- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਪੂਰੇ ਰਾਸ਼ਟਰੀ ਸਨਮਾਨਾਂ ਨਾਲ ਮੈੱਕੇਨ ਨੂੰ ਦਿੱਤੀ ਗਈ ਆਖਰੀ ਵਿਦਾਈ
ਵਾਸ਼ਿੰਗਟਨ – ਅਮਰੀਕਾ ਵਾਸੀਆਂ ਨੇ ਸ਼ੁੱਕਰਵਾਰ ਨੂੰ ਸੈਨੇਟਰ ਜਾਨ ਮੈੱਕੇਨ ਨੂੰ ਆਖਰੀ ਸ਼ਰਧਾਂਜਲੀ ਦਿੱਤੀ। ਜੰਗ ਦੇ ਨਾਇਕ ਅਤੇ ਰਾਜਨੇਤਾ ਦੀ ਆਖਰੀ ਵਿਦਾਈ ਲਈ ਰੱਖੇ ਗਏ ਪ੍ਰੋਗਰਾਮ ਦੇ ਤਹਿਤ ਉਨ੍ਹਾਂ ਦੀ ਦੇਹ ਨੂੰ ਅਮਰੀਕੀ ਸੰਸਦ ‘ਚ ਰੱਖਿਆ ਗਿਆ ਅਤੇ ਵਿਦਾਈ ਭਾਸ਼ਣ ਦਿੱਤੇ ਗਏ। ਆਖਰੀ ਵਿਦਾਈ ਦੇ ਪ੍ਰੋਗਰਾਮ ‘ਚ ਮੈੱਕੇਨ ਦੀ ਪਤਨੀ ਲਿੰਡਸੀ, ਉਨ੍ਹਾਂ ਦੇ 7 ਬੱਚੇ ਅਤੇ 106 ਸਾਲ ਦੀ ਮਾਂ ਰਾਬਰਟਾ ਮੈੱਕੇਨ ਤੋਂ ਇਲਾਵਾ ਕਈ ਸੰਸਦੀ ਮੈਂਬਰਾਂ, ਰਾਜਾਂ ਦੇ ਗਵਰਨਰਾਂ, ਡਿਪਲੋਮੈਟਾਂ ਅਤੇ ਹੋਰ ਅਧਿਕਾਰੀ ਮੌਜੂਦ ਸਨ ਸੰਸਦ ‘ਚ ਰੱਖੇ ਗਏ ਇਸ ਸੋਕ ਪ੍ਰੋਗਰਾਮ ‘ਚ ਮੈੱਕੇਨ ਨਾਲ ਵਿਵਾਦ ‘ਚ ਉਲਝ ਚੁੱਕੇ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਾਮਲ ਨਹੀਂ ਹੋਏ। ਅਮਰੀਕਾ ਦੇ ਇਤਿਹਾਸ ‘ਚ ਇਹ ਸਨਮਾਨ ਸਿਰਫ 30 ਅਮਰੀਕੀਆਂ ਨੂੰ ਦਿੱਤਾ ਗਿਆ ਹੈ। ਸਾਬਕਾ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਅਤੇ ਬਰਾਕ ਓਬਾਮਾ ਨੇ ਵਾਸ਼ਿੰਗਟਨ ਦੇ ਨੈਸ਼ਨਲ ਕੈਥੇਡ੍ਰਲ ‘ਚ ਸ਼ਨੀਵਾਰ ਨੂੰ ਆਖਰੀ ਵਿਦਾਈ ਪ੍ਰੋਗਰਾਮ ਦੌਰਾਨ ਮੈੱਕੇਨ ਦੀ ਤਰੀਫ ਕੀਤੀ। ਮੈੱਕੇਨ ਦਾ ਪਿਛਲੇ ਸ਼ਨੀਵਾਰ ਨੂੰ 81 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਸੀ। ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਇਕ ਫੌਜੀ ਸਲਾਮੀ ਗਾਰਡ ਰਾਸ਼ਟਰੀ ਝੰਡੇ ਨਾਲ ਲਪੇਟੇ ਤਬੂਤ ਨੂੰ ਇਕ-ਇਕ ਕਦਮ ਰੱਖਦੇ ਹੋਏ ਸੰਸਦ ਦੀਆਂ ਪੌੜੀਆਂ ਤੋਂ ਅੰਦਰ ਲੈ ਗਈ। ਉਥੇ ਸੋਕ ਪ੍ਰਗਟ ਕਰਨ ਲਈ ਮੌਜੂਦ ਲੋਕ ਚੁੱਪ-ਚਾਪ ਖੜ੍ਹੇ ਰਹੇ। ਪ੍ਰੋਗਰਾਮ ‘ਚ ਟਰੰਪ ਦੀ ਅਗਵਾਈ ਕਰਨ ਆਏ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਮੈੱਕੇਨ ਦੇ ਪਰਿਵਾਰ ਨੂੰ ਸੰਬੋਧਿਤ ਕਰਦੇ ਹੋਏ ਸ਼ਰਧਾਂਜਲੀ ਦਿੱਤੀ। ਮੈੱਕੇਨ ਨੂੰ ਐਤਵਾਰ ਨੂੰ ਮੈਰੀਲੈਂਡ ਦੇ ਐਨਾਪੋਲਿਸ ‘ਚ ਅਮਰੀਕੀ ਨੌ-ਸੈਨਾ ਅਕੈਡਮੀ ‘ਚ ਦਫਨਾਇਆ ਜਾਵੇਗਾ। ਮੈੱਕੇਨ ਨੇ ਪਹਿਲਾਂ ਤੋਂ ਹੀ ਆਪਣੀ ਆਖਰੀ ਵਿਦਾਈ ਦੇ ਪ੍ਰੋਗਰਾਮ ਦੀ ਯੋਜਨਾ ਬਣਾ ਲਈ ਸੀ ਅਤੇ ਸਪੱਸ਼ਟ ਕਰ ਦਿੱਤਾ ਸੀ ਕਿ ਟਰੰਪ ਨੂੰ ਉਸ ਪ੍ਰੋਗਰਾਮ ‘ਚ ਨਾ ਬੁਲਾਇਆ ਜਾਵੇ। ਪੇਂਸ ਤੋਂ ਇਲਾਵਾ ਰੱਖਿਆ ਮੰਤਰੀ ਜਿਮ ਮੈਟਿਸ, ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬੋਲਟਨ ਅਤੇ ਅਟਾਰਨੀ ਜਨਰਲ ਜੈੱਫ ਸੇਸ਼ੰਸ ਮੌਜੂਦ ਸਨ।


