ਸਰੋਂ ਦੇ ਤੇਲ ਦੀ ਮਿਲਾਵਟ ਕਰਨ ਵਾਲਿਆਂ ਲਈ ਕਾਲਾ ਦਿਨ

ਸਰੋਂ ਦੇ ਤੇਲ ਦੀ ਮਿਲਾਵਟ ਕਰਨ ਵਾਲਿਆਂ ਲਈ ਕਾਲਾ ਦਿਨ

ਕਈ ਮਿੱਲਾਂ ਐਫ.ਐਸ.ਐਸ.ਏ.ਆਈ. ਲਾਇਸੰਸ ਬਿਨਾਂ ਹੀ ਚਲਦੀਆਂ ਪਾਈਆਂ ਗਈਆਂ ਚੰਡੀਗੜ – ਸ਼ੁਰੂਆਤੀ ਚਿਤਾਵਨੀ ਦੇ ਬਾਅਦ ਵੀ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਸਰੋਂ ਦੇ ਤੇਲ ਦੀ ਮਿਲਾਵਟਖੋਰੀ ਵਿੱਚ ਲਿਪਤ ਵਿਅਕਤੀਆਂ ‘ਤੇ ਫੂਡ ਸੇਫਟੀ ਟੀਮਾਂ ਨੇ ਜ਼ੋਰਦਾਰ ਹੱਲਾ ਬੋਲ ਦਿੱਤਾ।ਇਸ ਬਾਰੇ ਜਾਣਕਾਰੀ ਦਿੰਦਿਆਂ ਖੁਰਾਕ ਅਤੇ ਡਰੱਗ ਪ੍ਰਸ਼ਾਸਨ ਕਮਿਸ਼ਨਰ, ਪੰਜਾਬ ਸ੍ਰੀ ਕੇ.ਐਸ. ਪੰਨੂੰ ਨੇ ਦੱਸਿਆ ਕਿ ਅਬੋਹਰ ਵਿਖੇ ਐਨ.ਜੀ. ਤੇਲ ਮਿੱਲ ‘ਤੇ ਛਾਪੇਮਾਰੀ ਦੌਰਾਨ ਫਾਜ਼ਿਲਕਾ ਫੂਡ ਸੇਫਟੀ ਟੀਮ ਨੂੰ 725 ਲੀਟਰ ਨਕਲੀ ਸਰੋ ਦਾ ਤੇਲ ਅਤੇ 352…

VIA PUNJAB
ਅੱਗੇ ਪੜ੍ਹੋ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਗੁਰਮਤਿ ਸਮਾਗਮ

ਗਿਆਨੀ ਜਗਤਾਰ ਸਿੰਘ, ਗਿਆਨੀ ਗੁਰਬਚਨ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ ਅੰਮ੍ਰਿਤਸਰ -ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਲੰਘੀ ਰਾਤ ਨੂੰ ਇਕ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਇ ਸਿੰਘ, ਭਾਈ ਸੰਦੀਪ ਸਿੰਘ, ਭਾਈ ਕਰਨੈਲ ਸਿੰਘ, ਭਾਈ ਰਵਿੰਦਰ ਸਿੰਘ ਤੋਂ ਇਲਾਵਾ ਡਾ. ਗੁਰਵਿੰਦਰ ਸਿੰਘ…

VIA PUNJAB
ਅੱਗੇ ਪੜ੍ਹੋ

ਚੀਨ ਨਾਲ ਦੋਸਤੀ ਪਾਕਿ ਦੀ ਵਿਦੇਸ਼ ਨੀਤੀ ਦਾ ਮਹੱਤਵਪੂਰਣ ਹਿੱਸਾ : ਇਮਰਾਨ

ਚੀਨ ਨਾਲ ਦੋਸਤੀ ਪਾਕਿ ਦੀ ਵਿਦੇਸ਼ ਨੀਤੀ ਦਾ ਮਹੱਤਵਪੂਰਣ ਹਿੱਸਾ : ਇਮਰਾਨ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਚੀਨ ਨਾਲ ਦੋਸਤੀ ਨੂੰ ਦੇਸ਼ ਦੀ ਵਿਦੇਸ਼ ਨੀਤੀ ਦਾ ਮਹੱਤਵਪੂਰਨ ਹਿੱਸਾ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 50 ਅਰਬ ਡਾਲਰ ਦੀ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ ਯੋਜਨਾ ਨੂੰ ਲਾਗੂ ਕਰਨ ਦੀ ਵਚਨਬੱਧਤਾ ਵੀ ਜ਼ਾਹਰ ਕੀਤੀ। ਪਾਕਿਸਤਾਨ ਅਤੇ ਚੀਨ ਨੇ ਐਤਵਾਰ ਨੂੰ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਯੋਜਨਾ ਨੂੰ ਲਾਗੂ ਕਰਨ ਸਬੰਧੀ ਵਚਨਬੱਧਤਾ ਜ਼ਾਹਰ ਕੀਤੀ । ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਪਾਕਿਸਤਾਨ ਯਾਤਰਾ ਦੌਰਾਨ ਦੋਹਾਂ ਦੇਸ਼ਾਂ…

VIA PUNJAB
ਅੱਗੇ ਪੜ੍ਹੋ

ਸਾਨੂੰ ਦਿਖਾਉਣ ਲਈ ਉੱਤਰੀ ਕੋਰੀਆ ਨੇ ਨਹੀਂ ਕੀਤਾ ਪ੍ਰਮਾਣੂ ਹਥਿਆਰਾਂ ਦਾ ਪ੍ਰਦਰਸ਼ਨ : ਟਰੰਪ

ਸਾਨੂੰ ਦਿਖਾਉਣ ਲਈ ਉੱਤਰੀ ਕੋਰੀਆ ਨੇ ਨਹੀਂ ਕੀਤਾ ਪ੍ਰਮਾਣੂ ਹਥਿਆਰਾਂ ਦਾ ਪ੍ਰਦਰਸ਼ਨ : ਟਰੰਪ

ਵਾਸ਼ਿੰਗਟਨ – ਉੱਤਰੀ ਕੋਰੀਆ ਨੇ ਆਪਣੇ ਸਥਾਪਨਾ ਦਿਵਸ ‘ਤੇ 70ਵੀਂ ਵਰ੍ਹੇਗੰਢ ‘ਤੇ ਫੌਜੀ ਪਰੇਡ ਕੱਢੀ। ਇਸ ਵਿਚਾਲੇ ਹੈਰਾਨੀ ਵਾਲੀ ਗੱਲ ਇਹ ਸੀ ਕਿ ਹਮੇਸ਼ਾ ਆਪਣੀ ਤਾਕਤ ਦਿਖਾਉਣ ਵਾਲੇ ਉੱਤਰੀ ਕੋਰੀਆ ਨੇ ਇਸ ਖਾਸ ਦਿਨ ‘ਤੇ ਅੰਤਰ-ਮਹਾਦੀਪ ਬੈਲੇਸਟਿਕ ਮਿਜ਼ਾਈਲਾਂ ਦਾ ਪ੍ਰਦਰਸ਼ਨ ਨਹੀਂ ਕੀਤਾ। ਇਹ ਮਿਜ਼ਾਈਲਾਂ ਅਮਰੀਕਾ ਦੇ ਮੁੱਖ ਭੂ-ਭਾਗ ਤੱਕ ਮਾਤ ਪਾਉਣ ‘ਚ ਸਮਰੱਥ ਹਨ। ਪਿਓਂਗਯਾਂਗ ਦੇ ਮੱਧ ‘ਚ ਕਿਮ ਜੋਂਗ ਉਨ ਦੇ ਸਾਹਮਣੇ ਜਵਾਨਾਂ, ਤੋਪਾਂ ਅਤੇ ਟੈਂਕਾਂ ਦਾ ਪ੍ਰਦਰਸ਼ਨ ਕੀਤਾ ਗਿਆ ਪਰ ਕਿਸੇ ਪ੍ਰਕਾਰ ਦੇ…

VIA PUNJAB
ਅੱਗੇ ਪੜ੍ਹੋ

ਅਮਰੀਕਾ ਹੁਣ ਇੰਟਰਨੈਸ਼ਨਲ ਕੋਰਟ ਖਿਲਾਫ ਸਖਤ ਪਾਬੰਦੀਆਂ ਲਾਉਣ ਦੀ ਤਿਆਰੀ ‘ਚ

ਅਮਰੀਕਾ ਹੁਣ ਇੰਟਰਨੈਸ਼ਨਲ ਕੋਰਟ ਖਿਲਾਫ ਸਖਤ ਪਾਬੰਦੀਆਂ ਲਾਉਣ ਦੀ ਤਿਆਰੀ ‘ਚ

ਵਾਸ਼ਿੰਗਟਨ – ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਸੰਗਠਨ (ਯੂ. ਐੱਨ. ਐੱਚ. ਆਰ. ਸੀ.) ਅਤੇ ਗਲੋਬਲ ਵਪਾਰ ਸੰਗਠਨ (ਡਬਲਯੂ. ਟੀ. ਓ.) ਨੂੰ ਧਮਕਾਉਣ ਤੋਂ ਬਾਅਦ ਹੁਣ ਅਮਰੀਕਾ ਅੰਤਰਰਾਸ਼ਟਰੀ ਅਪਰਾਧ ਕੋਰਟ (ਆਈ. ਸੀ. ਸੀ.) ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਸੋਮਵਾਰ ਨੂੰ ਹੈਗ ‘ਚ ਸਥਿਤ ਅੰਤਰਰਾਸ਼ਟਰੀ ਅਪਰਾਧ ਨਿਆਂ ਖਿਲਾਫ ਅਮਰੀਕਾ ਹਮਲਾਵਰ ਰੁਖ ਅਪਣਾਉਣ ਜਾ ਰਿਹਾ ਹੈ। ਅਮਰੀਕਾ ਨੇ ਧਮਕੀ ਦਿੱਤੀ ਹੈ ਕਿ ਜੇਕਰ ਅਫਗਾਨਿਸਤਾਨ ‘ਚ ਜਾਰੀ ਕਥਿਤ ਯੁੱਧ ਅਪਰਾਧ ਨੂੰ ਲੈ ਕੇ ਅਮਰੀਕਾ ਖਿਲਾਫ ਕੋਈ ਜਾਂਚ…

VIA PUNJAB
ਅੱਗੇ ਪੜ੍ਹੋ

ਜਿਨਸੀ ਸੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ CBS ਚੇਅਰਮੈਨ ਦਾ ਅਸਤੀਫਾ

ਜਿਨਸੀ ਸੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ CBS ਚੇਅਰਮੈਨ ਦਾ ਅਸਤੀਫਾ

ਨਿਊਯਾਰਕ – ਅਮਰੀਕੀ ਟੈਲੀਵੀਜ਼ਨ ਨੈੱਟਵਰਕ ਸੀ. ਬੀ. ਐੱਸ. ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਲੇਸਲੀ ਮੂਨਵੇਸ ਨੇ ਜਿਨਸੀ ਸੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਕੰਪਨੀ ਨੇ ਐਤਵਾਰ ਦੇਰ ਸ਼ਾਮ ਇਕ ਬਿਆਨ ‘ਚ ਇਹ ਐਲਾਨ ਕੀਤਾ। ਬਿਆਨ ‘ਚ ਕਿਹਾ ਗਿਆ ਕਿ ਸੀ. ਬੀ. ਐੱਸ. ਦੇ ਚੀਫ ਅਪਰੈਟਿੰਗ ਅਫਸਰ ਜੋਸੇਫ ਇਜਾਨੀਐੱਲੋ ਆਖਰੀ ਸੀ. ਈ. ਓ. ਅਤੇ ਪ੍ਰਧਾਨ ਦੇ ਰੂਪ ‘ਚ ਜ਼ਿੰਮੇਵਾਰੀ ਸੰਭਾਲਣਗੇ। ਕੰਪਨੀ ਮੂਨਵੇਸ ਦੇ ਸਥਾਈ ਵਿਕਲਪ ਦੀ ਭਾਲ ਕਰ…

VIA PUNJAB
ਅੱਗੇ ਪੜ੍ਹੋ

ਜੋਕੋਵਿਚ ਨੇ ਤੀਜਾ US Open ਖਿਤਾਬ ਜਿੱਤਿਆ

ਜੋਕੋਵਿਚ ਨੇ ਤੀਜਾ US Open ਖਿਤਾਬ ਜਿੱਤਿਆ

8ਵੀਂ ਵਾਰ ਅਮਰੀਕੀ ਓਪਨ ਫਾਈਨਲ ਖੇਡਣ ਵਾਲੇ ਜੋਕੋਵਿਚ ਨੇ 6-3, 7-6, 6-3 ਨਾਲ ਜਿੱਤ ਦਰਜ ਕੀਤੀ। ਉਹ 2011 ਅਤੇ 2015 ਵਿਚ ਵੀ ਖਿਤਾਬ ਜਿੱਤ ਚੁੱਕਾ ਹੈ ਅਤੇ ਗ੍ਰੈਂਡਸਲੈਮ ਖਿਤਾਬ ਦੇ ਮਾਮਲੇ ਵਿਚ ਰਾਫੇਲ ਨਡਾਲ ਤੋਂ 3 ਅਤੇ ਰੋਜਰ ਫੈਡਰਰ ਤੋਂ 6 ਖਿਤਾਬ ਪਿੱਛੇ ਹੈ। ਸਰਬੀਆ ਦਾ ਇਹ ਖਿਡਾਰੀ ਪਿਛਲੇ ਸਾਲ ਕੋਹਣੀ ਦੀ ਸੱਟ ਕਾਰਨ ਨਹੀਂ ਖੇਡ ਸਕਿਆ ਸੀ। ਦੁਨੀਆ ਦਾ ਸਾਬਕਾ ਨੰਬਰ ਇਕ ਖਿਡਾਰੀ ਡੇਲ ਪੋਤਰੋ 9 ਸਾਲ ਪਹਿਲਾਂ ਅਮਰੀਕੀ ਓਪਨ ਜਿੱਤਣ ਤੋਂ ਬਾਅਦ ਦੂਜੀ…

VIA PUNJAB
ਅੱਗੇ ਪੜ੍ਹੋ

ICC ਮਹਿਲਾ ਚੈਂਪੀਅਨਸ਼ਿਪ ਲਈ ਸ਼੍ਰੀਲੰਕਾ ਦਾ ਦੌਰਾ ਕਰੇਗੀ ਭਾਰਤੀ ਟੀਮ

ICC ਮਹਿਲਾ ਚੈਂਪੀਅਨਸ਼ਿਪ ਲਈ ਸ਼੍ਰੀਲੰਕਾ ਦਾ ਦੌਰਾ ਕਰੇਗੀ ਭਾਰਤੀ ਟੀਮ

ਦੁਬਈ – ਭਾਰਤੀ ਟੀਮ ਆਈ. ਸੀ. ਸੀ. ਮਹਿਲਾ ਚੈਂਪੀਅਨਸ਼ਿਪ ਦੇ ਤੀਜੇ ਦੌਰ ਦੇ ਮੁਕਾਬਲੇ ਲਈ 11 ਤੋਂ 16 ਸਤੰਬਰ ਤੱਕ ਸ਼੍ਰੀਲੰਕਾ ਦਾ ਦੌਰਾ ਕਰੇਗੀ। ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ 2021 ਲਈ ਕੁਆਲੀਫਾਈ ਕਰਨ ਦੀ ਦੌੜ ਵਿਚ ਹੇਠਲੇ ਸਥਾਨ ‘ਤੇ ਚਲ ਰਹੀ ਸ਼੍ਰੀਲੰਕਾ, ਭਾਰਤ, ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਦੀ ਨਜ਼ਰ ਚੋਟੀ 4 ਵਿਚ ਚਲ ਰਹੇ ਆਸਟਰੇਲੀਆ, ਇੰਗਲੈਂਡ, ਪਾਕਿਸਤਾਨ ਅਤੇ ਨਿਊਜ਼ੀਲੈਂਡ ਦੇ ਕਰੀਬ ਪਹੁੰਚਣ ‘ਤੇ ਟਿਕੀ ਹੈ। ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ 2017 ਦੇ ਫਾਈਨਲ…

VIA PUNJAB
ਅੱਗੇ ਪੜ੍ਹੋ

ਕੇਜਰੀਵਾਲ ਵੱਲੋਂ 40 ਸੇਵਾਵਾਂ ਦੀ ਘਰ-ਘਰ ਤੱਕ ਪਹੁੰਚ ਦੀ ਯੋਜਨਾ ਸ਼ੁਰੂ

ਕੇਜਰੀਵਾਲ ਵੱਲੋਂ 40 ਸੇਵਾਵਾਂ ਦੀ ਘਰ-ਘਰ ਤੱਕ ਪਹੁੰਚ ਦੀ ਯੋਜਨਾ ਸ਼ੁਰੂ

ਨਵੀਂ ਦਿੱਲੀ – ਦਿੱਲੀ ਸਰਕਾਰ ਵੱਲੋਂ ਰਾਜਧਾਨੀ ਵਾਸੀਆਂ ਦੇ ਸਰਕਾਰੀ ਦਫ਼ਤਰਾਂ ਦੇ ਚੱਕਰ ਘਟਾਉਣ ਤੇ ਦਲਾਲਾਂ ਤੋਂ ਛੁਟਕਾਰਾ ਪਾਉਣ ਲਈ 40 ਸੇਵਾਵਾਂ ਦੀ ਘਰ ਤੱਕ ਪਹੁੰਚ (ਹੋਮ ਡਲਿਵਰੀ) ਯੋਜਨਾ ਅੱਜ ਦਿੱਲੀ ਸਕੱਤਰੇਤ ਵਿੱਚ ਸ਼ੁਰੂ ਕੀਤੀ ਗਈ। ਇਸ ਯੋਜਨਾ ਦੇ ਪਹਿਲੇ ਪੜਾਅ ਤਹਿਤ ਲੋਕ ਜਾਤੀ ਪ੍ਰਮਾਣ ਪੱਤਰ, ਡਰਾਈਵਿੰਗ ਲਾਇਸੈਂਸ, ਪਾਣੀ ਦਾ ਕੁਨੈਕਸ਼ਨ, ਵਿਆਹ ਦਾ ਸਰਟੀਫ਼ਿਕੇਟ ਸਮੇਤ ਹੋਰ ਸੇਵਾਵਾਂ ਲਈ ਸਰਕਾਰ ਵੱਲੋਂ ਤੈਅ ਨੁਮਾਇੰਦੇ ਘਰਾਂ ਵਿੱਚ ਹੀ ਸੇਵਾਵਾਂ ਦੇਣਗੇ। ਕਈ ਤਰ੍ਹਾਂ ਦੇ ਡਿੱਕ-ਡੋਲੇ ਖਾ ਚੁੱਕੀ ਇਸ ਯੋਜਨਾ…

VIA PUNJAB
ਅੱਗੇ ਪੜ੍ਹੋ

ਪਲੇਠੇ ਤੇ ਅੰਤਿਮ ਮੈਚ ਵਿੱਚ ਸੈਂਕੜਾ ਮਾਰਨ ਵਾਲਾ ਪੰਜਵਾਂ ਬੱਲੇਬਾਜ਼ ਬਣਿਆ ਕੁੱਕ

ਪਲੇਠੇ ਤੇ ਅੰਤਿਮ ਮੈਚ ਵਿੱਚ ਸੈਂਕੜਾ ਮਾਰਨ ਵਾਲਾ ਪੰਜਵਾਂ ਬੱਲੇਬਾਜ਼ ਬਣਿਆ ਕੁੱਕ

ਲੰਡਨ – ਭਾਰਤ ਖ਼ਿਲਾਫ਼ 2006 ਦੌਰਾਨ ਨਾਗਪੁਰ ਵਿੱਚ ਆਪਣੇ ਪਲੇਠੇ ਮੈਚ ਵਿੱਚ ਸੈਂਕੜਾ ਮਾਰਨ ਵਾਲੇ ਇੰਗਲੈਂਡ ਦੇ ਬੱਲੇਬਾਜ਼ ਅਲਿਸਟੇਅਰ ਕੁੱਕ ਨੇ ਅੱਜ ਆਪਣੇ ਅੰਤਿਮ ਟੈਸਟ ਦੀ ਦੂਜੀ ਪਾਰੀ ਨੂੰ ਸੈਂਕੜਾ ਮਾਰ ਕੇ ਯਾਦਗਾਰ ਬਣਾ ਦਿੱਤਾ। ਭਾਰਤ ਖ਼ਿਲਾਫ਼ ਕੁੱਕ ਨੇ ਟੈਸਟ ਕਰੀਅਰ ਦਾ 33ਵਾਂ ਅਤੇ ਆਖ਼ਰੀ ਸੈਂਕੜਾ ਮਾਰਿਆ। ਕੁੱਕ ਤੋਂ ਪਹਿਲਾਂ ਆਸਟਰੇਲੀਆ ਦੇ ਰੇਗੀ ਡਫ, ਬਿਲ ਪੋਂਨਜ਼ਫੋਰਡ, ਗ੍ਰੈਗ ਚੈਪਲ ਅਤੇ ਭਾਰਤ ਦੇ ਮੁਹੰਮਦ ਅਜ਼ਹਰੂਦੀਨ ਹੀ ਆਪਣੇ ਪਲੇਠੇ ਤੇ ਅੰਤਿਮ ਟੈਸਟ ਮੈਚ ਵਿੱਚ ਸੈਂਕੜਾ ਮਾਰਨ ਦੀ ਵਿਸ਼ੇਸ਼…

VIA PUNJAB
ਅੱਗੇ ਪੜ੍ਹੋ
1 1,144 1,145 1,146 1,147 1,148 1,271