- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਵਿਖੇ ਹਮਲੇ ‘ਚ ਜ਼ਖਮੀ ਸੇਵਾਦਾਰਾਂ ਦਾ ਹਾਲ-ਚਾਲ ਜਾਣਿਆ
- -ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
- ਬਹੁਜਨ ਦ੍ਰਾਵਿੜ ਪਾਰਟੀ ਦੇ ਮੁਖੀ ਜੀਵਨ ਸਿੰਘ ਨਾਲ ਏਅਰ ਇੰਡੀਆ ਵਲੋਂ ‘ਸਿੱਖ’ ਹੋਣ ਕਾਰਨ ਦੁਰਵਿਹਾਰ ਦੇ ਕੀ ਮਾਇਨੇ ਹਨ?
- ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਈ ਹਵਾਰਾ ਦੀ ਬਿਰਧ ਮਾਤਾ ਦਾ ਹਾਲ ਜਾਣਿਆ
- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਤੇ ਸੇਵਾ ਮੁਕਤੀ ਸਬੰਧੀ ਨਿਯਮਾਵਲੀ ਬਣਾਉਣ ਲਈ ਸ਼੍ਰੋਮਣੀ ਕਮੇਟੀ ਨੇ ਪੰਥ ਤੋਂ ਮੰਗੇ ਸੁਝਾਅ
ਮਨੀਸ਼ ਨੇ ਲਗਾਤਾਰ ਦੂਜੀ ਵਾਰ ਸੋਨ ਤਗ਼ਮਾ ਜਿੱਤਿਆ
ਪੁਣੇ – ਸਾਬਕਾ ਚੈਂਪੀਅਨ ਮਨੀਸ਼ ਕੌਸ਼ਿਕ (60 ਕਿਲੋ) ਨੇ ਅੱਜ ਇੱਥੇ ਖ਼ਤਮ ਹੋਈ ਸੀਨੀਅਰ ਪੁਰਸ਼ ਕੌਮੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਲਗਾਤਾਰ ਦੂਜਾ ਸੋਨ ਤਗ਼ਮਾ ਆਪਣੇ ਨਾਮ ਕੀਤਾ ਹੈ, ਜਦਕਿ ਗੌਰਵ ਬਿਧੁੜੀ (56 ਕਿਲੋ) ਨੂੰ ਚਾਂਦੀ ਦਾ ਤਗ਼ਮਾ ਮਿਲਿਆ ਹੈ। ਸਰਵਿਸ ਸਪੋਰਟਸ ਕੰਟਰੋਲ ਬੋਰਡ (ਐਸਐਸਸੀਬੀ) ਨੇ ਫਾਈਨਲ ਵਿੱਚ ਦਬਦਬਾ ਬਣਾਇਆ, ਜਿਸ ਵਿੱਚ ਉਸ ਦੇ ਫਾਈਨਲ ਵਿੱਚ ਪਹੁੰਚੇ ਸਾਰੇ ਅੱਠ ਮੁੱਕੇਬਾਜ਼ਾਂ ਨੇ ਸੋਨ ਤਗ਼ਮੇ ਜਿੱਤੇ। ਮੌਜੂਦਾ ਚੈਂਪੀਅਨ ਰੇਲਵੇ ਸਪੋਰਟਸ ਪ੍ਰੋਮੋਸ਼ਨ ਬੋਰਡ (ਆਰਐਸਪੀਬੀ) ਨੇ ਬਾਕੀ ਦੇ ਦੋ ਸੋਨ ਤਗ਼ਮੇ ਹਾਸਲ ਕੀਤੇ ਅਤੇ ਦੂਜੇ ਸਥਾਨ ਮੱਲਿਆ। ਕੌਮੀ ਚੈਂਪੀਅਨਸ਼ਿਪ ਵਿੱਚ ਰਿਵਾਇਤੀ ਤੌਰ ’ਤੇ ਹਰਿਆਣਾ ਦਾ ਦਬਦਬਾ ਰਹਿੰਦਾ ਹੈ, ਪਰ ਇਸ ਵਾਰ ਟੀਮ ਇੱਕ ਵੀ ਸੋਨ ਤਗ਼ਮਾ ਹਾਸਲ ਨਹੀਂ ਕਰ ਸਕੀ। ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਦਾ ਤਗ਼ਮਾ ਜੇਤੂ ਮਨੀਸ਼ (ਐਸਐਸਸੀਬੀ) ਨੇ ਉਲਨਬਟੇਰ ਕੱਪ ਦੇ ਸੋਨ ਤਗ਼ਮਾ ਜੇਤੂ ਅੰਕੁਸ਼ ਦਹੀਆ (ਆਰਐਸਪੀਬੀ) ਨੂੰ ਮਾਤ ਦਿੱਤੀ। ਹਾਲਾਂਕਿ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਦਾ ਤਗ਼ਮਾ ਜੇਤੂ ਬਿਧੁੜੀ (ਆਰਐਸਪੀਬੀ) ਬੈਂਥਮਵੇਟ ਫਾਈਨਲ ਵਿੱਚ ਸਾਬਕਾ ਚੈਂਪੀਅਨ ਮਦਨ ਲਾਲ (ਐਸਐਸਸੀਬੀ) ਤੋਂ ਹਾਰ ਕੇ ਦੂਜੇ ਸਥਾਨ ’ਤੇ ਰਿਹਾ। ਰੇਲਵੇ ਨੇ 64 ਕਿਲੋ ਵਰਗ ਵਿੱਚ ਰੋਹਿਤ ਟੋਕਸ ਦੀ ਬਦੌਲਤ ਸੋਨ ਤਗ਼ਮਾ ਜਿੱਤਿਆ।


