- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੋਚ ਰਮੇਸ਼ ਦੀ ਮੌਜੂਦਗੀ ‘ਚ ਸਾਡੀ ਮਾਨਸਿਕਤਾ ਬਦਲੀ ਹਰਮਨਪ੍ਰੀਤ
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ ‘ਚ ਟੀਮ ਨੂੰ ਮਿਲ ਰਹੀ ਸ਼ਾਨਦਾਰ ਸਫਲਤਾ ਦਾ ਸਿਹਰਾ ਨਵੇਂ ਕੋਚ ਰਮੇਸ਼ ਪਵਾਰ ਨੂੰ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਟੀਮ ਦੀ ਮਾਨਸਿਕਤਾ ਬਦਲੀ। ਭਾਰਤੀ ਟੀਮ ਸੈਮੀਫਾਈਨਲ ‘ਚ ਇੰਗਲੈਂਡ ਨਾਲ ਖੇਡੇਗੀ। ਤੁਸ਼ਾਰ ਅਰੋਠੇ ਦੀ ਵਿਵਾਦਤ ਹਾਲਾਤ ‘ਚ ਰਵਾਨਗੀ ਦੇ ਬਾਅਦ ਪੋਵਾਰ ਨੂੰ ਕੋਚ ਬਣਾਇਆ ਗਿਆ ਸੀ। ਰਮਨਪ੍ਰੀਤ ਨੇ ਸੈਮੀਫਾਈਨਲ ਦੀ ਪੂਰਬਲੀ ਸ਼ਾਮ ‘ਤੇ ਕਿਹਾ, ”ਸਾਡੀ ਰਣਨੀਤੀ ਬਿਹਤਰ ਹੋਈ ਹੈ ਅਤੇ ਟੀਚੇ ਵੱਡੇ ਹੋਏ ਹਨ। ਆਤਮਵਿਸ਼ਵਾਸ ਵੀ ਵਧਿਆ ਹੈ। ਮੈਂ ਰਮੇਸ਼ ਪੋਵਾਰ ਨੂੰ ਇਸ ਦਾ ਸਿਹਰਾ ਦੇਣਾ ਚਾਹਾਂਗੀ ਕਿਉਂਕਿ ਉਨ੍ਹਾਂ ਦੇ ਆਊਣ ਨਾਲ ਸਾਡਾ ਰਵੱਈਆ ਅਤੇ ਮਾਨਸਿਕਤਾ ਬਦਲੀ ਹੈ।” ਉਨ੍ਹਾਂ ਕਿਹਾ, ”ਸਾਡਾ ਟੀਚਾ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣਾ ਹੋਵੇਗਾ, ਬਦਲਾ ਲੈਣਾ ਨਹੀਂ।” ਇੰਗਲੈਂਡ ਨੇ ਪਿਛਲੇ ਸਾਲ 50 ਓਵਰਾਂ ਦੇ ਵਿਸ਼ਵ ਕੱਪ ਫਾਈਨਲ ‘ਚ ਭਾਰਤ ਨੂੰ ਹਰਾਇਆ ਸੀ। ਭਾਰਤੀ ਟੀਮ ਨੇ ਅਜੇ ਤੱਕ ਟੀ-20 ਵਿਸ਼ਵ ਕੱਪ ‘ਚ ਆਪਣੇ ਸਾਰੇ ਲੀਗ ਮੈਚ ਜਿੱਤੇ ਹਨ। ਹਰਮਨਪ੍ਰੀਤ ਨੇ ਕਿਹਾ, ”ਸਾਨੂੰ ਵਰਤਮਾਨ ‘ਚ ਜਿਉਣਾ ਹੋਵੇਗਾ। ਫਿਲਹਾਲ ਅਸੀਂ ਚੰਗਾ ਪ੍ਰਦਰਸ਼ਨ ਕਰ ਰਹੇ ਹਾਂ। ਬੀਤੇ ਸਮੇਂ ਬਾਰੇ ਸੋਚਣ ਦੀ ਬਜਾਏ ਸਾਨੂੰ ਲੈਅ ਹਾਸਲ ਕਰਨ ‘ਤੇ ਫੋਕਸ ਕਰਨਾ ਹੋਵੇਗਾ।”


