ਸ੍ਰੀ ਰਾਮ ਕਥਾ ਦੇ 8ਵੇਂ ਦਿਨ ਸ਼ਹਿਰ ‘ਚ ਸ਼ੋਭਾ ਯਾਤਰਾ ਕੱਢੀ

ਭਵਾਨੀਗੜ – ਸ਼੍ਰੀ ਦਰਗਾ ਮਾਤਾ ਮੰਦਰ ਭਵਾਨੀਗੜ ਵਿਖੇ ਚੱਲ ਰਹੀ ਸ਼੍ਰੀ ਰਾਮ ਕਥਾ ਦੇ ਅੱਠਵੇਂ ਦਿਨ ਅੱਜ ਵੀਰਵਾਰ ਨੂੰ ਮੰਦਰ ਕਮੇਟੀ ਵੱਲੋਂ ਧੂਮਧਾਮ ਨਾਲ ਸ਼ਹਿਰ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਵਿੱਚ ਵੱਡੀ ਗਿਣਤੀ ‘ਚ ਸ਼ਹਿਰ ਨਿਵਾਸੀਆਂ ਨੇ ਸ਼ਰਧਾ ਭਾਵਨਾ ਨਾਲ ਹਿੱਸਾ ਲਿਆ।।ਮੰਦਰ ਕਮੇਟੀ ਦੇ ਪ੍ਰਧਾਨ ਮੁਨੀਸ਼ ਸਿੰਗਲਾ ਅਤੇ ਵਿਨੋਦ ਜੈਨ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਸ਼੍ਰੀ ਦੁਰਗਾ ਮੰਦਰ ਤੋਂ ਸ਼ੁਰੂ ਹੋ ਕੇ ਅਨਾਜ ਮੰਡੀ ਬਲਿਆਲ ਰੋਡ ਅਤੇ ਸ਼ਹਿਰ ਦੇ ਬਜ਼ਾਰਾਂ ਵਿੱਚ ਦੀ ਹੁੰਦੀ ਹੋਈ ਵਾਪਸ ਮੰਦਰ ਵਿਖੇ ਪਹੁੰਚੀ। ਸ਼ੋਭਾ ਯਾਤਰਾ ਵਿੱਚ ਜਿੱਥੇ ਸ਼ਹਿਰ ਵਾਸੀਆ ਨੇ ਪੂਰੇ ਸ਼ਰਧਾ ਅਤੇ ਉਤਸ਼ਾਹ ਨਾਲ ਭਾਗ ਲਿਆ, ਉੱਥੇ ਹੀ ਸ਼ਹਿਰ ਵਾਸੀਆ ਵੱਲੋਂ ਸ਼ੋਭਾ ਯਾਤਰਾ ਦਾ ਅਲੱਗ ਅਲੱਗ ਥਾਵਾਂ ਤੇ ਲੰਗਰ ਲਗਾ ਕੇ ਭਰਵਾ ਸਵਾਗਤ ਕੀਤਾ । ਮੰਦਰ ਕਮੇਟੀ ਦੇ ਪ੍ਰਬੰਧਕ ਤਰਸੇਮ ਕਾਂਸਲ ਅਤੇ ਟਵਿੰਕਲ ਗੋਇਲ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼੍ਰੀ ਰਾਮ ਕਥਾ ਦੇ ਆਖਰਲੇ ਦਿਨ ਕੈਬਨਿਟ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਿਰਕਤ ਕਰਨਗੇ ਅਤੇ ਇਸ ਮੌਕੇ ਸੰਗਤ ਨੂੰ ਭੋਗ ਤੇ ਭੰਡਾਰਾ ਅਟੁੱਟ ਵਰਤਾਇਆ ਜਾਵੇਗਾ। ਇਸ ਸਮੇਂ ਮੰਦਰ ਕਮੇਟੀ ਦੇ ਸਰਪ੍ਰਸਤ ਨਰਾਇਣ ਦਾਸ ਸਚਦੇਵਾ ਅਤੇ ਪਰਮਾਨੰਦ ਪਵਰੇਜਾ ਤੋਂ ਇਲਾਵਾ ਕਪਲ ਦੇਵ ਗਰਗ ਡਾਇਰੈਕਟਰ ਪੀਆਰਟੀਸੀ, ਵਰਿੰਦਰ ਮਿੱਤਲ ਪ੍ਰਧਾਨ ਅਗਰਵਾਲ ਸਭਾ , ਗਗਨਦੀਪ ਮਿੱਤਲ, ਰੂਪ ਚੰਦ ਗੋਇਲ, ਭਗਵਾਨ ਦਾਸ ਸ਼ਰਮਾ, ਸਤਿੰਦਰ ਕਾਂਸਲ, ਸਰਜੀਵਨ ਗਰਗ, ਲਛਮਣ ਸਚਦੇਵਾ, ਰਾਜੇਸ਼ ਸਿੰਗਲਾ, ਅਜੈ ਗਰਗ, ਵਿਕਾਸ ਜਿੰਦਲ, ਸੁਰਿੰਦਰ ਗਰਗ ਕਾਲਾ , ਵਿਪਨ ਮਲਹੋਤਰਾ, ਭੁਪਿੰਦਰ ਗੁਪਤਾ,ਅਜੇ ਗਰਗ , ਮੁਨੀਸ਼ ਗਰਗ, ਗੁਰਮੇਲ ਆਸ਼ਟਾ, ਰਾਜਿੰਦਰ ਗੋਇਲ, ਇਸ਼ਵਰ ਬਾਂਸਲ, ਰਵਿੰਦਰ ਗਰਗ, ਚਮਨ ਲਾਲ ਸਿੰਗਲਾ ਵੀ ਹਾਜ਼ਰ ਰਹੇ।

VIA PUNJAB