- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਟੈਸਟ ਬੱਲੇਬਾਜ਼ੀ ਰੈਂਕਿੰਗ ਕੋਹਲੀ ਪਹਿਲੇ ਨੰਬਰ ਤੇ ਪੁਜਾਰਾ ਤੀਜੇ ਸਥਾਨ ਤੇ ਕਾਇਮ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਈ. ਸੀ. ਸੀ. ਦੀ ਤਾਜ਼ਾ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਆਪਣਾ ਟਾਪ ਸਥਾਨ ਅਤੇ ਉਸ ਦੇ ਸਾਥੀ ਚੇਤੇਸ਼ਵਰ ਪੁਜਾਰਾ ਨੇ ਤੀਜਾ ਸਥਾਨ ਬਰਕਰਾਰ ਰੱਖਿਆ ਹੈ, ਜਦਕਿ ਸ਼੍ਰੀਲੰਕਾ ਦੇ ਕੁਸ਼ਲ ਪਰੇਰਾ ਨੇ 58 ਸਥਾਨ ਦੀ ਲੰਮੀ ਛਾਲ ਮਾਰੀ। ਕੋਹਲੀ 922 ਰੇਟਿੰਗ ਅੰਕਾਂ ਨਾਲ ਟਾਪ ‘ਤੇ ਹੈ। ਉਸ ਤੋਂ ਬਾਅਦ ਨਿਊਜ਼ੀਲੈਂਡ ਦਾ ਕਪਤਾਨ ਕੇਨ ਵਿਲੀਅਮਸਨ (897 ਅੰਕ) ਅਤੇ ਚੇਤੇਸ਼ਵਰ ਪੁਜਾਰਾ (881 ਅੰਕ) ਦਾ ਨੰਬਰ ਆਉਂਦਾ ਹੈ। ਕੋਹਲੀ ਤੇ ਪੁਜਾਰਾ ਨੂੰ ਛੱਡ ਕੇ ਕੋਈ ਵੀ ਹੋਰ ਭਾਰਤੀ ਟਾਪ-10 ‘ਚ ਸ਼ਾਮਲ ਨਹੀਂ। ਸ਼੍ਰੀਲੰਕਾ ਦੀ ਦੱਖਣੀ ਅਫਰੀਕਾ ਖਿਲਾਫ ਡਰਬਨ ਟੈਸਟ ‘ਚ ਜਿੱਤ ਦਾ ਨਾਇਕ ਰਿਹਾ ਪਰੇਰਾ 51 ਅਤੇ ਅਜੇਤੂ 153 ਦੌੜਾਂ ਦੀਆਂ ਪਾਰੀਆਂ ਦੇ ਦਮ ‘ਤੇ ਆਪਣੇ ਕੈਰੀਅਰ ਦੀ ਸਭ ਤੋਂ ਵਧੀਆ 40ਵੀਂ ਰੈਂਕਿੰਗ ‘ਤੇ ਪਹੁੰਚ ਗਿਆ ਹੈ। ਪਰੇਰਾ ਨੇ ਵਿਸ਼ਵ ਫਰਨਾਂਡੋ (ਅਜੇਤੂ 6) ਨਾਲ ਆਖਰੀ ਵਿਕਟ ਲਈ 78 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਕੇ 83 ਸਾਲ ਪੁਰਾਣਾ ਰਿਕਾਰਡ ਤੋੜਿਆ।


