ਤੁਰਕੀ ਚ ਅਮਰੀਕੀ ਰਾਜਦੂਤ ਨਿਯੁਕਤ ਕਰ ਸਕਦੇ ਹਨ ਟਰੰਪ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪੱਛਮੀ ਏਸ਼ੀਆ ਦੇ ਤਜ਼ਰਬੇਕਾਰ ਡਿਪਲੋਮੈਟ ਡੇਵਿਡ ਸੈਟਰਫੀਲਡ ਨੂੰ ਤੁਰਕੀ ‘ਚ ਰਾਜਦੂਤ ਨਿਯੁਕਤ ਕਰ ਸਕਦੇ ਹਨ। ਰਾਸ਼ਟਰਪਤੀ ਦਫਤਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ ਕਾਰਜਕਾਰੀ ਸਹਾਇਕ ਵਿਦੇਸ਼ ਮੰਤਰੀ ਦੇ ਰੂਪ ‘ਚ ਕੰਮ ਕਰ ਰਹੇ ਸੈਟਰਫੀਲਡ ਦਾ ਪੱਛਮੀ ਏਸ਼ੀਆ ‘ਚ ਕੰਮ ਕਰਨ ਦਾ ਲਗਭਗ ਚਾਰ ਦਹਾਕਿਆਂ ਦਾ ਤਜ਼ਰਬਾ ਹੈ। ਇਨ੍ਹਾਂ ਦੇਸ਼ਾਂ ‘ਚ ਸੀਰੀਆ, ਟਿਊਨੀਸ਼ੀਆ, ਸਾਊਦੀ ਅਰਬ, ਤੇ ਲੇਬਨਾਨ ਵੀ ਸ਼ਾਮਲ ਹੈ। ਤੁਰਕੀ ‘ਚ ਅਮਰੀਕੀ ਰਾਜਦੂਤ ਦਾ ਅਹੁਦਾ ਅਕਤੂਬਰ 2017 ਤੋਂ ਖਾਲੀ ਹੈ। ਰਾਜਦੂਤ ਨਿਯੁਕਤ ਕਰਨ ਸਬੰਧੀ ਫੈਸਲਾ ਉਸ ਵੇਲੇ ਆਇਆ ਜਦੋਂ ਉੱਤਰੀ ਸੀਰੀਆ ‘ਚ ਕੁਰਦਿਸ਼ ਲੜਾਕੂਆਂ ਨੂੰ ਲੈ ਕੇ ਅਮਰੀਕਾ ਤੇ ਤੁਰਕੀ ਦੇ ਵਿਚਾਲੇ ਖਿੱਚੋਤਾਣ ਤੱਲ ਰਹੀ ਹੈ। ਵਰਤਮਾਨ ਸਮੇਂ ਸੀਰੀਆ ‘ਚ ਕਰੀਬ 2000 ਅਮਰੀਕੀ ਫੌਜੀ ਤਾਇਨਾਤ ਹਨ।

VIA PUNJAB