ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 21 ਨੂੰ ਪਾਕਿਸਤਾਨ ਜਾਵੇਗਾ ਸਿੱਖ ਜਥਾ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ 21 ਨੂੰ ਪਾਕਿਸਤਾਨ ਜਾਵੇਗਾ ਸਿੱਖ ਜਥਾ

ਅੰਮ੍ਰਿਤਸਰ – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ 21 ਨਵੰਬਰ ਨੂੰ ਭੇਜਿਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਜਥੇ ਨਾਲ ਜਾਣ ਵਾਲੇ 1694 ਸ਼ਰਧਾਲੂਆਂ ਨੇ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਪਾਸ ਜਮ੍ਹਾਂ ਕਰਵਾਏ ਸਨ, ਜਿਨ੍ਹਾਂ ਵਿਚੋਂ 1630 ਸ਼ਰਧਾਲੂਆਂ ਦੇ ਪਾਸਪੋਰਟ ਵੀਜੇ ਲਈ ਭੇਜੇ ਗਏ ਹਨ।…

VIA PUNJAB
ਅੱਗੇ ਪੜ੍ਹੋ

ਰਾਸ਼ਟਰਪਤੀ ਕੋਵਿੰਦ ਵਿਅਤਨਾਮ ਅਤੇ ਆਸਟ੍ਰੇਲੀਆ ਦੌਰੇ ਲਈ ਰਵਾਨਾ

ਰਾਸ਼ਟਰਪਤੀ ਕੋਵਿੰਦ ਵਿਅਤਨਾਮ ਅਤੇ ਆਸਟ੍ਰੇਲੀਆ ਦੌਰੇ ਲਈ ਰਵਾਨਾ

ਨਵੀਂ ਦਿੱਲੀ – ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਤੋਂ 6 ਦਿਨਾਂ ਲਈ ਵਿਦੇਸ਼ੀ ਦੌਰੇ ’ਤੇ ਰਹਿਣਗੇ। ਰਾਸ਼ਟਰਪਤੀ ਵੀਅਤਨਾਮ ਅਤੇ ਆਸਟ੍ਰੇਲੀਆ ਲਈ 6 ਦਿਨਾਂ ਦੌਰੇ ਲਈ ਰਵਾਨਾ ਹੋਏ ਹਨ। ਇਸ ਦੌਰੇ ’ਤੇ ਉਨ੍ਹਾਂ ਦਾ ਧਿਆਨ ਰੱਖਿਆ, ਕਾਰੋਬਾਰ ਅਤੇ ਤੇਲ ਖੋਜ ’ਤੇ ਮੁੱਖ ਖੇਤਰਾਂ ’ਚ ਦੁਵੱਲੇ ਸਹਿਯੋਗ ਨੂੰ ਹੋਰ ਵਧਾਉਣ ਵੱਲ ਰਹੇਗਾ।

VIA PUNJAB
ਅੱਗੇ ਪੜ੍ਹੋ

ਸੁਖਬੀਰ ਬਾਦਲ ਤੋਂ ਅੱਜ ਚੰਡੀਗੜ੍ਹ ’ਚ ਹੋਵੇਗੀ ਪੁਛਗਿਛ

ਸੁਖਬੀਰ ਬਾਦਲ ਤੋਂ ਅੱਜ ਚੰਡੀਗੜ੍ਹ ’ਚ ਹੋਵੇਗੀ ਪੁਛਗਿਛ

ਚੰਡੀਗੜ੍ਹ – ਪੰਜਾਬ ਦੇ ਸਾਬਕਾ ਉਪ ਮਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਬੇਅਦਬੀ ਮਾਮਲਿਆਂ ’ਚ ਐਸ. ਆਈ. ਟੀ. ਸੋਮਵਾਰ ਨੂੰ ਪੁਛਗਿਛ ਕਰੇਗੀ। ਐਸ. ਆਈ. ਟੀ. ਵਲੋਂ ਇਹ ਪੁਛਗਿਛ ਅੰਮ੍ਰਿਤਸਰ ’ਚ ਨਹੀਂ ਕੀਤੀ ਜਾਵੇਗੀ। ਸੁਖਬੀਰ ਬਾਦਲ ਨੂੰ ਐਸ. ਆਈ. ਟੀ. ਵਲੋਂ 19 ਨਵੰਬਰ ਨੂੰ ਅੰਮ੍ਰਿਤਸਰ ਤਲਬ ਕੀਤਾ ਗਿਆ ਸੀ, ਜਿਸ ਪਿਛੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਆਪਣੇ ਪ੍ਰਧਾਨ ਤੋਂ ਪੁਛਗਿਛ ਕਰਨ ਲਈ ਐਸ. ਆਈ. ਟੀ. ਨੂੰ ਜਗ੍ਹਾ ਬਦਲਣ ਦੀ ਬੇਨਤੀ ਕੀਤੀ ਗਈ ਸੀ। ਐਤਵਾਰ ਨੂੰ ਹੋਏ ਅੰਮ੍ਰਿਤਸਰ…

VIA PUNJAB
ਅੱਗੇ ਪੜ੍ਹੋ

ਸ਼ੋਪੀਆਂ ’ਚ ਮੁਕਾਬਲੇ ਦੌਰਾਨ 2 ਅੱਤਵਾਦੀ ਢੇਰ

ਸ਼ੋਪੀਆਂ ’ਚ ਮੁਕਾਬਲੇ ਦੌਰਾਨ 2 ਅੱਤਵਾਦੀ ਢੇਰ

ਕਸ਼ਮੀਰ – ਜੰਮੂ-ਕਸ਼ਮੀਰ ਦੇ ਸ਼ੋਪੀਆਂ ’ਚ ਐਤਵਾਰ ਤੜਕੇ ਸੁਰਖਿਆ ਬਲਾਂ ਨੇ ਮੁਕਾਬਲੇ ’ਚ ਦੋ ਅਤਵਾਦੀਆਂ ਨੂੰ ਢੇਰ ਕਰ ਦਿਤਾ। ਸੁਰਖਿਆ ਬਲਾਂ ਅਤੇ ਅਤਵਾਦੀਆਂ ਵਿਚਾਲੇ ਮੁਕਾਬਲਾ ਦਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਰੇਬਨ ਇਲਾਕੇ ’ਚ ਹੋਇਆ। ਜਾਣਕਾਰੀ ਅਨੁਸਾਰ ਫ਼ੌਜ, ਐਸ. ਓ. ਜੀ. ਅਤੇ ਸੀ. ਆਰ.ਪੀ. ਐਫ. ਦੀ ਸੰਯੁਕਤ ਟੀਮ ਨੇ ਮਿਲ ਕੇ ਇਨ੍ਹਾਂ ਅਤਵਾਦੀਆਂ ਵਿਰੁਧ ਮੁਕਾਬਲਾ ਕੀਤਾ। ਸੁਰਖਿਆ ਬਲਾਂ ਨੂੰ ਅਤਵਾਦੀਆਂ ਦੀ ਮੌਜੂਦਗੀ ਬਾਰੇ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ। ਇਸ ਦੇ ਬਾਅਦ ਸੰਯੁਕਤ ਟੀਮ ਨੇ ਅਤਵਾਦੀਆਂ…

VIA PUNJAB
ਅੱਗੇ ਪੜ੍ਹੋ

ਅੰਮ੍ਰਿਤਸਰ ਨੇੜੇ ਨਿਰੰਕਾਰੀ ਭਵਨ ’ਤੇ ਗਰਨੇਡ ਹਮਲੇ ’ਚ 4 ਮੌਤਾਂ

ਅੰਮ੍ਰਿਤਸਰ ਨੇੜੇ ਨਿਰੰਕਾਰੀ ਭਵਨ ’ਤੇ ਗਰਨੇਡ ਹਮਲੇ ’ਚ 4 ਮੌਤਾਂ

ਹਮਲੇ ਪਿੱਛੇ ਅੱਤਵਾਦੀਆਂ ਦਾ ਹੱਥ : ਡੀ.ਜੀ.ਪੀ. ਅੰਮ੍ਰਿਤਸਰ – ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਅਦਲੀਵਾਲ ’ਚ ਸੰਤ ਨਿਰੰਕਾਰੀ ਮੰਡਲ ’ਚ ਅਤਵਾਦੀ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਸਿਆ ਜਾ ਰਿਹਾ ਹੈ ਕਿ ਨਿਰੰਕਾਰੀ ਭਵਨ ’ਚ ਸਤਿਸੰਗ ਦੌਰਾਨ ਦੋ ਨੌਜਵਾਨਾਂ ਨੇ ਗ੍ਰੇਨੇਡ ਬੰਬ ਸੁਟਿਆ ਤੇ ਧਮਾਕੇ ਦੀ ਵਾਰਦਾਤ ਨੂੰ ਅੰਜਾਮ ਦਿਤਾ। ਇਸ ਘਟਨਾ ’ਚ 4 ਲੋਕਾਂ ਦੀ ਮੌਤ ਅਤੇ ਕਰੀਬ 20 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਇਸ ਹਮਲੇ ਨੂੰ ਦਹਿਸ਼ਤੀ ਕਾਰਵਾਈ…

VIA PUNJAB
ਅੱਗੇ ਪੜ੍ਹੋ

ਉਤਰਾਖੰਡ : ਬਸ ਖਡ ’ਚ ਡਿਗੀ, 12 ਦੀ ਮੌਤ

ਉਤਰਾਖੰਡ : ਬਸ ਖਡ ’ਚ ਡਿਗੀ, 12 ਦੀ ਮੌਤ

ਦੇਹਰਾਦੂਨ – ਉਤਰਾਖੰਡ ’ਚ ਐਤਵਾਰ ਨੂੰ ਉਤਰਕਾਸ਼ੀ-ਯਮੁਨੋਤਰੀ ਹਾਈਵੇਅ ’ਤੇ ਦੀਮਤਾ ਨੇੜ੍ਹੇ ਇਕ ਯਾਤਰੀ ਬਸ ਖਡ ’ਚ ਡਿਗ ਗਈ, ਜਿਸ ਕਾਰਨ 12 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ ਜ਼ਖ਼ਮੀ ਹੋ ਗਏ। ਦਸਿਆ ਜਾ ਰਿਹਾ ਹੈ ਕਿ ਬਸ ’ਚ 20 ਲੋਕ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਣ ਮਗਰੋਂ ਪੁਲਿਸ ਮੌਕੇ ’ਤੇ ਪੁਜੀ ਅਤੇ ਸਥਾਨਕ ਲੋਕਾਂ ਨਾਲ ਮਿਲ ਕੇ ਜ਼ਖ਼ਮੀਆਂ ਨੂੰ ਬਸ ’ਚੋਂ ਬਾਹਰ ਕਢਿਆ ਗਿਆ। ਜ਼ਖ਼ਮੀਆਂ ਨੂੰ ਨੇੜੇ ਦੇ ਸਥਾਨਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

VIA PUNJAB
ਅੱਗੇ ਪੜ੍ਹੋ

ਸੁਲਤਾਨਪੁਰ ਲੋਧੀ ਵਿਖੇ 23 ਨਵੰਬਰ ਦੇ ਸਮਾਗਮ ਵਿਚ ਸ਼ਾਮਲ ਹੋਣਗੇ ਪੰਜਾਬ ਦੇ ਰਾਜਪਾਲ

ਸੁਲਤਾਨਪੁਰ ਲੋਧੀ ਵਿਖੇ 23 ਨਵੰਬਰ ਦੇ ਸਮਾਗਮ ਵਿਚ ਸ਼ਾਮਲ ਹੋਣਗੇ ਪੰਜਾਬ ਦੇ ਰਾਜਪਾਲ

ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਵੱਲੋਂ ਦਿੱਤਾ ਸੱਦਾ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਕੀਤਾ ਪ੍ਰਵਾਨ ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਇਸ ਸਾਲ ਸੁਲਤਾਨਪੁਰ ਲੋਧੀ ਵਿਖੇ ਕੀਤੇ ਜਾਣ ਵਾਲੇ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਸ਼੍ਰੋਮਣੀ ਕਮੇਟੀ ਦਾ ਸੱਦਾ ਪ੍ਰਵਾਨ ਕਰ ਲਿਆ ਹੈ। ਉਹ 23 ਨਵੰਬਰ 2018 ਦੇ ਸਮਾਗਮ ਵਿਚ ਗੁਰਦੁਆਰਾ…

VIA PUNJAB
ਅੱਗੇ ਪੜ੍ਹੋ

ਮਿਤਾਲੀ ਰਾਜ ਹੈ ਟੀ-20 ‘ਚ ਨੰਬਰ-1

ਮਿਤਾਲੀ ਰਾਜ ਹੈ ਟੀ-20 ‘ਚ ਨੰਬਰ-1

ਨਵੀਂ ਦਿੱਲੀ – ਮਹਿਲਾ ਟੀ-20 ਵਰਲਡ ਕੱਪ ‘ਚ ਮਿਤਾਲੀ ਰਾਜ ਨੇ ਇਕ ਨਵਾਂ ਮੁਕਾਮ ਹਾਸਲ ਕਰ ਲਿਆ ਹੈ। ਭਾਰਤ ਦੀ ਵਨ ਡੇ ਕਪਤਾਨ ਅਤੇ ਸਟਾਰ ਬੱਲੇਬਾਜ਼ ਮਿਤਾਲੀ ਰਾਜ ਨੇ ਅੰਤਰਰਾਸ਼ਟਰੀ ਟੀ-20 ਮੈਚਾਂ ‘ਚ ਦੌੜਾਂ ਬਣਾਉਣ ‘ਚ ਰੋਹਿਤ ਸ਼ਰਮਾ ਨੂੰ ਪਿੱਛਲੇ ਛੱਡ ਦਿੱਤਾ ਹੈ। ਮਿਤਾਲੀ ਦੇ ਨਾਂ ਅੰਤਰਰਾਸ਼ਟਰੀ ਟੀ-20 ਮੈਚਾਂ ‘ਚ 2232 ਦੌੜਾਂ ਹੋ ਗਈਆਂ ਹਨ। ਵਰਲਡ ਟੀ-20 ‘ਚ ਪਾਕਿਸਤਾਨ ਖਿਲਾਫ ਅਰਧਸੈਂਕੜਾ ਪਾਰੀ ਦੌਰਾਨ ਉਨ੍ਹਾਂ ਨੂੰ ਹਾਸਲ ਕੀਤਾ। ਇਸ ਮੈਚ ‘ਚ ਜਿੱਤ ਦੇ ਜਰੀਏ ਟੀਮ ਇੰਡੀਆ…

VIA PUNJAB
ਅੱਗੇ ਪੜ੍ਹੋ

ਰੂਟ ਦੇ ਸੈਂਕੜੇ ਨਾਲ ਇੰਗਲੈਂਡ ਨੇ ਕੀਤੀ ਵਾਪਸੀ

ਰੂਟ ਦੇ ਸੈਂਕੜੇ ਨਾਲ ਇੰਗਲੈਂਡ ਨੇ ਕੀਤੀ ਵਾਪਸੀ

ਪੱਲੇਕੇਲ – ਕਪਤਾਨ ਜੋ ਰੂਟ ਦੇ ਸ਼ਾਨਦਾਰ ਸੈਂਕੜੇ ਨਾਲ ਇੰਗਲੈਂਡ ਨੇ ਸ਼੍ਰੀਲੰਕਾ ਵਿਰੁੱਧ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਆਪਣੀ ਦੂਜੀ ਪਾਰੀ ਵਿਚ 9 ਵਿਕਟਾਂ ‘ਤੇ 324 ਦੌੜਾਂ ਬਣਾ ਲਈਆਂ ਹਨ। ਇੰਗਲੈਂਡ ਕੋਲ ਹੁਣ 278 ਦੌੜਾਂ ਦੀ ਬੜ੍ਹਤ ਹੋ ਗਈ ਹੈ ਤੇ ਉਸਦੀ ਇਕ ਵਿਕਟ ਬਾਕੀ ਹੈ। 27 ਸਾਲਾ ਰੂਟ ਨੇ ਆਪਣੇ ਕਰੀਅਰ ਦਾ 15ਵਾਂ ਸੈਂਕੜਾ ਬਣਾਇਆ ਤੇ ਆਪਣੀ ਟੀਮ ਨੂੰ ਸੰਭਾਲਿਆ। ਰੂਟ ਨੇ 146 ਗੇਂਦਾਂ ‘ਤੇ 124 ਦੌੜਾਂ ਵਿਚ 10 ਚੌਕੇ ਤੇ…

VIA PUNJAB
ਅੱਗੇ ਪੜ੍ਹੋ

15 ਕਰੋੜ ਕਲੱਬ ‘ਚ ਸ਼ਾਮਲ ਹੋਇਆ ਰਿਸ਼ਭ ਪੰਤ

15 ਕਰੋੜ ਕਲੱਬ ‘ਚ ਸ਼ਾਮਲ ਹੋਇਆ ਰਿਸ਼ਭ ਪੰਤ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਲੀਜੈਂਡ ਸਚਿਨ ਤੇਂਦੁਲਕਰ ਤੇ ਧਾਕੜ ਕ੍ਰਿਕਟਰ ਵਿਰਾਟ ਕੋਹਲੀ ਨੇ ਕਰੀਅਰ ਦੇ ਸ਼ੁਰੂਆਤੀ ਦੌਰ ਵਿਚ ਇੰਨੀ ਵੱਡੀ ਛਲਾਂਗ ਨਹੀਂ ਲਾਈ ਹੋਵੇਗੀ ਜਿੰਨੀ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਲਾ ਦਿੱਤੀ ਹੈ। 21 ਸਾਲਾ ਰਿਸ਼ਭ ਪੰਤ ਨੂੰ ਆਈ. ਪੀ. ਐੱਲ. ਟੀਮ ਦਿੱਲੀ ਡੇਅਰਡੇਵਿਲਜ਼ ਨੇ ਆਈ. ਪੀ. ਐੱਲ.-2019 ਦੇ 12ਵੇਂ ਸੈਸ਼ਨ ਲਈ ਟੀਮ ਵਿਚ ਰਿਟੇਨ ਕੀਤਾ ਹੈ। ਇਹ ਲਗਾਤਾਰ ਦੂਜਾ ਸਾਲ ਹੈ, ਜਦੋਂ ਦਿੱਲੀ ਨੇ ਰਿਸ਼ਭ ਨੂੰ ਰਿਟੇਨ ਕੀਤਾ ਹੈ। 2018 ਵਿਚ ਜਦੋਂ…

VIA PUNJAB
ਅੱਗੇ ਪੜ੍ਹੋ
1 1,022 1,023 1,024 1,025 1,026 1,271