- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਅਹਿਮਦਾਬਾਦ: ਜਗਨਨਾਥ ਯਾਤਰਾ ਸ਼ੁਰੂ, ਆਰਤੀ ਵਿੱਚ ਸ਼ਾਮਲ ਹੋਏ ਅਮਿਤ ਸ਼ਾਹ
ਨਵੀਂ ਦਿੱਲੀ – ਅਹਿਮਦਾਬਾਦ ਵਿੱਚ ਸਖਤ ਸੁਰੱਖਿਆ ਵਿਵਸਥਾ ਵਿਚਕਾਰ 9 ਦਿਨਾਂ ਲਈ ਜਗਨਨਾਥ ਯਾਤਰਾ ਸ਼ੁਰੂ ਹੋ ਗਈ ਹੈ| ਅਹਿਮਦਾਬਾਦ ਵਿੱਚ ਸਵੇਰ ਦੀ ਆਰਤੀ ਵਿੱਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਸਮੇਤ ਹੋਰ ਬਹੁਤ ਸਾਰੇ ਲੋਕਾਂ ਨੇ ਹਿੱਸਾ ਲਿਆ| ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਲੋਕਾਂ ਨੂੰ ਵਧਾਈ ਦਿੱਤੀ ਹੈ| ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਕਿਹਾ ਕਿ ਭਗਵਾਨ ਜਗਨਨਾਥ ਯਾਤਰਾ ਦੇ ਆਸ਼ੀਰਵਾਦ ਨਾਲ ਸਾਡਾ ਦੇਸ਼ ਤਰੱਕੀ ਦੀ ਨਵੀਂ ਉਚਾਈ ਤੇ ਪਹੁੰਚੇ, ਸਾਰੇ ਭਾਰਤੀ ਖੁਸ਼ ਰਹਿਣ| ਇਸ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਸਿੱਧ ਮੰਦਰ ਦੇ ਤਿੰਨ ਦੇਵਤਾਵਾਂ ਦੀ ਵੀਡੀਓ ਵੀ ਟਵੀਟ ਤੇ ਸ਼ੇਅਰ ਕੀਤੀ ਹੈ| ਜਾਣਕਾਰੀ ਮੁਤਾਬਕ ਗੁਜਰਾਤ ਵਿੱਚ ਭਗਵਾਨ ਜਗਨਨਾਥ ਦੇ ਸਨਮਾਨ ਵਿੱਚ ਸਲਾਨਾ ਰੱਥ ਯਾਤਰਾ ਹੋਰ ਸਥਾਨਾਂ ਤੇ ਕੱਢੀ ਜਾ ਰਹੀ ਹੈ| ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜਗਨਨਾਥ ਤਿਉਹਾਰ ਵਿੱਚ ਦੇਸ਼ ਭਰ ਤੋਂ ਕਰੀਬ 10 ਲੱਖ ਵਿਅਕਤੀ ਆ ਕੇ ਹਿੱਸਾ ਲੈਣਗੇ| ਉੜੀਸਾ ਦੇ ਪੂਰੀ ਵਿੱਚ ਉੜੀਸਾ ਤਿਉਹਾਰ ਦੌਰਾਨ ਕੱਢੀ ਜਾਣ ਵਾਲੀ ਯਾਤਰਾ ਵਿੱਚ ਹਰ ਸਾਲ ਲੱਖਾਂ ਹਿੰਦੂ ਸ਼ਰਧਾਲੂ ਪਹੁੰਚਦੇ ਹਨ, ਜਦਕਿ ਅਹਿਮਦਾਬਾਦ ਦੀ ਰੱਥ ਯਾਤਰਾ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤਿਉਹਾਰ ਹੈ|


