- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਕੋਹਲੀ ਤੇ ਬੁਮਰਾਹ ਨੇ ਸਰਵੋਤਮ ਦਰਜਾਬੰਦੀ ਬਰਕਰਾਰ ਰੱਖੀ
ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅੱਜ ਜਾਰੀ ਤਾਜ਼ਾ ਆਈਸੀਸੀ ਦੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦਰਜਾਬੰਦੀ ਵਿੱਚ ਚੋਟੀ ’ਤੇ ਬਰਕਰਾਰ ਹਨ। ਭਾਰਤੀ ਟੀਮ ਆਈਸੀਸੀ ਵਿਸ਼ਵ ਕੱਪ ਦੇ ਸੈਮੀ-ਫਾਈਨਲ ਵਿੱਚ ਨਿਊਜ਼ੀਲੈਂਡ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ।ਐਤਵਾਰ ਨੂੰ ਲਾਰਡਜ਼ ਦੇ ਮੈਦਾਨ ’ਤੇ ਖੇਡੇ ਗਏ ਰੋਮਾਂਚਕ ਫਾਈਨਲ ਮਗਰੋਂ ਚੈਂਪੀਅਨ ਇੰਗਲੈਂਡ ਅਤੇ ਉਪ ਜੇਤੂ ਨਿਊਜ਼ੀਲੈਂਡ ਦੇ ਖਿਡਾਰੀਆਂ ਨੂੰ ਤਾਜ਼ਾ ਰੈਂਕਿੰਗਜ਼ ਵਿੱਚ ਫ਼ਾਇਦਾ ਮਿਲਿਆ। ਇਸ ਰੈਂਕਿੰਗਜ਼ ਵਿੱਚ ਸੈਮੀ-ਫਾਈਨਲ ਅਤੇ ਫਾਈਨਲ ਦੇ ਪ੍ਰਦਰਸ਼ਨ ਨੂੰ ਸ਼ਾਮਲ ਕੀਤਾ ਗਿਆ ਹੈ। ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਪਹਿਲੇ ਸਥਾਨਾਂ ’ਤੇ ਕੋਹਲੀ ਅਤੇ ਰੋਹਿਤ ਸ਼ਰਮਾ ਹਨ। ਜਦਕਿ ਗੇਂਦਬਾਜ਼ਾਂ ਵਿੱਚ ਪਹਿਲੇ ਦਸ ਵਿੱਚ ਬੁਮਰਾਹ ਹੀ ਇਕਲੌਤਾ ਭਾਰਤੀ ਹੈ।ਵਿਸ਼ਵ ਕੱਪ ਵਿੱਚ ‘ਮੈਨ ਆਫ ਦਿ ਟੂਰਨਾਮੈਂਟ’ ਰਹੇ ਕੇਨ ਵਿਲੀਅਮਸਨ ਨੇ ਸੈਮੀ-ਫਾਈਨਲ ਮਗਰੋਂ ਕਰੀਅਰ ਦੇ ਸਭ ਤੋਂ ਵੱਧ 799 ਰੈਂਕਿੰਗ ਅੰਕ ਹਾਸਲ ਕੀਤੇ, ਪਰ ਫਾਈਨਲ ਮਗਰੋਂ ਉਸ ਦੇ ਨਾਂਅ 796 ਅੰਕ ਰਹੇ ਅਤੇ ਉਹ ਹਮਵਤਨ ਰੋਸ ਟੇਲਰ ਮਗਰੋਂ ਛੇਵੇਂ ਸਥਾਨ ’ਤੇ ਹੈ। ਇੰਗਲੈਂਡ ਦੇ ਹਰਫ਼ਨਮੌਲਾ ਬੈੱਨ ਸਟੌਕਸ ਕਰੀਅਰ ਦੇ ਸਰਵੋਤਮ 694 ਅੰਕ ਨਾਲ ਬੱਲੇਬਾਜ਼ਾਂ ਦੀ ਸੂਚੀ ਵਿੱਚ 20ਵੇਂ ਸਥਾਨ ’ਤੇ ਪਹੁੰਚ ਗਿਆ। ਟੀਮ ਦੇ ਸਲਾਮੀ ਬੱਲੇਬਾਜ਼ ਜੇਸਨ ਰਾਏ ਸੈਮੀ-ਫਾਈਨਲ ਵਿੱਚ ਆਸਟਰੇਲੀਆ ਖ਼ਿਲਾਫ਼ 65 ਗੇਂਦਾਂ ਵਿੱਚ 85 ਦੌੜਾਂ ਦੇ ਬਲਬੂਤੇ ਪਹਿਲੀ ਵਾਰ ਚੋਟੀ ਦੇ ਦਸ ਵਿੱਚ ਥਾਂ ਬਣਾਉਣ ਵਿੱਚ ਸਫਲ ਰਿਹਾ। ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਰਵਿੰਦਰ ਜਡੇਜਾ ਨੇ 24 ਸਥਾਨਾਂ ਦਾ ਸੁਧਾਰ ਕੀਤਾ ਹੈ। ਨਿਊਜ਼ੀਲੈਂਡ ਖ਼ਿਲਾਫ਼ ਸੈਮੀ-ਫਾਈਨਲ ਵਿੱਚ 77 ਦੌੜਾਂ ਦੀ ਪਾਰੀ ਉਹ 108ਵੇਂ ਸਥਾਨ ’ਤੇ ਆ ਗਿਆ ਹੈ।ਗੇਂਦਬਾਜ਼ਾਂ ਦੀ ਰੈਂਕਿੰਗਜ਼ ਵਿੱਚ ਇੰਗਲੈਂਡ ਦਾ ਕ੍ਰਿਸ ਵੋਕਸ ਕਰੀਅਰ ਦੇ ਸਰਵੋਤਮ 676 ਰੇਟਿੰਗ ਅੰਕ ਨਾਲ ਸੱਤਵੇਂ ਸਥਾਨ ’ਤੇ ਆ ਗਿਆ ਹੈ। ਉਸ ਦੀ ਸਰਵੋਤਮ ਰੈਂਕਿੰਗ ਛੇ ਹੈ। ਟੂਰਨਾਮੈਂਟ ਵਿੱਚ 20 ਵਿਕਟਾਂ ਲੈਣ ਵਾਲੇ ਜੌਫਰਾ ਆਰਚਰ ਪਹਿਲੀ ਵਾਰ ਚੋਟੀ ਦੇ 30 ਵਿੱਚ ਪਹੁੰਚ ਗਿਆ ਹੈ।


