ਹਰਿਆਣਾ ਦੇ ਮੁਖ ਮੰਤਰੀ ਨੇ ਭਗਵਾਨ ਸ੍ਰੀ ਬਦਰੀਨਾਥ ਦੇ ਦਰਸ਼ਨ ਕੀਤੇ

ਚੰਡੀਗੜ – ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਅਜ ਸਵੇਰੇ 9.30 ਵਜੇ ਬਦਰੀਨਾਥ ਧਾਮ ਪਹੁੰਚ ਕੇ ਭਗਵਾਨ ਸ੍ਰੀ ਬਦਰੀਨਾਥ ਦੇ ਦਰਸ਼ਨ ਕੀਤੇ। ਇਸ ਮੌਕੇ ‘ਤੇ ਉਨਾਂ ਨੇ ਭਗਵਾਨ ਸ੍ਰੀ ਬਦਰੀਨਾਥ ਦੀ ਪੂਜਾ ਅਰਚਣਾ ਕੀਤੀ ਅਤੇ ਸੂਬਾ ਵਾਸੀਆਂ ਦੀ ਸੁਖ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਉਤਰਾਖੰਡ ਦੀ ਤੀਰਥ ਯਾਤਰਾ ਦੌਰਾਨ, ਮੁਖ ਮੰਤਰੀ ਊਤਰਾਖੰਡ ਦੇ ਓਲੀ ਵਿਚ ਇੰਡੋ-ਤਿਬਤ ਬਾਡਰ ਪੁਲਿਸ ਬਲ (ਆਈ.ਟੀ.ਬੀ.ਪੀ.) ਪਰਵਤ ਰੋਹਣ ਅਤੇ ਸਕੀਇੰਗ ਸੰਸਥਾਨ ਦਾ ਦੌਰਾ ਵੀ ਕੀਤਾ? ਆਈ.ਟੀ.ਬੀ.ਪੀ. ਦੇ ਅਧਿਕਾਰੀਆਂ ਨੇ ਮੁਖ ਮੰਤਰੀ ਨੂੰ ਇਸ ਸੰਸਥਾਨ ਨਾਲ ਸਬੰਧਿਤ ਜਾਣਕਾਰੀ ਤੋਂ ਜਾਣੂੰ ਕਰਾਇਆ।

VIA PUNJAB