- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਹਰਮਨਪ੍ਰੀਤ ਨੂੰ ਆਈਸੀਸੀ ਮਹਿਲਾ ਟੀ-20 ਟੀਮ ਦੀ ਕਮਾਂਡ
ਭਾਰਤੀ ਖਿਡਾਰਨ ਹਰਮਨਪ੍ਰੀਤ ਕੌਰ ਨੂੰ ਆਈਸੀਸੀ ਨੇ ਅੱਜ ਇੱਥੇ ਐਲਾਨੀ ਗਈ ਸਾਲ ਦੀ ਮਹਿਲਾ ਟੀ-20 ਕੌਮਾਂਤਰੀ ਟੀਮ ਦਾ ਕਪਤਾਨ ਬਣਾਇਆ ਹੈ ਜਿਸ ਵਿੱਚ ਸਮ੍ਰਿਤੀ ਮੰਧਾਨਾ ਤੇ ਪੂਨਮ ਯਾਦਵ ਨੂੰ ਵੀ ਜਗ੍ਹਾ ਮਿਲੀ ਹੈ। ਸਲਾਮੀ ਬੱਲੇਬਾਜ਼ ਮੰਧਾਨਾ ਤੇ ਲੈੱਗ ਸਪਿੰਨਰ ਯਾਦਵ ਨੂੰ ਨਿਊਜ਼ੀਲੈਂਡ ਦੀ ਕਪਤਾਨ ਸੂਜ਼ੀ ਬੇਟਸ ਦੀ ਅਗਵਾਈ ’ਚ ਚੁਣੀ ਗਈ ਇਕ ਰੋਜ਼ਾ ਟੀਮ ਵਿੱਚ ਵੀ ਜਗ੍ਹਾ ਦਿੱਤੀ ਗਈ ਹੈ। ਇਕ ਰੋਜ਼ਾ ਅਤੇ ਟੀ-20 ਟੀਮ ਦੀ ਚੋਣ ਵੋਟਿੰਗ ਪ੍ਰਣਾਲੀ ਰਾਹੀਂ ਕੀਤੀ ਗਈ ਸੀ ਜਿਸ ਵਿੱਚ ਲੀਜ਼ਾ ਸਟਾਲੇਕਰ, ਚਾਰਲੋਟੇ ਐਡਵਰਜ਼, ਅੰਜੁਮ ਚੋਪੜਾ ਅਤੇ ਮੀਡੀਆ ਦੇ ਮੈਂਬਰ ਸ਼ਾਮਲ ਸਨ। ਇਹ ਚੋਣ ਕੈਲੰਡਰ ਸਾਲ 2018 ਦੇ ਪ੍ਰਦਰਸ਼ਨ ਦੇ ਆਧਾਰ ’ਤੇ ਕੀਤੀ ਗਈ ਹੈ। ਹਰਮਨਪ੍ਰੀਤ ਨੂੰ ਟੀ-20 ਦੀ ਕਮਾਂਡ ਇਸ ਸਾਲ ਨਵੰਬਰ ਵਿੱਚ ਵੈਸਟਇੰਡੀਜ਼ ’ਚ ਹੋਏ ਆਈਸੀਸੀ ਮਹਿਲਾ ਟੀ-20 2018 ’ਚ ਭਾਰਤ ਨੂੰ ਸੈਮੀ ਫਾਈਨਲ ਵਿੱਚ ਪਹੁੰਚਾਉਣ ’ਚ ਅਹਿਮ ਯੋਗਦਾਨ ਪਾਉਣ ਲਈ ਮਿਲੀ। ਆਈਸੀਸੀ ਨੇ ਇਕ ਬਿਆਨ ’ਚ ਕਿਹਾ ਕਿ ਟੂਰਨਾਮੈਂਟ ’ਚ ਹਰਮਨਪ੍ਰੀਤ ਨੇ 160.5 ਦੀ ਸਟਰਾਈਕ ਰੇਟ ’ਤੇ 183 ਦੌੜਾਂ ਬਣਾਈਆਂ ਜਦੋਂਕਿ ਕੈਲੰਡਰ ਸਾਲ ’ਚ ਉਸ ਨੇ 663 ਦੌੜਾਂ ਬਣਾਈਆਂ ਜਿਸ ਦੌਰਾਨ ਉਸ ਦਾ ਸਟਰਾਈਕ ਰੇਟ 126.2 ਰਿਹਾ। ਹਰਮਨਪ੍ਰੀਤ ਆਈਸੀਸੀ ਮਹਿਲਾ ਬੱਲੇਬਾਜ਼ਾਂ ਦੀ ਰੈਂਕਿੰਗ ’ਚ ਤੀਜੇ ਸਥਾਨ ’ਤੇ ਕਾਬਜ਼ ਹੈ। ਵਿਸ਼ਵ ਟੀ-20 ਇਲੈਵਨ ਦੀ ਕਪਤਾਨ ਐਲਾਨੇ ਜਾਣ ’ਤੇ 29 ਸਾਲਾ ਹਰਮਨਪ੍ਰੀਤ ਨੇ ਹੈਰਾਨੀ ਪ੍ਰਗਟਾਉਂਦੇ ਹੋਏ ਕਿਹਾ ਕਿ ਜੇਕਰ ਉਹ ਇਮਾਨਦਾਰੀ ਨਾਲ ਦੱਸੇ ਤਾਂ ਇਹ ਉਸ ਲਈ ਹੈਰਾਨੀ ਵਾਲੀ ਗੱਲ ਹੈ। ਪਿਛਲੇ ਦੋ ਸਾਲਾਂ ’ਚ ਉਨ੍ਹਾਂ ਨੂੰ ਜ਼ਿਆਦਾ ਟੀ-20 ਮੈਚਾਂ ’ਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ ਅਤੇ ਉਸ ਵਾਸਤੇ ਇਹ ਕਾਫੀ ਮੁਸ਼ਕਿਲ ਸੀ ਕਿ ਟੀਮ ’ਚ ਇਹ ਵਿਸ਼ਵਾਸ ਭਰੇ ਕਿ ਉਹ ਟੀ-20 ਕੌਮਾਂਤਰੀ ’ਚ ਵਧੀਆ ਕਰ ਸਕਦੇ ਹਨ। ਆਤਮਵਿਸ਼ਵਾਸ ਵਧਾਉਣ ਲਈ ਟੀਮ ਨੇ ਜਿਸ ਤਰ੍ਹਾਂ ਨਾਲ ਕੰਮ ਕੀਤਾ ਉਸ ਦਾ ਸਿਹਰਾ ਟੀਮ ਮੈਂਬਰਾਂ ਨੂੰ ਜਾਂਦਾ ਹੈ।


