- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਲਾਪਤਾ ਸਾਊਦੀ ਪੱਤਰਕਾਰ ਦੀ ਮੰਗੇਤਰ ਨੇ ਟਰੰਪ ਤੋਂ ਮੰਗੀ ਮਦਦ
ਵਾਸ਼ਿੰਗਟਨ – ਲਾਪਤਾ ਸਾਊਦੀ ਅਰਬ ਪੱਤਰਕਾਰ ਜਮਾਲ ਖਾਸ਼ੋਗੀ ਦੀ ਮੰਗੇਤਰ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਆਪਣੇ ਹੋਣ ਵਾਲੇ ਪਤੀ ਦਾ ਪਤਾ ਲਾਉਣ ਵਿਚ ਮਦਦ ਦੀ ਗੁਹਾਰ ਲਾਈ ਅਤੇ ਕਿਹਾ ਕਿ ਉਹ ਆਪਣੇ ਸਿਧਾਂਤਾਂ ਲਈ ਲੜ ਰਿਹਾ ਸੀ। ਹੈਟਿਜ ਕੇਂਗਿਜ ਨੇ ‘ਦਿ ਵਾਸ਼ਿੰਗਟਨ ਪੋਸਟ’ ਅਖਬਾਰ ਵਿਚ ਆਪਣੇ ਇਕ ਲੇਖ ਵਿਚ ਮੰਗਲਵਾਰ ਨੂੰ ਅਪੀਲ ਕੀਤੀ। ਖਾਸ਼ੋਗੀ ਇਸੇ ਅਖਬਾਰ ਲਈ ਲੇਖ ਲਿਖਦੇ ਸਨ ਅਤੇ ਰਿਆਦ ਦੀਆਂ ਕੁਝ ਨੀਤੀਆਂ ਦੀ ਆਲੋਚਨਾ ਕਰਦੇ ਸਨ। ਦੱਸਣਯੋਗ ਹੈ ਕਿ ਮੰਨੇ-ਪ੍ਰਮੰਨੇ ਪੱਤਰਕਾਰ ਖਾਸ਼ੋਗੀ 2 ਅਕਤੂਬਰ ਨੂੰ ਲਾਪਤਾ ਹੋ ਗਏ। ਤੁਰਕੀ ਨਾਗਰਿਕ ਕੇਂਗਿਜ ਨਾਲ ਵਿਆਹ ਲਈ ਕਾਗਜ਼ੀ ਕੰਮਕਾਰ ਦੇ ਲਿਹਾਜ ਨਾਲ ਇਸਤਾਂਬੁਲ ਵਿਚ ਸਾਊਦੀ ਅਰਬ ਦੇ ਵਣਜ ਦੂਤਘਰ ਵਿਚ ਦਾਖਲ ਹੋਣ ਮਗਰੋਂ ਖਾਸ਼ੋਗੀ ਦਾ ਕੁਝ ਪਤਾ ਨਹੀਂ ਹੈ। ਤੁਰਕੀ ਵਿਚ ਸਰਕਾਰੀ ਸੂਤਰਾਂ ਮੁਤਾਬਕ ਪੁਲਸ ਨੂੰ ਲੱਗਦਾ ਹੈ ਕਿ 59 ਸਾਲਾ ਪੱਤਰਕਾਰ ਦੀ ਵਣਜ ਦੂਤਘਰ ਦੇ ਅੰਦਰ ਹੱਤਿਆ ਕਰ ਦਿੱਤੀ ਗਈ। ਰਿਆਦ ਨੇ ਇਨ੍ਹਾਂ ਦਾਅਵਿਆਂ ਨੂੰ ਬੇਬੁਨਿਆਦ ਦੱਸ ਕੇ ਖਾਰਜ ਕਰ ਦਿੱਤਾ ਹੈ। ਕੇਂਗਿਜ ਨੇ ਲਿਖਿਆ, ”ਇਸ ਸਮੇਂ ਮੈਂ ਰਾਸ਼ਟਰਪਤੀ ਟਰੰਪ ਅਤੇ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਤੋਂ ਖਾਸ਼ੋਗੀ ਦਾ ਪਤਾ ਲਾਉਣ ਵਿਚ ਮਦਦ ਦੀ ਗੁਹਾਰ ਲਾਉਂਦੀ ਹਾਂ।” ਉਨ੍ਹਾਂ ਨੇ ਲਿਖਿਆ, ”ਮੈਂ ਸਾਊਦੀ ਅਰਬ ਤੋਂ, ਖਾਸ ਕਰ ਕੇ ਸ਼ਾਹ ਸਲਮਾਨ ਅਤੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੂੰ ਵੀ ਅਪੀਲ ਕਰਦੀ ਹਾਂ ਕਿ ਵਣਜ ਦੂਤਘਰ ਦੇ ਸੀ. ਸੀ. ਟੀ. ਵੀ. ਫੁਟੇਜ ਜਾਰੀ ਕਰਵਾਉਣ।’


