ਫੈਡਰੇਸ਼ਨ ਗਰੇਵਾਲ ਨੇ ਦੋਸ਼ੀਆਂ ਨੂੰ ਸਜਾਵਾਂ, ਸਿੱਖਾਂ ਨੂੰ ਖਾਨਾਜੰਗੀ ਤੋਂ ਮੁਕਤੀ ਤੇ ਪੰਜਾਬ ਦੀ ਅਮਨ ਸ਼ਾਂਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਅਰਦਾਸ ਫੈਡਰੇਸ਼ਨ ਵੱਲੋਂ ਸਥਾਪਨਾ ਦਿਵਸ ਮਨਾਇਆ ਗਿਆ

ਸ੍ਰੀ ਅੰਮ੍ਰਿਤਸਰ ਸਾਹਿਬ – ਮੌਜੂਦਾ ਕਾਂਗਰਸ ਦੀ ਸੂਬਾ ਸਰਕਾਰ ਵੱਲੋਂ ਆਪਣੀਆਂ ਨਾਕਾਮੀਆਂ ਤੋਂ ਧਿਆਨ ਭਟਕਾਉਣ ਲਈ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦੇ ਨਾਮ ’ਤੇ ਹੋਛੀ ਰਾਜਨੀਤੀ ਕਰਕੇ ਸਿੱਖਾਂ ਨੂੰ ਆਪਸੀ ਖਾਨਾਜੰਗੀ ਦੇ ਰਾਹ ਤੋਰਿਆ ਜਾ ਰਿਹਾ ਹੈ, ਜੋ ਕਿ ਪੰਜਾਬ ਲਈ ਬਹੁਤ ਖ਼ਤਰਨਾਕ ਹੈ। ਅਸੀ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਆਏ ਕਿ ਗੁਰੂ ਸਾਹਿਬ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਂ ਦੇਣ, ਪੰਥ ਦੀ ਚੜਦੀ ਕਲਾਂ, ਸਿੱਖਾਂ ਨੂੰ ਆਪਸੀ ਖਾਨਾ ਜੰਗੀ ਤੋਂ ਮੁਕਤ ਕਰ ਪੰਜਾਬ ’ਚ ਅਮਨ ਚੈਨ ਬਣਾਈ ਰੱਖਣ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਜੱਥੇਬੰਦੀ ਦੇ ਸਥਾਪਨਾ ਦਿਵਸ ਨੂੰ ਮਨਾਉਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਰਦਾਸ ਉਪਰੰਤ ਸੰਬੋਧਨ ਹੁੰਦਿਆਂ ਕਹੇ। ਇੱਥੇ ਜ਼ਿਕਰਯੋਗ ਹੈ ਕਿ ਫੈਡਰੇਸ਼ਨ ਵੱਲੋਂ ਪੰਜਾਬ ਦੇ ਹਲਾਤਾਂ ’ਤੇ ਫਿਕਰਮੰਦੀ ਕਰਦਿਆਂ ਗੁਰੂ ਸਾਹਿਬ ਅੱਗੇ ਅਰਦਾਸ ਕਰਨ ਲਈ ਜੱਥੇਬੰਦੀ ਦਾ ਪ੍ਰੋਗਰਾਮ ਉਲੀਕਿਆ ਸੀ। ਪੰਜਾਬ ਭਰ ’ਚੋਂ ਆਏ ਸੈਕੜੇ ਨੌਜਵਾਨ ਜੋ ਖਾਲਸਾਈ ਰੰਗ ’ਚ ਰੰਗੇ ਹੋਏ ਦਿਖਾਈ ਦੇ ਰਹੇ ਸਨ। ਉਨਾਂ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ ਰੋਸ ਝਲਕ ਰਿਹਾ ਸੀ, ਉਥੇ ਕਾਂਗਰਸ ਸਰਕਾਰ ਵੱਲੋਂ ਆਪਣੀ ਸੋੜੀ ਸਿਆਸਤ ਕਰਕੇ ਸਿੱਖਾਂ ਅੰਦਰ ਖਾਨਾਜੰਗੀ ਦੇ ਪੈਦਾ ਕੀਤੇ ਹਲਾਤਾਂ ਸਬੰਧੀ ਗੁੱਸਾ ਵੀ ਦਿਖਾਈ ਦੇ ਰਿਹਾ ਸੀ। ਇਸ ਮੌਕੇ ਵਰਕਰਾਂ ਅਤੇ ਸੰਗਤਾਂ ਨੂੰ ਮੁਖਾਤਬ ਹੁੰਦਿਆਂ ਭਾਈ ਗਰੇਵਾਲ ਨੇ ਕਿਹਾ ਕਿ ਹਰ ਸਿੱਖ ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ ’ਚ ਦੋਸ਼ੀਆਂ ਨੂੰ ਫਾਹੇ ਲਾਉਣ ਲਈ ਉਤਾਵਲਾ ਹੈ। ਪਰ ਇਸ ’ਤੇ ਕਾਂਗਰਸ ਜਿਹੜੀ ਸਿੱਖਾਂ ਦੀ ਕਾਤਲ ਜਮਾਤ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਢਾਹ-ਢੇਰੀ ਕਰਨਾ, ਹਜ਼ਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅਗਨ ਭੇਂਟ ਕਰ ਹਜ਼ਾਰਾਂ ਸਿੱਖਾਂ ਦੇ ਕਾਤਲ ਕਰਨ ਤੋਂ ਉਪਰੰਤ ਗਾਂਧੀ ਪਰਿਵਾਰ ਵੱਲੋਂ ਕਹਿਣਾ ਕਿ ‘ਜਬ ਬੜਾ ਪੇੜ ਗਿਰਤਾ ਹੈ ਤੋਂ ਧਰਤੀ ਹਿਲਤੀ ਹੈ’। ਸਿੱਖਾਂ ਦੇ ਕਤਲ ਦੀ ਜਿੰਮੇਵਾਰੀ ਲੈਣ ਦੀ ਗਵਾਹੀ ਹੈ। ਅੱਜ ਉਹ ਪਾਰਟੀ ਕਿਹੜੇ ਮੂੰਹ ਨਾਲ ਪੰਥਕ ਹੋਣ ਦਾ ਭਰਮ ਪਾਲ ਰਹੀ ਹੈ ਅਤੇ ਇਸ ਮੁੱਦੇ ’ਤੇ ਸਿੱਖਾਂ ਅੰਦਰ ਭੰਬਲ-ਭੂਸਾ ਪਾ ਕੇ ਆਪਸੀ ਲੜਾਉਣ ਦੀ ਜੁਗਤ ਘੜ ਰਹੀ ਹੈ, ਇਹ ਬਹੁਤ ਮੰਦਭਾਗੀ ਹੈ। ਭਾਈ ਗਰੇਵਾਲ ਨੇ ਕਿਹਾ ਕਿ ਦੋਸ਼ੀਆਂ ਨੂੰ ਸਜਾਂ ਮਿਲੇ, ਭਾਵੇਂ ਉਹ ਕੋਈ ਵੀ ਹੋਵੇ। ਫੈਡਰੇਸ਼ਨ ਪੰਜਾਬ ਭਰ ’ਚ ਸਮੂਹ ਸਿੱਖ ਜੱਥੇਬੰਦੀਆਂ ਨੂੰ ਮਿਲਕੇ ਅਜਿਹੇ ਹਲਾਤਾਂ ਤੋਂ ਨਿਜਾਤ ਪਾਉਣ ਲਈ ਅਪੀਲ ਕਰੇਗੀ, ਜਿਸ ਨਾਲ ਨਾਲ ਸਿੱਖਾਂ ਦੀ ਸ਼ਕਤੀ ਕਮਜ਼ੋਰ ਹੁੰਦੀ ਹੋਵੇ। ਇਸ ਮੌਕੇ ਫੈਡਰੇਸ਼ਨ ਆਗੂ ਪਰਮਜੀਤ ਸਿੰਘ ਧਰਮਸਿੰਘ ਵਾਲਾ, ਕੰਵਲਜੀਤ ਸਿੰਘ ਲਾਲੀ, ਮਨਪ੍ਰੀਤ ਸਿੰਘ ਬੰਟੀ, ਦਿਲਬਾਗ ਸਿੰਘ ਵਿਰਕ, ਭੁਪਿੰਦਰ ਸਿੰਘ ਬਜ਼ਰੂੜ, ਦਿਸ਼ਾਦੀਪ ਸਿੰਘ ਵਾਰਿਸ, ਗੁਰਜੀਤ ਸਿੰਘ ਗੱਗੀ, ਮਧੂਭਾਲ ਸਿੰਘ ਗੋਗਾ, ਪਰਮਜੀਤ ਸਿੰਘ ਕਲਸੀ, ਗੁਰਬਖਸ਼ ਸਿੰਘ ਸੇਖੋਂ, ਗੁਰਕੀਰਤਨ ਸਿੰਘ ਜਲਾਲਬਾਦ, ਧਰਮਿੰਦਰ ਸਿੰਘ ਮੁਕਤਸਰ, ਗੁਰਪ੍ਰੀਤ ਤਸਿੰਘ ਫਰੀਦਕੋਟ, ਹਿੰਮਤ ਸਿੰਘ ਰਾਜਾ ਰੋਪੜ, ਕੁਲਜੀਤ ਸਿੰਘ ਧੰਜਲ ਲੁਧਿਆਣਾ, ਹਰਬਖਸ਼ੀਸ ਸਿੰਘ ਰਾਏਕੋਟ, ਤਪਿੰਦਰ ਸਿੰਘ ਅਹਿਮਦਗੜ, ਜਗਰਾਜ ਸਿੰਘ ਵਿਰਕ, ਗੁਰਿੰਦਰ ਸਿੰਘ ਖੈਹਿਰਾ, ਵਰਿੰਦਰ ਸਿੰਘ, ਜੋਤ ਸਿੰਘ ਜੋਤੀ, ਦਵਿੰਦਰ ਸਿੰਘ ਮਰਦਾਨਾ, ਮਨਜੀਤ ਸਿੰਘ ਅੰਮ੍ਰਿਤਸਰ, ਜਗਰਾਜ ਸਿੰਘ ਫਤਹਿਗੜ ਸਾਹਿਬ ਤੇ ਸਰਪੰਚ ਗੁਰਮੇਲ ਸਿੰਘ ਆਦਿ ਹਾਜ਼ਰ ਸਨ।

VIA PUNJAB