- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਸਿੱਖ ਬੱਚਿਆਂ ’ਚ ਵਿਰਸਾ ਸੰਭਾਲਣ ਅਤੇ ਜਾਗਰੂਕਤਾ ਪੈਦਾ ਕਰਨ ਲਈ ਕਰਵਾਇਆ ਕਵੀ ਦਰਬਾਰ
ਨਵੀਂ ਦਿੱਲੀ – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਿਸਾਹੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗੁਰਦੁਆਰਾ ਸਿੰਘ ਸੰਭਾ, ਕ੍ਰਿਸ਼ਨਾ ਪਾਰਕ ਵਲੋਂ ਬਚਿਆਂ ਲਈ ਇਕ ਕਵੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ 5 ਸਾਲ ਤੋਂ ਲੈ ਕੇ 16 ਸਾਲ ਦੇ ਬਚਿਆਂ ਨੇ ਭਾਗ ਲਿਆ ਅਤੇ ਆਪਣੇ ਰਚਨਾਵਾਂ ਸੁਣਾਂ ਕੇ ਸੰਗਤਾਂ ਨੂੰ ਨਿਹਾਲ ਕੀਤਾ।ਪ੍ਰਬੰਧਕਾਂ ਵਲੋਂ ਬਚਿਆਂ ਦੀ ਕਵਿਤਾਵਾਂ ਪੜਨ ਤੇ ਰਚਨ ਦੀ ਰੁਚੀ ਦੀ ਹੌਸ਼ਲਾ ਅਫ਼ਜਾਈ ਲਈ ਇਨਾਮ ਵੀ ਵੰਡੇ ਗਏ। ਬਚਿਆਂ ਦੇ ਮਾਤਾ ਪਿਤਾ ਦਾ ਧੰਨਵਾਦ ਤੇ ਵਡੀ ਸਲਾਘਾ ਕਰਦੇ ਹੋਏ ਜਗਦੀਪ ਸਿੰਘ ਕਾਹਲੋ ਨੇ ਦਸਿਆ ਕਿ ਬੇਸ਼ਕ ਅਸੀਂ ਕਵੀ ਸੰਮੇਲਨ ‘ਚ ਨਾਮੀ ਗਿਰਾਮੀ ਕਵੀ ਸਦਦੇ ਹਾਂ ਪਰ ਸਾਡਾ ਮਕਸਦ ਆਪਣੇ ਵਿਰਸੇ ਦੀ ਸੰਭਾਲ ਸੇਵਾ ਸੀ। ਬਚਿਆਂ ਵਿਚ ਜਾਗਰੂਕਤਾ ਪੈਦਾ ਕਰਕੇ ਆਪਣੇ ਬਚਿਆਂ ਨੂੰ ਇਸ ਨਾਲ ਜੋੜਨਾ ਸੀ। ਇਸ ਮੌਕੇ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ: ਤਖਤ ਸਿੰਘ, ਸ੍ਰ: ਪ੍ਰੀਤਮ ਸਿੰਘ, ਸ੍ਰ: ਰਜਿੰਦਰ ਸਿੰਘ, ਸ੍ਰ: ਬਲਵੰਤ ਸਿੰਘ, ਸ੍ਰ: ਬਲਬੀਰ ਸਿੰਘ ਬਿਟੂ ਅਤੇ ਹੋਰ ਕਈ ਸਜਣ ਮੌਜੂਦ ਸਨ। ਪੰਜਾਬੀ ਦੇ ਜਾਣੇਮੰਨੇ ਪ੍ਰਸਿਧ ਕਵੀ ਸ੍ਰ: ਗੁਰਮੇਲ ਸਿੰਘ ਕੋਮਲ ਨੇ ਵੀ ਆਪਣੀ ਕਵਿਤਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।


