ਗੁਰਬਾਣੀ ਦੇ ਗਲਤ ਉਚਾਰਨ ’ਤੇ ਹਰਸਿਮਰਤ ਕੌਰ ਬਾਦਲ ਨੇ ਮੰਗੀ ਮੁਆਫ਼ੀ

ਚੰਡੀਗੜ੍ – ਬੀਬਾ ਹਰਸਿਮਰਤ ਕੌਰ ਬਾਦਲ ਨੇ ਕਰਤਾਰਪੁਰ ਲਾਂਘੇ ਦੇ ਨੀਂਹ ਪਥਰ ਸਮਾਗਮ ’ਚ ਗੁਰਬਾਣੀ ਦੀ ਪੰਗਤੀ ਦਾ ਉਚਾਰਨ ਗ਼ਲਤ ਕਰਨ ’ਤੇ ਸਿੱਖ ਸੰਗਤ ਤੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਨੇ ਫੇਸਬੁਕ ’ਤੇ ਪੋਸਟ ਪਾ ਕੇ ਮੁਆਫ਼ੀ ਮੰਗਦਿਆਂ ਕਿਹਾ ਹੈ ਕਿ ਉਨ੍ਹਾਂ ਤੋਂ ਗੁਰਬਾਣੀ ਦੀ ਪੰਗਤੀ ਦਾ ਉਚਾਰਨ ਗ਼ਲਤ ਹੋ ਗਿਆ ਸੀ। ਇਸ ਲਈ ਉਹ ਮੁਆਫ਼ੀ ਮੰਗਦੇ ਹਨ। ਯਾਦ ਰਹੇ ਕਰਤਾਰਪੁਰ ਲਾਂਘੇ ਦੇ ਨੀਂਹ ਪਥਰ ਸਮਾਗਮ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਗੁਰਬਾਣੀ ਦੀ ਪੰਕਤੀ ਦਾ ਗ਼ਲਤ ਉਚਾਰਨ ਕੀਤਾ ਸੀ। ਇਸ ਲਈ ਉਹ ਸੰਗਤ ਤੇ ਪਰਮਾਤਮਾ ਕੋਲੋਂ ਮੁਆਫ਼ੀ ਮੰਗਦੇ ਹਨ। ਉਹ ਭੁਲਣਹਾਰ ਜੀਵ ਹਨ ਤੇ ਸਤਿਗੁਰੂ ਬਖ਼ਸ਼ਣਹਾਰ ਹਨ। ਗੁਰੂ ਸਾਹਿਬ ਦੀ ਬਖ਼ਸ਼ਿਸ਼ ਉਤੇ ਮਾਣ ਹੈ ਕਿ ਉਹ ਸਮਤ ਬਖ਼ਸ਼ ਕੇ ਸਾਡੀਆਂ ਭੁਲਾਂ ਚੁਕਾਂ ਨੂੰ ਨਾ ਚਿਤਾਰਦੇ ਹੋਏ ਸਦਾ ਸਿਰ ’ਤੇ ਮਿਹਰ ਭਰਿਆ ਹਥ ਰਖਣ।

VIA PUNJAB