- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਭਾਰਤੀ ਵਿਦਿਆਰਥੀ ਦੇ ਕਾਤਲ ਦਾ ਅਮਰੀਕਾ ‘ਚ ਰਿਹੈ ਲੰਬਾ ਅਪਰਾਧਕ ਰਿਕਾਰਡ
ਵਾਸ਼ਿੰਗਟਨ – ਅਮਰੀਕਾ ਦੇ ਕੰਸਾਸ ਸ਼ਹਿਰ ਵਿਚ ਭਾਰਤੀ ਵਿਦਿਆਰਥੀ 25 ਸਾਲਾ ਸ਼ਰਤ ਕੋਪੂ ਦੀ ਹੱਤਿਆ ਕਰਨ ਵਾਲੇ ਸ਼ਖਸ ਦਾ ਅਪਰਾਧਕ ਰਿਕਾਰਡ ਲੰਬਾ-ਚੌੜਾ ਰਿਹਾ ਹੈ। ਮੀਡੀਆ ਵਿਚ ਆਈ ਖਬਰ ਮੁਤਾਬਕ ਜਦੋਂ ਉਸ ਨੂੰ ਪਹਿਲੀ ਵਾਰ ਗ੍ਰਿਫਤਾਰ ਕੀਤਾ ਗਿਆ ਸੀ, ਤਾਂ ਉਹ ਸਿਰਫ 15 ਸਾਲ ਦਾ ਸੀ। ਕੰਸਾਸ ਸ਼ਹਿਰ ਵਿਚ 25 ਸਾਲਾ ਮਿਰਲਨ ਜੇਮਸ ਮਾਰਕ ਨੂੰ ਕੰਸਾਸ ਸ਼ਹਿਰ ਦੀ ਪੁਲਸ ਨੇ ਐਤਵਾਰ ਨੂੰ ਗੋਲੀਬਾਰੀ ‘ਚ ਮਾਰ ਦਿੱਤਾ ਸੀ। ਇਕ ਖਬਰ ਦੀ ਰਿਪੋਰਟ ਮੁਤਾਬਕ ਮੈਕ ਨੂੰ ਪਹਿਲੀ ਵਾਰ ਓਕਲਾਹੋਮਾ ਦੇ ਤੁਲਸਾ ਵਿਚ ਕਾਰ ਚੋਰੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਉਦੋਂ ਉਹ 15 ਸਾਲ ਦਾ ਸੀ। ਇਸ ਦੇ 2 ਸਾਲ ਬਾਅਦ ਉਸ ਨੂੰ ਸਕੂਲ ‘ਚ ਬੰਦੂਕ ਲਿਆਉਣ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਉਹ 17 ਸਾਲ ਦਾ ਸੀ, ਉਦੋਂ ਉਸ ਨੇ ਇਕ ਔਰਤ ਨਾਲ ਲੁੱਟ-ਖੋਹ ਕੀਤੀ ਸੀ ਤਾਂ ਉਸ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ ਮੈਕ ਤੁਲਸਾ ਦੇ ਵਾਂਟੇਡ ਲੁਟੇਰਿਆਂ ਵਿਚੋਂ ਇਕ ਸੀ ਪਰ ਭਾਰਤੀ ਵਿਦਿਆਰਥੀ ਸ਼ਰਤ ਕੋਪੂ ਜੋ ਕਿ ਤੇਲੰਗਾਨਾ ਦਾ ਰਹਿਣ ਵਾਲਾ ਸੀ, ਦੀ ਹੱਤਿਆ ਤੋਂ ਪਹਿਲਾਂ ਤਕ ਕੰਸਾਸ ਸਿਟੀ ਪੁਲਸ ਉਸ ਬਾਰੇ ਨਹੀਂ ਜਾਣਦੀ ਸੀ। ਦੱਸਣਯੋਗ ਹੈ ਕਿ ਸ਼ਰਤ ਕੋਪੂ ਕੰਸਾਸ ਦੇ ਇਕ ਰੈਸਟੋਰੈਂਟ ‘ਚ 6 ਜੁਲਾਈ ਨੂੰ ਮਾਰਿਆ ਗਿਆ, ਉਹ ਇਸੇ ਰੈਸੋਟਰੈਂਟ ਵਿਚ ਕੰਮ ਕਰਦਾ ਸੀ। ਕੋਪੂ ਯੂਨੀਵਰਸਿਟੀ ਆਫ ਮਿਸੌਰੀ-ਕੰਸਾਸ ਦਾ ਵਿਦਿਆਰਥੀ ਸੀ।


