- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਆਈਸੀਸੀ ਟੈਸਟ ਰੈਂਕਿੰਗ ਵਿਰਾਟ ਕੋਹਲੀ ਦੀ ਸਰਦਾਰੀ ਮਜ਼ਬੂਤ ਹੋਈ
ਦੁਬਈ – ਭਾਰਤੀ ਲੈੱਗ ਸਪਿੰਨਰ ਯੁਜ਼ਵੇਂਦਰ ਚਾਹਲ ਨੇ ਆਈਸੀਸੀ ਰੈਂਕਿੰਗ ਵਿੱਚ ਸਿਖਰਲੇ ਦਸ ਵਿੱਚ ਥਾਂ ਬਣਾ ਲਈ ਹੈ, ਜਦਕਿ ਸ਼ਿਖਰ ਧਵਨ ਵੈਸਟ ਇੰਡੀਜ਼ ਖ਼ਿਲਾਫ਼ ਘਰੇਲੂ ਲੜੀ ਵਿੱਚ ਖ਼ਰਾਬ ਪ੍ਰਦਰਸ਼ਨ ਕਾਰਨ ਬੱਲੇਬਾਜ਼ਾਂ ਦੀ ਸੂਚੀ ਵਿੱਚ ਚਾਰ ਸਥਾਨ ਹੇਠਾਂ ਖ਼ਿਸਕ ਗਿਆ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕ੍ਰਿਕਟ ਲੜੀ ਵਿੱਚ ਕੁੱਲ 453 ਦੌੜਾਂ ਬਣਾ ਕੇ ਇੱਕ ਰੋਜ਼ਾ ਵਿੱਚ ਦਸ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ, ਜਿਸ ਕਾਰਨ ਉਸ ਨੇ ਸਿਖਰਲੀ ਰੈਂਕਿੰਗ ਦੇ ਬੱਲੇਬਾਜ਼ ਵਜੋਂ ਆਪਣਾ ਸਥਾਨ ਹੋਰ ਮਜ਼ਬੂਤ ਕੀਤਾ ਹੈ। ਉਸ ਨੇ 15 ਅੰਕ ਵੱਟੇ, ਜਿਸ ਨਾਲ ਉਸ ਦੇ 899 ਅੰਕ ਹੋ ਗਏ ਹਨ। ਉਹ ਦੂਜੇ ਸਥਾਨ ’ਤੇ ਕਾਬਜ਼ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੋਂ 28 ਅੰਕ ਅੱਗੇ ਨਿਕਲ ਗਿਆ ਹੈ, ਜਿਸ ਨੇ ਲੜੀ ਵਿੱਚ ਕੁੱਲ 389 ਦੌੜਾਂ ਨਾਲ 29 ਰੈਂਕਿੰਗ ਅੰਕ ਖੱਟੇ ਹਨ। ਰੋਹਿਤ ਦੇ 871 ਰੇਂਟਿੰਗ ਅੰਕ ਹਨ, ਜੋ ਉਸ ਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ। ਧਵਨ ਵੈਸਟ ਇੰਡੀਜ਼ ਖ਼ਿਲਾਫ਼ ਪੰਜ ਪਾਰੀਆਂ ਵਿੱਚ ਇੱਕ ਵੀ ਨੀਮ ਸੈਂਕੜਾ ਨਹੀਂ ਬਣਾ ਸਕਿਆ, ਜਿਸ ਕਾਰਨ ਉਹ ਚਾਰ ਸਥਾਨ ਹੇਠਾਂ ਨੌਵੇਂ ਸਥਾਨ ’ਤੇ ਪਹੁੰਚ ਗਿਆ ਹੈ।ਗੇਂਦਬਾਜ਼ਾਂ ਦੀ ਸੂਚੀ ਵਿੱਚ ਯੁਜ਼ਵੇਂਦਰ ਚਾਹਲ, ਅਕੀਲਾ ਧਨੰਜੈ ਅਤੇ ਰਵਿੰਦਰ ਜਡੇਜਾ ਨੇ ਕਾਫੀ ਪ੍ਰਭਾਵ ਪਾਇਆ, ਜਦਕਿ ਨੰਬਰ ਇੱਕ ਰੈਂਕਿੰਗ ’ਤੇ ਕਾਬਜ਼ ਜਸਪ੍ਰੀਤ ਬਮਰਾਹ ਨੇ ਕਰੀਅਰ ਦੇ ਸਰਵੋਤਮ 841 ਰੇਟਿੰਗ ਅੰਕ ਹਾਸਲ ਕੀਤੇ ਹਨ, ਜੋ ਸ਼ਾਨ ਪੋਲਕ ਦੇ 2008 ਵਿੱਚ 894 ਅੰਕ ਮਗਰੋਂ ਇੱਕ ਰੋਜ਼ਾ ਗੇਂਦਬਾਜ਼ੀ ਵਿੱਚ ਸਭ ਤੋਂ ਵੱਧ ਹਨ। ਬਮਰਾਹ ਦੇ ਤੀਜੀ ਰੈਂਕਿੰਗ ’ਤੇ ਕਾਬਜ਼ ਕੁਲਦੀਪ ਯਾਦਵ ਤੋਂ 118 ਅੰਕ ਵੱਧ ਹਨ।


