂ ਨੇ ਮੁਆਫੀ ਦੀ ਕੀਤੀ ਮੰਗ

ਪੋਪ ਦੇ ਆਇਰਲੈਂਡ ਪੁੱਜਣ ਉਤੇ ਹੋਏ ਪ੍ਰਦਰਸ਼ਨ, ਲੋਕਾਂ ਨੇ ਮੁਆਫੀ ਦੀ ਕੀਤੀ ਮੰਗ

ਡਬਲਿਨ – ਪੋਪ ਫਰਾਂਸਿਸ ਦੇ ਆਇਰਲੈਂਡ ਪੁੱਜਣ ਉਤੇ ਪ੍ਰਦਰਸ਼ਨਕਾਰੀਆਂ ਨੇ ਕੈਥੋਲਿਕ ਚਰਚ ਵਿੱਚ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਨੂੰ ਸਵੀਕਾਰ ਕਰਨ ਅਤੇ ਨਿਆਂ ਦਿਲਾਉਣ ਦੀ ਮੰਗ ਕੀਤੀ| ਵੈਟੀਕਨ ਦੇ ਪੀਲੇ ਅਤੇ ਸਫੈਦ ਝੰਡਿਆਂ ਨਾਲ ਸਜੇ ਡਬਲਿਨ ਵਿੱਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਕੱਲ ਮਾਰਚ ਕੱਢਿਆ ਅਤੇ ਚਰਚ ਨਾਲ ਕਾਰਵਾਈ ਦੀ ਮੰਗ ਕੀਤੀ| ਕੁਝ ਪ੍ਰਦਰਸ਼ਨਕਾਰੀ ਬੇਹੱਦ ਭਾਵੁਕ ਵੀ ਦਿਖਾਈ ਦਿੱਤੇ| ‘ਨੋਪ ਟੂ ਦਿ ਪੋਪ ਪ੍ਰਦਰਸ਼ਨ’ ਵਿੱਚ ਵੈਟੀਕਨ ਵਲੋਂ ਸਮਲਿੰਗੀਆਂ ਅਤੇ ਟਰਾਂਸਜੈਂਡਰਾਂ ਨੂੰ ਮਾਨਤਾ ਦੇਣ, ਆਇਰਲੈਂਡ ਵਿੱਚ ਧਰਮ ਅਤੇ ਸੂਬੇ…

VIA PUNJAB
ਅੱਗੇ ਪੜ੍ਹੋ

ਉੱਤਰੀ ਕੋਰੀਆ ‘ਤੇ ਟਰੰਪ ਦੇ ਬਿਆਨ ਨੂੰ ਚੀਨ ਨੇ ਦੱਸਿਆ ‘ਗੈਰ-ਜ਼ਿੰਮੇਵਾਰ’

ਉੱਤਰੀ ਕੋਰੀਆ ‘ਤੇ ਟਰੰਪ ਦੇ ਬਿਆਨ ਨੂੰ ਚੀਨ ਨੇ ਦੱਸਿਆ ‘ਗੈਰ-ਜ਼ਿੰਮੇਵਾਰ’

ਵਾਸ਼ਿੰਗਟਨ – ਚੀਨ ਨੇ ਆਖਿਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਹ ਕਹਿਣਾ ਬੇਹੱਦ ਗੈਰ-ਜ਼ਿੰਮੇਵਾਰ ਹੈ ਕਿ ਅਸੀਂ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਉੱਤਰੀ ਕੋਰੀਆ ‘ਤੇ ਦਬਾਅ ਨਹੀਂ ਪਾ ਰਹੇ। ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ ਸੀ ਕਿ ਚੀਨ ਅਮਰੀਕਾ ਨਾਲ ਵਪਾਰਕ ਤਣਾਅ ਵੱਧਣ ਕਾਰਨ ਉੱਤਰੀ ਕੋਰੀਆ ਦੇ ਮਾਮਲੇ ‘ਚ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਸ ਦਾ ਜਵਾਬ ਦਿੰਦੇ ਹੋਏ ਆਖਿਆ ਕਿ ਟਰੰਪ ਦਾ…

VIA PUNJAB
ਅੱਗੇ ਪੜ੍ਹੋ

ਅਮਰੀਕਾ ‘ਚ ਸਾਬਕਾ ਨਿਰਦੇਸ਼ਕ ਸਰੀਰਕ ਸ਼ੋਸ਼ਣ ਮਾਮਲੇ ‘ਚ ਗ੍ਰਿਫਤਾਰ

ਅਮਰੀਕਾ ‘ਚ ਸਾਬਕਾ ਨਿਰਦੇਸ਼ਕ ਸਰੀਰਕ ਸ਼ੋਸ਼ਣ ਮਾਮਲੇ ‘ਚ ਗ੍ਰਿਫਤਾਰ

ਨਿਊਯਾਰਕ – ਅਮਰੀਕਾ ਦੇ ਰੋਗ ਕੰਟਰੋਲਰ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਦੇ ਸਾਬਕਾ ਨਿਰਦੇਸ਼ਕ ਥਾਮਸ ਫਰਾਈਡਨ ਨੂੰ ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਪੱਛਮੀ ਅਫਰੀਕਾ ਵਿਚ 4 ਸਾਲ ਪਹਿਲਾਂ ਇਕ ਬੀਮਾਰੀ ਨੂੰ ਰੋਕਣ ਵਿਚ ਮਦਦ ਕੀਤੀ ਸੀ। ਨਿਊਯਾਰਕ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਥਾਮਸ ਫਰਾਈਡਨ ਨਾਮੀ ਉਕਤ ਸਿਹਤ ਨਿਰਦੇਸ਼ਕ ਵਿਰੁੱਧ 55 ਸਾਲ ਦੀ ਇਕ ਔਰਤ ਨੇ ਮਾਮਲਾ ਦਰਜ ਕਰਵਾਇਆ ਸੀ। ਔਰਤ ਨੇ ਦੋਸ਼ ਲਗਾਇਆ ਕਿ ਥਾਮਸ ਨੇ ਬਰੁਕਲਿਨ…

VIA PUNJAB
ਅੱਗੇ ਪੜ੍ਹੋ
1 171 172 173 174 175 192