- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸੈਂਸੈਕਸ 36573 ਅਤੇ 11027 ਨਿਫਟੀ ਤੇ ਖੁੱਲ੍ਹਿਆ, ਸ਼ੇਅਰ ਬਾਜ਼ਾਰ ਚ ਵਾਧਾ
ਨਵੀਂ ਦਿੱਲੀ – ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ‘ਚ ਸੈਂਸੈਕਸ 130.56 ਅੰਕ ਭਾਵ 0.36 ਫੀਸਦੀ ਵਧ ਕੇ 36,573.10 ‘ਤੇ ਅਤੇ ਨਿਫਟੀ 39.65 ਅੰਕ ਭਾਵ 0.36 ਫੀਸਦੀ ਵਧ ਕੇ 11,027.10 ‘ਤੇ ਖੁੱਲ੍ਹਿਆ ਹੋਇਆ। ਭਾਰਤ-ਪਾਕਿਸਤਾਨ ਦੇ ਵਿਚਕਾਰ ਤਣਾਅ ਘਟ ਹੋਣ, ਵਿੱਤ ਅਤੇ ਬਿਜਲੀ ਕੰਪਨੀਆਂ ਦੇ ਸ਼ੇਅਰਾਂ ‘ਚ ਲਿਵਾਲੀ ਨਾਲ ਮੰਗਲਵਾਰ ਨੂੰ ਬੰਬਈ ਸ਼ੇਅਰ ਬਾਜ਼ਾਰ (ਬੀ.ਐੱਸ.ਈ.) ਦਾ ਸੈਂਸੈਕਸ ਕਰੀਬ 379 ਅੰਕ ਉਛਲ ਕੇ 36,442 ਅੰਕ ‘ਤੇ ਪਹੁੰਚ ਗਿਆ।
ਇਸ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 124 ਅੰਕ ਵਧ ਕੇ 11,000 ਅੰਕ ਦੇ ਕਾਫੀ ਕਰੀਬ ਪਹੁੰਚ ਕੇ ਬੰਦ ਹੋਇਆ। ਬੀ.ਐੱਸ.ਈ. ਸੈਂਸੈਕਸ ਸਵੇਰੇ ਵਾਧੇ ਨਾਲ 36,141,07 ਅੰਕ ‘ਤੇ ਖੁੱਲ੍ਹਿਆ। ਕਾਰੋਬਾਰ ਦੇ ਦੌਰਾਨ 35,926.94 ਤੋਂ 36,457.44 ਅੰਕ ਦੇ ਦਾਅਰੇ ‘ਚ ਰਿਹਾ।
ਸੈਂਸੈਕਸ ‘ਚ ਸ਼ਾਮਲ 30 ਕੰਪਨੀਆਂ ਦੇ ਸ਼ੇਅਰਾਂ ‘ਚੋਂ 23 ‘ਚ ਤੇਜ਼ੀ ਦਰਜ ਕੀਤੀ ਗਈ ਜਦੋਂਕਿ ਸੱਤ ਕੰਪਨੀਆਂ ਦੇ ਸ਼ੇਅਰ ਗਿਰਾਵਟ ‘ਚ ਰਹੇ। ਸੈਂਸੈਕਸ ‘ਚ ਸ਼ਾਮਲ ਸ਼ੇਅਰਾਂ ‘ਚ ਟਾਟਾ ਮੋਟਰਜ਼ ਦਾ ਪ੍ਰਦਰਸ਼ਨ ਸਭ ਤੋਂ ਚੰਗਾ ਰਿਹਾ। ਇਸ ਦੇ ਸ਼ੇਅਰ ‘ਚ 7.72 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਇਸ ਦੇ ਬਾਅਦ ਹੀਰੋ ਮੋਟੋਕਾਰਪ ਦਾ ਸ਼ੇਅਰ ਮੁੱਲ 5.28 ਫੀਸਦੀ ਅਤੇ ਐਕਸਿਸ ਬੈਂਕ ਦਾ ਸ਼ੇਅਰ 4.12 ਫੀਸਦੀ ਚੜ੍ਹ ਗਿਆ। ਇਸ ਦੇ ਇਲਾਵਾ ਓ.ਐੱਨ.ਜੀ.ਸੀ., ਕੋਲ ਇੰਡੀਆ, ਟਾਟਾ ਸਟੀਲ, ਐੱਨ.ਟੀ.ਪੀ.ਸੀ., ਮਾਰੂਤੀ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦੇ ਸ਼ੇਅਰਾਂ ‘ਚ 3.96 ਫੀਸਦੀ ਤੱਕ ਦੀ ਤੇਜ਼ੀ ਦਰਜ ਕੀਤੀ ਗਈ।
ਇਸ ਦੌਰਾਨ ਸੈਂਸੈਕਸ ‘ਚ 530 ਅੰਕ ਤੋਂ ਜ਼ਿਆਦਾ ਦਾ ਉਤਾਰ-ਚੜ੍ਹਾਅ ਦੇਖਿਆ ਗਿਆ ਹੈ। ਅੰਤ ‘ਚ ਸੈਂਸੈਕਸ 378.73 ਅੰਕ ਭਾਵ 1.05 ਫੀਸਦੀ ਵਧ ਕੇ 36,442.54 ਅੰਕ ‘ਤੇ ਬੰਦ ਹੋਇਆ। ਐੱਨ.ਐੱਸ.ਈ. ਦਾ ਨਿਫਟੀ ਸੂਚਕਾਂਕ 10,864.85 ਅੰਕ ‘ਤੇ ਖੁੱਲ੍ਹਿਆ। ਕਾਰੋਬਾਰ ਦੌਰਾਨ ਹੇਠਾਂ ‘ਚ 10,817.00 ਅੰਕ ਅਤੇ ਉੱਪਰ ‘ਚ 10,994.90 ਅੰਕ ਦੇ ਦਾਅਰੇ ‘ਚ ਘਾਟੇ-ਵਾਧੇ ਦੇ ਬਾਅਦ ਅੰਤ ‘ਚ 123.95 ਅੰਕ ਭਾਵ 1.14 ਫੀਸਦੀ ਵਧ ਕੇ 10,987.45 ਅੰਕ ‘ਤੇ ਬੰਦ ਹੋਇਆ।


