ਪੰਜਾਬ ਦੇ ਸ਼ੁਭਮਨ ਗਿੱਲ ਨੇ ਜੜਿਆ ਦੋਹਰਾ ਸੈਂਕੜਾ

ਪੰਜਾਬ ਦੇ ਸ਼ੁਭਮਨ ਗਿੱਲ ਨੇ ਜੜਿਆ ਦੋਹਰਾ ਸੈਂਕੜਾ

ਮੁਹਾਲੀ – ਪੰਜਾਬ ਦੇ ਸ਼ੁਭਮਨ ਗਿੱਲ (268) ਦੇ ਦੋਹਰੇ ਸੈਂਕੜੇ ਦੀ ਮਦਦ ਨਾਲ ਪੰਜਾਬ ਨੇ ਇੱਥੋਂ ਦੇ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾ ਰਹੇ ਰਣਜੀ ਟਰਾਫੀ ਦੇ ਮੁਕਾਬਲੇ ਵਿੱਚ ਤਾਮਿਲ ਨਾਡੂ ਖ਼ਿਲਾਫ਼ ਸਥਿਤੀ ਮਜ਼ਬੂਤ ਕਰ ਲਈ ਹੈ। ਸ਼ੁਭਮਨ ਨੇ 328 ਗੇਂਦਾਂ ਵਿੱਚ 29 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ ਇਹ ਮੁਕਾਮ ਹਾਸਲ ਕੀਤਾ। ਪੰਜਾਬ ਨੇ 264 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਦਿਨ ਦੀ ਖੇਡ ਮੁੱਕਣ ਤੱਕ ਤਾਮਿਲ ਨਾਡੂ ਨੇ ਤਿੰਨ ਵਿਕਟਾਂ ਗੁਆ ਕੇ…

VIA PUNJAB
ਅੱਗੇ ਪੜ੍ਹੋ

ਬਰੈਡਮੈਨ ਤੋਂ ਬਾਅਦ ਕੋਹਲੀ ਨੇ ਸਭ ਤੋਂ ਘੱਟ ਪਾਰੀਆਂ ਵਿਚ ਮਾਰੇ 25 ਟੈਸਟ ਸੈਂਕੜੇ

ਬਰੈਡਮੈਨ ਤੋਂ ਬਾਅਦ ਕੋਹਲੀ ਨੇ ਸਭ ਤੋਂ ਘੱਟ ਪਾਰੀਆਂ ਵਿਚ ਮਾਰੇ 25 ਟੈਸਟ ਸੈਂਕੜੇ

ਪਰਥ – ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਸਟਰੇਲੀਆ ਵਿਰੁੱਧ ਦੂਜੇ ਟੈਸਟ ਦੇ ਤੀਜੇ ਦਿਨ ਐਤਵਾਰ ਨੂੰ ਇੱਥੇ ਆਪਣਾ 25ਵਾਂ ਸੈਂਕੜਾ ਪੂਰਾ ਕਰ ਲਿਆ ਹੈ। ਇਸ ਦੌਰਾਨ ਉਹ ਸਰ ਡਾਨ ਬਰੈਡਮੈਨ ਤੋਂ ਬਾਅਦ ਸਭ ਤੋਂ ਘੱਟ ਪਾਰੀਆਂ ਵਿਚ ਇਹ ਪ੍ਰਾਪਤੀ ਹਾਸਲ ਕਰਨ ਵਿਚ ਕਾਮਯਾਬ ਰਹੇ ਹਨ। ਆਸਟਰੇਲੀਆ ਦੀ ਧਰਤੀ ਉੱਤੇ ਕੋਹਲੀ ਦਾ ਇਹ ਛੇਵਾਂ ਸੈਂਕੜਾ ਹੈ। ਇਸ ਦੇ ਨਾਲ ਹੀ ਉਸ ਨੇ ਭਾਰਤ ਦੇ ਵੱਡੇ ਬੱਲੇਬਾਜ਼ ਤੇ ਆਪਣੇ ਬਚਪਨ ਦੇ ਹੀਰੋ ਸਚਿਨ ਤੇਂਦੁਲੇਕਰ ਦੀ ਵੀ ਬਰਾਬਰੀ…

VIA PUNJAB
ਅੱਗੇ ਪੜ੍ਹੋ

ਦੇਸ਼ ਦੀ ਸੁਰੱਖਿਆ ’ਚ ਚਾਰ ਸਾਲਾਂ ਦੌਰਾਨ ਸੁਧਾਰ ਹੋਇਆ: ਰਾਜਨਾਥ

ਦੇਸ਼ ਦੀ ਸੁਰੱਖਿਆ ’ਚ ਚਾਰ ਸਾਲਾਂ ਦੌਰਾਨ ਸੁਧਾਰ ਹੋਇਆ: ਰਾਜਨਾਥ

ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਐਨਡੀਏ ਸਰਕਾਰ ਦੇ 2014 ਤੋਂ ਸੱਤਾ ’ਚ ਆਉਣ ਮਗਰੋਂ ਮੁਲਕ ਦੇ ਅੰਦਰੂਨੀ ਸੁਰੱਖਿਆ ਹਾਲਾਤ ’ਚ ਬਹੁਤ ਸੁਧਾਰ ਹੋਇਆ ਹੈ। ਇਥੇ ‘ਵਿਜੈ ਦਿਵਸ’ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮਾਓਵਾਦੀ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ 90 ਤੋਂ ਘੱਟ ਕੇ ਸਿਰਫ਼ 12 ਰਹਿ ਗਈ ਹੈ ਜਦਕਿ ਉੱਤਰ-ਪੂਰਬ ’ਚ ਵੱਖਵਾਦੀ ਘਟਨਾਵਾਂ ’ਚ 80 ਫ਼ੀਸਦੀ ਕਮੀ ਆਈ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਸੀਮਾ ਸੁਰੱਖਿਆ ਬਲ (ਬੀਐਸਐਫ),…

VIA PUNJAB
ਅੱਗੇ ਪੜ੍ਹੋ

ਕਸ਼ਮੀਰ ਵਾਦੀ ’ਚ ਬੰਦ ਕਾਰਨ ਜਨਜੀਵਨ ਠੱਪ

ਕਸ਼ਮੀਰ ਵਾਦੀ ’ਚ ਬੰਦ ਕਾਰਨ ਜਨਜੀਵਨ ਠੱਪ

ਸ੍ਰੀਨਗਰ – ਪੁਲਵਾਮਾ ਜ਼ਿਲ੍ਹੇ ’ਚ ਸ਼ਨਿਚਰਵਾਰ ਨੂੰ ਮੁਕਾਬਲੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ’ਤੇ ਸੁਰੱਖਿਆ ਬਲਾਂ ਵੱਲੋਂ ਚਲਾਈ ਗਈ ਗੋਲੀ ਦੌਰਾਨ ਸੱਤ ਵਿਅਕਤੀਆਂ ਦੀ ਮੌਤ ਦੇ ਰੋਸ ਵਜੋਂ ਬੰਦ ਦੇ ਦਿੱਤੇ ਗਏ ਸੱਦੇ ਕਾਰਨ ਕਸ਼ਮੀਰ ਵਾਦੀ ’ਚ ਜਨਜੀਵਨ ਠੱਪ ਹੋ ਕੇ ਰਹਿ ਗਿਆ। ਵੱਖਵਾਦੀਆਂ ਦੀ ਜਥੇਬੰਦੀ ਜਾਇੰਟ ਰਜ਼ਿਸਟੈਂਸ ਲੀਡਰਸ਼ਿਪ ਨੇ ਤਿੰਨ ਦਿਨ ਦੇ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਵਾਦੀ ’ਚ ਐਤਵਾਰ ਨੂੰ ਸੜਕਾਂ ’ਤੇ ਸਰਕਾਰੀ ਵਾਹਨ ਨਹੀਂ ਚੱਲੇ ਅਤੇ ਅਮਨ ਕਾਨੂੰਨ ਦੀ ਬਹਾਲੀ ਲਈ ਵੱਡੀ ਗਿਣਤੀ…

VIA PUNJAB
ਅੱਗੇ ਪੜ੍ਹੋ

ਹਵਾਈ ਫ਼ੌਜ ਕੋਲ ਨਹੀਂ ਹਨ ਲੋੜੀਂਦੇ ਹਲਕੇ ਲੜਾਕੂ ਜਹਾਜ਼ : ਸੰਸਦੀ ਰਿਪੋਰਟ

ਹਵਾਈ ਫ਼ੌਜ ਕੋਲ ਨਹੀਂ ਹਨ ਲੋੜੀਂਦੇ ਹਲਕੇ ਲੜਾਕੂ ਜਹਾਜ਼ : ਸੰਸਦੀ ਰਿਪੋਰਟ

ਨਵੀਂ ਦਿਲੀ – ਸੰਸਦ ਦੀ ਲੋਕ ਲੇਖਾ ਕਮੇਟੀ ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਦੇਸ਼ ਦੀ ਹਵਾਈ ਫ਼ੌਜ ਕੋਲ ਲੋੜੀਂਦੀ ਗਿਣਤੀ ’ਚ ਲਾਈਟ ਕੰਬੈਟ ਏਅਰਕ੍ਰਾਫਟ (ਐਲ. ਏ. ਸੀ.) ਭਾਵ ਹਲਕੇ ਲੜਾਕੂ ਜਹਾਜ਼ ਨਹੀਂ ਹਨ। ਕਮੇਟੀ ਨੇ ਆਪਣੀ ਰਿਪੋਰਟ ’ਚ ਐਲ. ਏ. ਸੀ., ਜਿਨ੍ਹਾਂ ’ਚ ਤੇਜਸ ਵਰਗੇ ਜਹਾਜ਼ ਹਨ, ਦੀ ਘਟ ਗਿਣਤੀ ਨੂੰ ਲੈ ਕੇ ਚਿੰਤਾ ਪ੍ਰਗਟਾਉਂਦਿਆਂ ਦੇਸ਼ ਦੀ ਸੁਰਖਿਆ ਲਈ ਵਡਾ ਖ਼ਤਰਾ ਦੱਸਿਆ ਹੈ। ਜ਼ਿਕਰਯੋਗ ਹੈ ਕਿ ਕਮੇਟੀ ਦੀ ਇਹ ਰਿਪੋਰਟ ਅਜਿਹੇ ਸਮੇਂ ’ਚ…

VIA PUNJAB
ਅੱਗੇ ਪੜ੍ਹੋ

ਪੰਜਾਬ ਦੀ ਖੁਸ਼ਹਾਲੀ ਖਾਤਰ ਪੰਜਾਬੀ ਕਲਚਰਲ ਕੌਂਸਲ ਵੱਲੋਂ ਹੋਰ ਭਾਰਤ-ਪਾਕਿ ਵਪਾਰਕ ਲਾਂਘੇ ਖੋਲਣ ਦੀ ਮੰਗ

ਪੰਜਾਬ ਦੀ ਖੁਸ਼ਹਾਲੀ ਖਾਤਰ ਪੰਜਾਬੀ ਕਲਚਰਲ ਕੌਂਸਲ ਵੱਲੋਂ ਹੋਰ ਭਾਰਤ-ਪਾਕਿ ਵਪਾਰਕ ਲਾਂਘੇ ਖੋਲਣ ਦੀ ਮੰਗ

ਹੂਸੈਨੀਵਾਲਾ ਤੇ ਸਾਦਕੀ ਲਾਂਘਿਆਂ ਰਾਹੀਂ ਵੀ ਹੋਵੇ ਦੁਵੱਲਾ ਵਪਾਰਕ ਕਾਰੋਬਾਰ ਚੰਡੀਗੜ੍ਹ – ਪੰਜਾਬੀ ਕਲਚਰਲ ਕੌਂਸਲ ਨੇ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਵਿਸ਼ੇਸ਼ ਲਾਂਘੇ ਦੇ ਖੁੱਲਣ ਨਾਲ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਸੂਝ ਅਤੇ ਮਿਲਵਰਤਣ ਵਾਲੇ ਮਾਹੌਲ ਦੀ ਸਿਰਜਣਾ ਨੂੰ ਦੇਖਦਿਆਂ ਦੁਵੱਲੇ ਵਪਾਰ ਨੂੰ ਹੋਰ ਹੁਲਾਰਾ ਦੇਣ ਲਈ ਹੁਸੈਨੀਵਾਲਾ (ਫ਼ਿਰੋਜ਼ਪੁਰ) ਤੇ ਸਾਦਕੀ (ਫ਼ਜ਼ਿਲਕਾ) ਸਰਹੱਦੀ ਲਾਂਘੇ ਵੀ ਖੋਲਣ ਲਈ ਚਾਰਾਜੋਈ ਸ਼ੁਰੂ ਕੀਤੀ ਜਾਵੇ ਜਿਸ ਨਾਲ ਪੰਜਾਬੀ ਅਤੇ ਭਾਰਤ ਦੇ…

VIA PUNJAB
ਅੱਗੇ ਪੜ੍ਹੋ

ਵਕੀਲ ਦਲਜੀਤ ਕੌਰ ਨੂੰ ਯੂਕੇ ਸੰਸਦ ਦੇ ਹਾਊਸ ਆਫ ਕਾਮਨਜ਼ ‘ਚ ਦਿੱਤਾ ਗਿਆ ‘ਕਾਨਫਲੂਅੰਸ ਐਕਸੀਲੈਂਸ ਐਵਾਰਡ’

ਵਕੀਲ ਦਲਜੀਤ ਕੌਰ ਨੂੰ ਯੂਕੇ ਸੰਸਦ ਦੇ ਹਾਊਸ ਆਫ ਕਾਮਨਜ਼ ‘ਚ ਦਿੱਤਾ ਗਿਆ ‘ਕਾਨਫਲੂਅੰਸ ਐਕਸੀਲੈਂਸ ਐਵਾਰਡ’

ਵਿਆਹ ਕਰਵਾਕੇ ਭਗੌੜੇ ਹੋਏ ਐਨ.ਆਰ.ਆਈ ਲਾੜਿਆਂ ਖਿਲਾਫ਼ 17 ਸਾਲਾਂ ਤੋ ਜੂਝ ਰਹੀ ਇਕੋ ਇਕ ਭਾਰਤੀ ਵਕੀਲ ਚੰਡੀਗੜ੍ਹ – ਲੰਦਨ ਵਿਖੇ ਬਰਤਾਨੀਆਂ ਦੇ ਉਪਰਲੇ ਸੰਸਦ ‘ਹਾਊਸ ਆਫ ਕਾਮਨਜ਼’ ਵਿਚ ਇਕ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਉੱਘੀ ਸਮਾਜਿਕ ਸੇਵਿਕਾ ਅਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਵਕੀਲ ਦਲਜੀਤ ਕੌਰ ਨੂੰ ‘ਕਾਨਫਲੂਅੰਸ ਐਕਸੀਲੈਂਸ ਐਵਾਰਡ’ ਪ੍ਰਦਾਨ ਕੀਤਾ ਗਿਆ। ਲਾਰਡ ਰਾਜ ਲੂੰਬਾ ਵੱਲੋਂ ਬੈਰੋਨੈਸ ਸੰਦੀਪ ਵਰਮਾ, ਤੇ ਨਵਨੀਤ ਢੋਲਕੀਆ ਸਮੇਤ ਉਘੇ ਪ੍ਰਵਾਸੀ ਭਾਰਤੀ ਲੇਖਕ ਫਾਰੂਖ ਧੌਂਦੀ ਅਤੇ ਗੁਜਰਾਤ ਵਿਖੇ ਬਰਤਾਨਵੀ ਉਪ ਹਾਈ…

VIA PUNJAB
ਅੱਗੇ ਪੜ੍ਹੋ

ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਸਰਬਸੰਮਤੀ ਨਾਲ ‘ਸ੍ਰੀ ਅਕਾਲ ਤਖ਼ਤ ਸਾਹਿਬ’ ਵਿਖੇ ਅਰਦਾਸ ਮਗਰੋਂ ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਪ੍ਰਧਾਨ ਐਲਾਨਿਆ

ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਸਰਬਸੰਮਤੀ ਨਾਲ ‘ਸ੍ਰੀ ਅਕਾਲ ਤਖ਼ਤ ਸਾਹਿਬ’ ਵਿਖੇ ਅਰਦਾਸ ਮਗਰੋਂ ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਪ੍ਰਧਾਨ ਐਲਾਨਿਆ

ਦਰਬਾਰ ਸਾਹਿਬ ਸੂਚਨਾ ਕੇਂਦਰ ਦੇ ਦਫ਼ਤਰ ਵਿਖੇ ਬਾਦਲਾਂ ਨੇ ਵਿਖਾਈਂ ਬਦਮਾਸ਼ੀ ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੇ ਧੁੰਦਲੇ ਹੋ ਰਹੇ ਚਹਿਰੇ ਨੂੰ ਸਾਫ਼ ਸੁਥਰਾ ਬਣਾਉਣ ਲਈ ਉੱਘੇ ਟਕਸਾਲੀ ਅਕਾਲੀ ਲੀਡਰਾਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਰਤਨ ਸਿੰਘ ਅਜਨਾਲਾ, ਜਥੇਦਾਰ ਸੇਵਾ ਸਿੰਘ ਸੇਖਵਾਂ ਆਦਿ ਵਲੋਂ ਨਵੇਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦਾ ਗਠਨ ਕੀਤਾ ਗਿਆ। ਇਸ ਸਮਾਰੋਹ ਵਿੱਚ ਖਾਲਸਾ ਪੰਥ ਦਾ ਵੱਡਾ ਇਕੱਠ ਸ਼ਾਮਿਲ ਹੋਇਆ ਅਤੇ ‘ਸ੍ਰੀ ਅਕਾਲ ਤਖ਼ਤ ਸਾਹਿਬ’ ਅੱਗੇ ਮੁੱਖ ਲੀਡਰਾਂ ਵਲੋਂ ਅਰਦਾਸ ਬੇਨਤੀ ਕਰਕੇ…

VIA PUNJAB
ਅੱਗੇ ਪੜ੍ਹੋ

ਮੋਗਾ ਦੀ ਜੰਮਪਲ ਨਿਊਜ਼ੀਲੈਂਡ ’ਚ ਬਣੀ ਯੂਥ ਐਮ.ਪੀ.

ਮੋਗਾ ਦੀ ਜੰਮਪਲ ਨਿਊਜ਼ੀਲੈਂਡ ’ਚ ਬਣੀ ਯੂਥ ਐਮ.ਪੀ.

ਚੰਡੀਗੜ੍ਹ – ਮੋਗਾ ’ਚ ਜਨਮੀ ਅਨਮੋਲਜੀਤ ਕੌਰ ਘੁੰਮਣ 18 ਸਾਲ ਦੀ ਉਮਰ ’ਚ ਨਿਊਜ਼ੀਲੈਂਡ ਵਿਚ ‘ਯੂਥ ਮੈਂਬਰ ਪਾਰਲੀਮੈਂਟ’ (ਨੌਜਵਾਨ ਸੰਸਦ ਮੈਂਬਰ) ਚੁਣੀ ਗਈ ਹੈ। ਅਨਮੋਲਜੀਤ ਕੌਰ ਦਾ ਪਰਿਵਾਰ 17 ਸਾਲ ਪਹਿਲਾਂ ਨਿਊਜ਼ੀਲੈਂਡ ਜਾ ਵਸਿਆ ਸੀ। ਉਸ ਦੇ ਪਿਤਾ ਗੁਰਿੰਦਰਜੀਤ ਸਿੰਘ ਤੇ ਮਾਤਾ ਕੁਲਜੀਤ ਕੌਰ ਦੋਵੇਂ ਅਧਿਆਪਕ ਰਹਿ ਚੁਕੇ ਹਨ। ਪਿਤਾ ਗੁਰਿੰਦਰਜੀਤ ਸਿੰਘ ਨੇ ਦਸਿਆ ਕਿ ਨਿਊਜ਼ੀਲੈਂਡ ’ਚ ਹਰ ਸੰਸਦ ਮੈਂਬਰ ਆਪਣੇ ਖੇਤਰ ’ਚੋਂ ਇਕ ਯੂਥ ਸੰਸਦ ਮੈਂਬਰ ਵੀ ਚੁਣਦੇ ਹਨ, ਜੋ ਸੰਸਦ ਵਿਚ ਆਪਣੇ ਵਿਚਾਰ…

VIA PUNJAB
ਅੱਗੇ ਪੜ੍ਹੋ

ਭੂਪੇਸ਼ ਬਘੇਲ ਹੋਣਗੇ ਛੱਤੀਸਗੜ੍ਹ ਦੇ ਮੁੱਖ ਮੰਤਰੀ

ਭੂਪੇਸ਼ ਬਘੇਲ ਹੋਣਗੇ ਛੱਤੀਸਗੜ੍ਹ ਦੇ ਮੁੱਖ ਮੰਤਰੀ

ਨਵੀਂ ਦਿਲੀ – ਛਤੀਸਗੜ੍ਹ ’ਚ ਨਵੇਂ ਮੁਖ ਮੰਤਰੀ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਜਾਰੀ ਚਰਚਾਵਾਂ ਉਸ ਸਮੇਂ ਖ਼ਤਮ ਹੋ ਗਈਆਂ, ਜਦੋਂ ਵਿਧਾਇਕ ਦਲ ਨੇ ਮੁਖ ਮੰਤਰੀ ਚੁਣ ਲਿਆ। ਵਿਧਾਇਕ ਦਲ ਦੀ ਮੀਟਿੰਗ ’ਚ ਭੂਪੇਸ਼ ਬਘੇਲ ਨੂੰ ਨਵਾਂ ਮੁਖ ਮੰਤਰੀ ਚੁਣਿਆ ਗਿਆ। ਦਸਿਆ ਜਾ ਰਿਹਾ ਹੈ ਕਿ ਸਹੁੰ ਚੁਕ ਸਮਾਰੋਹ ਸੋਮਵਾਰ ਨੂੰ ਹੋ ਸਕਦਾ ਹੈ। ਇਸ ਮੌਕੇ ਭੂਪੇਸ਼ ਬਘੇਲ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਹੋਵੇਗੀ। ਉਨ੍ਹਾਂ ਕਿਹਾ ਕਿ…

VIA PUNJAB
ਅੱਗੇ ਪੜ੍ਹੋ
1 967 968 969 970 971 1,271