ਸੰਨਿਆਸ ਤੋਂ ਬਾਅਦ ਕੁਮੈਂਟਰੀ ਕਰ ਸਕਦੈ ਕੁਕ

ਲੰਡਨ – ਭਾਰਤ ਵਿਰੁੱਧ ਓਵਲ ਵਿਚ ਜਾਰੀ ਸੀਰੀਜ਼ ਦੇ ਪੰਜਵੇਂ ਤੇ ਆਖਰੀ ਟੈਸਟ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕਾ ਇੰਗਲੈਂਡ ਦਾ ਐਲਿਸਟੀਅਰ ਕੁਕ ਅਗਲੇ ਸਾਲ ਤੋਂ ਕੁਮੈਂਟਰੀ ਬਾਕਸ ਵਿਚ ਨਜ਼ਰ ਆ ਸਕਦਾ ਹੈ। ਕੁਕ ਇੰਗਲਿਸ਼ ਟੀਮ ਦੇ ਕੈਰੇਬੀਆਈ ਦੌਰੇ ਲਈ ਟਾਕਸਪੋਰਟ ਦੀ ਕੁਮੈਂਟਰੀ ਟੀਮ ਵਿਚ ਸ਼ਾਮਲ ਹੋ ਸਕਦਾ ਹੈ। ਇਸ ਨੂੰ ਲੈ ਕੇ ਕੁਕ ਤੇ ਟਾਕਸਪੋਰਟ ਵਿਚਾਲੇ ਗੱਲਬਾਤ ਵੀ ਹੋਈ ਹੈ। ਜ਼ਿਕਰਯੋਗ ਹੈ ਕਿ ਇੰਗਲੈਂਡ ਦੀ ਟੀਮ 2019 ਦੇ ਸ਼ੁਰੂ ਵਿਚ ਵੈਸਟਇੰਡੀਜ਼ ਦਾ ਦੌਰਾ ਕਰੇਗੀ।

VIA PUNJAB