- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
IND vs AUS : ਸੀਰੀਜ਼ ਬਚਾਉਣ ਉਤਰੇਗਾ ਭਾਰਤ
ਮੈਲਬੋਰਨ- ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਟੀਮ ਆਸਟਰੇਲੀਆ ਦੌਰੇ ਵਿਚ ਜੇਤੂ ਸ਼ੁਰੂਆਤ ਕਰਨ ਤੋਂ ਖੁੰਝ ਗਈ ਪਰ ਉਸ ਦਾ ਸਾਰਾ ਧਿਆਨ ਹੁਣ ਮੈਲਬੋਰਨ ਕ੍ਰਿਕਟ ਗਰਾਊਂਡ ‘ਤੇ ਸ਼ੁੱਕਰਵਾਰ ਨੂੰ ਹੋਣ ਵਾਲੇ ਦੂਜੇ ਟੀ-20 ‘ਤੇ ਲੱਗਾ ਹੋਇਆ ਹੈ, ਜਿੱਥੇ ਜਿੱਤ ਦਰਜ ਕਰ ਕੇ ਉਸ ਦਾ ਇਕੌਲਤਾ ਟੀਚਾ ਸੀਰੀਜ਼ ਬਚਾਉਣਾ ਹੈ। ਭਾਰਤ ਨੂੰ ਗਾਬਾ ਵਿਚ ਪਹਿਲੇ ਮੈਚ ਵਿਚ ਡੀ. ਐੱਲ. ਵਾਈ. ਪ੍ਰਣਾਲੀ ਨਾਲ 4 ਦੌੜਾਂ ਨਾਲ ਹਾਰ ਝੱਲਣੀ ਪਈ ਸੀ, ਜਿਸ ਨਾਲ ਉਹ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਪਿਛੜ ਗਈ। ਆਸਟਰੇਲੀਆ ਦੌਰੇ ਤੋਂ ਪਹਿਲਾਂ ਲਗਾਤਾਰ 6 ਟੀ-20 ਸੀਰੀਜ਼ ਜਿੱਤਣ ਵਾਲੀ ਭਾਰਤੀ ਟੀਮ ਸ਼ੁਰੂਆਤ ਤੋਂ ਜਿੱਤ ਦੀ ਦਾਅਵੇਦਾਰ ਸੀ ਪਰ ਬ੍ਰਿਸਬੇਨ ਤੋਂ ਪਹਿਲਾਂ ਆਪਣੇ ਪਿਛਲੇ ਚਾਰ ਮੈਚ ਲਗਾਤਾਰ ਹਾਰ ਜਾਣ ਵਾਲੀ ਆਸਟਰੇਲੀਆ ਨੇ ਉਸ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਦਿੱਤਾ। ਹਾਲਾਂਕਿ ਹੁਣ ਦੋਵੇਂ ਟੀਮਾਂ ਲਈ ਐੱਮ. ਸੀ. ਜੀ. ਵਿਚ ਦੂਜਾ ਮੈਚ ਕਾਫੀ ਮਹੱਤਵਪੂਰਨ ਹੋ ਗਿਆ ਹੈ। ਭਾਰਤ ਲਈ ਇਹ ਕਰੋ ਜਾਂ ਮਰੋ ਦਾ ਮੈਚ ਹੈ ਤੇ ਆਸਟਰੇਲੀਆ ਕੋਲ ਇਸ ਨੂੰ ਜਿੱਤ ਕੇ 2-0 ਨਾਲ ਸੀਰੀਜ਼ ‘ਤੇ ਕਬਜ਼ਾ ਕਰਨ ਦਾ ਸੁਨਹਿਰੀ ਮੌਕਾ ਹੈ। ਕਪਤਾਨ ਵਿਰਾਟ ਨੇ ਪਿਛਲੇ ਮੈਚ ਵਿਚ ਹਾਰ ਤੋਂ ਬਾਅਦ ਹਾਲਾਂਕਿ ਖਿਡਾਰੀਆਂ ਦੀ ਕੋਈ ਕਮੀ ਨਹੀਂ ਦੱਸੀ ਸੀ ਪਰ ਬੱਲੇਬਾਜ਼ ਸ਼ਿਖਰ ਧਵਨ ਨੇ ਮੰਨਿਆ ਸੀ ਕਿ ਉਸ ਦੀ ਟੀਮ ਨੇ ਚੰਗੇ ਮੌਕੇ ਗੁਆਏ। ਭਾਰਤੀ ਟੀਮ ਇਕ ਸਮੇਂ ਜਿੱਤ ਦੇ ਨੇੜੇ ਸੀ ਪਰ ਉਸ ਦੇ ਤਜਰਬੇਕਾਰ ਬੱਲੇਬਾਜ਼ ਰੋਹਿਤ ਸ਼ਰਮਾ, ਲੋਕੇਸ਼ ਰਾਹੁਲ ਤੇ ਖੁਦ ਵਿਰਾਟ ਵੀ ਲੋੜ ਦੇ ਸਮੇਂ ਸਸਤੇ ਵਿਚ ਆਊਟ ਹੋ ਗਏ। ਧਵਨ ਇਕੱਲਾ ਬੱਲੇਬਾਜ਼ ਸੀ, ਜਿਸ ਨੇ 76 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡ ਕੇ ਟੀਮ ਨੂੰ ਮੈਚ ਵਿਚ ਬਣਾਈ ਰੱਖਿਆ ਸੀ। ਦੂਜੇ ਪਾਸੇ ਆਸਟਰੇਲੀਆ ਲਈ ਜੇਤੂ ਆਗਾਜ਼ ਤੇ ਸੀਰੀਜ਼ ਵਿਚ 1-0 ਦੀ ਬੜ੍ਹਤ ਨਾਲ ਉਸ ਦੇ ਹੌਸਲੇ ਮਜ਼ਬੂਤ ਹੋਏ ਹਨ, ਜਦਕਿ ਭਾਰਤ ‘ਤੇ ਦਬਾਅ ਬਣਿਆ ਹੋਇਆ ਹੈ, ਜਿਸ ਤੋਂ ਉਸ ਨੂੰ ਉਭਰਨਾ ਪਵੇਗਾ। ਭਾਰਤ ਨੇ ਇਸ ਮੈਦਾਨ ‘ਤੇ 2015-16 ਵਿਚ ਆਖਰੀ ਵਾਰ ਆਸਟਰੇਲੀਆ ਨੂੰ ਹਰਾਇਆ ਸੀ ਤੇ ਉਸ ਦੀ ਕੋਸ਼ਿਸ਼ ਇਸ ਨੂੰ ਦੁਹਰਾਉਣ ਦੀ ਹੋਵੇਗੀ।


